ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਦਿੱਲੀ ਚਲੋ ਅੰਦੋਲਨ ‘ਚ ਡਟੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ ਅੱਜ 7ਵਾਂ ਦਿਨ ਹੈ। ਬੀਤੇ ਕੱਲ੍ਹ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਈ ਗੱਲਬਾਤ ਕਿਸੇ ਅੰਜ਼ਾਮ ਤੱਕ ਨਹੀਂ ਪਹੁੰਚ ਸਕੀ। ਹੁਣ ਤੈਅ ਹੋਇਆ ਹੈ ਕਿ ਕੱਲ੍ਹ ਯਾਨੀ ਕਿ 3 ਦਸੰਬਰ ਨੂੰ ਮੁੜ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਗੱਲਬਾਤ ਹੋਵੇਗੀ।

ਗੱਲਬਾਤ ਬੇਨਤੀਜਾ ਰਹਿਣ ਕਾਰਨ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਪੰਜਾਬ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਕਈ ਹੋਰ ਪ੍ਰਦੇਸ਼ਾਂ ਤੋਂ ਕਿਸਾਨ ਦਿੱਲੀ ਕੂਚ ਦੀ ਤਿਆਰੀ ਵਿਚ ਹਨ। ਜਿਸ ਵਜ੍ਹਾ ਕਰ ਕੇ ਦਿੱਲੀ ਦੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਹੱਦਾਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੋ ਸਰਹੱਦਾਂ ਖੁੱਲ੍ਹੀਆਂ ਹਨ, ਉੱਥੇ ਲੰਬਾ ਜਾਮ ਲੱਗਾ ਹੈ ਅਤੇ ਜਿਸ ਲਈ ਅੱਗੇ ਵੱਧਣ ਲਈ ਘੰਟਿਆਂ ਬੱਧੀ ਉਡੀਕ ਕਰਨੀ ਪੈ ਰਹੀ ਹੈ। ਕੋਈ ਪੈਦਲ ਹੀ ਤਾਂ ਕੋਈ ਘੰਟਿਆਂ ਤੱਕ ਜਾਮ ‘ਚ ਫਸ ਕੇ ਯਾਤਰਾ ਕਰਨ ਲਈ ਮਜਬੂਰ ਹਨ। ਦਿੱਲੀ ਸਰਹੱਦ ‘ਤੇ ਕਿਸਾਨਾਂ ਦੀ ਵੱਧਦੀ ਗਿਣਤੀ ਨੂੰ ਵੇਖਦਿਆਂ ਦਿੱਲੀ ਨੂੰ ਹਰਿਆਣਾ ਨਾਲ ਜੋੜਨ ਵਾਲਾ ਸਿੰਘੂ ਅਤੇ ਟਿਕਰੀ ਬਾਰਡਰ ਫ਼ਿਲਹਾਲ ਬੰਦ ਰਹੇਗਾ।

ਦਿੱਲੀ ਟ੍ਰੈਫਿਕ ਪੁਲਸ ਦੀ ਐਡਵਾਇਜ਼ਰੀ—
— ਨੋਇਡਾ ਲਿੰਕ ਰੋਡ ‘ਤੇ ਸਥਿਤ ਚਿੱਲਾ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ, ਇੱਥੋਂ ਗੌਤਮ ਬੁੱਧ ਦੁਆਰ ਨੇੜੇ ਕਿਸਾਨ ਵੱਡੀ ਗਿਣਤੀ ‘ਚ ਜੁੱਟੇ ਹੋਏ ਹਨ।
— ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਇਡਾ ਲਿੰਕ ਰੋਡ ਦੀ ਬਜਾਏ ਨੋਇਡਾ ਜਾਣ ਲਈ ਐੱਨ.ਐੱਚ-24 ਅਤੇ ਡੀ. ਐੱਨ. ਡੀ. ਦਾ ਇਸਤੇਮਾਲ ਕਰਨ।
— ਟਿਕਰੀ, ਝਾਰੋਦਾ, ਝਟੀਕਰਾ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

— ਬਦੁਸਰਾਏ ਬਾਰਡਰ ਨੂੰ ਸਿਰਫ ਦੋ-ਪਹੀਆ ਗੱਡੀਆਂ ਲਈ ਖੋਲ੍ਹਿਆ ਗਿਆ ਹੈ।
— ਦਿੱਲੀ ਤੋਂ ਹਰਿਆਣਾ ਵਿਚ ਧਨਸਾ, ਦੌਰਾਲਾ, ਕਾਪਸਹੇੜਾ, ਰਾਜੋਕਰੀ ਐੱਨ. ਐੱਚ-8, ਬਿਜਵਾਸਨ/ਬਾਜਘੇਰਾ, ਪਾਲਮ ਵਿਹਾਰ ਅਤੇ ਦੁੰਦਾਹੇਰਾ ਬਾਰਡਰ ਤੋਂ ਲੰਘਿਆ ਜਾ ਸਕਦਾ ਹੈ।
— ਲਾਮਪੁਰ, ਔਚੰਡੀ ਸਮੇਤ ਕਈ ਛੋਟੇ ਬਾਰਡਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
— ਦਿੱਲੀ ਪੁਲਸ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੇ ਚੱਲਦੇ ਜਿਨ੍ਹਾਂ ਬਾਰਡਰਾਂ ਨੂੰ ਬੰਦ ਕੀਤਾ ਗਿਆ ਹੈ, ਉਸ ਤੋਂ ਇਲਾਵਾ ਹੋਰ ਰੂਟਾਂ ਦਾ ਇਸਤੇਮਾਲ ਕਰੋ।
The post ਹੁਣੇ ਹੁਣੇ ਦਿੱਲੀ ਧਰਨੇ ਤੋਂ ਆਈ ਤਾਜ਼ਾ ਵੱਡੀ ਖ਼ਬਰ-ਦਿੱਲੀ ਪੁਲਿਸ ਨੇ ਤੁਰੰਤ ਕਰ ਦਿੱਤਾ ਇਹ ਕੰਮ-ਦੇਖੋ ਪੂਰੀ ਖ਼ਬਰ appeared first on Sanjhi Sath.
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਦਿੱਲੀ ਚਲੋ ਅੰਦੋਲਨ ‘ਚ ਡਟੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ ਅੱਜ 7ਵਾਂ ਦਿਨ ਹੈ। ਬੀਤੇ ਕੱਲ੍ਹ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਈ …
The post ਹੁਣੇ ਹੁਣੇ ਦਿੱਲੀ ਧਰਨੇ ਤੋਂ ਆਈ ਤਾਜ਼ਾ ਵੱਡੀ ਖ਼ਬਰ-ਦਿੱਲੀ ਪੁਲਿਸ ਨੇ ਤੁਰੰਤ ਕਰ ਦਿੱਤਾ ਇਹ ਕੰਮ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News