ਰੇਲਵੇ ’ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। 10ਵੀਂ ਪਾਸ ਅਤੇ ਆਈ. ਟੀ. ਆਈ. ਕਰ ਚੁੱਕੇ ਉਮੀਦਵਾਰਾਂ ਲਈ ਰੇਲਵੇ ’ਚ ਭਰਤੀ ਹੋਣ ਦਾ ਸ਼ਾਨਦਾਰ ਮੌਕਾ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC), ਨਾਰਥ ਜ਼ੋਨ ਨੇ ਅਪ੍ਰੈਂਟਿਸ ਭਰਤੀ 2022 ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਰੇਲਵੇ ਨੇ ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ ਅਹੁਦੇ ’ਤੇ ਅਰਜ਼ੀਆਂ ਦੀ ਮੰਗ ਕੀਤੀ ਹੈ।
ਕੁੱਲ ਅਹੁਦੇ – IRCTC ਅਪ੍ਰੈਂਟਿਸ ਭਰਤੀ 2022 ਜ਼ਰੀਏ ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ ਦੇ ਕੁੱਲ 80 ਅਹੁਦੇ ਭਰੇ ਜਾਣਗੇ।
ਸਿੱਖਿਅਕ ਯੋਗਤਾ- ਉਮੀਦਵਾਰ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪ੍ਰੀਖਿਆ ’ਚ ਘੱਟ ਤੋਂ ਘੱਟ 50 ਫ਼ੀਸਦੀ ਅੰਕ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ NCVT/SCVT ਤੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਕੋਪਾ (COPA) ਟਰੇਡ ’ਚ ITI ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ।
ਅਨਲਾਈਨ 25 ਅਕਤੂਬਰ ਤੱਕ ਕਰ ਸਕੋਗੇ ਅਪਲਾਈ- ਯੋਗ ਉਮੀਦਵਾਰਾਂ ਦੀ ਭਰਤੀ ਅਪ੍ਰੈਂਟਿਸਸ਼ਿਪ ਐਕਟ-1961 ਦੇ ਤਹਿਤ ਇਕ ਸਾਲ ਦਾ ਅਪ੍ਰੈਂਟਿਸ ਟਰੇਨੀ (ITI ਹੋਲਡਰਜ਼) ਦੇ ਰੂਪ ’ਚ ਕੀਤੀ ਜਾਵੇਗੀ। ਪਾਤਰ ਉਮੀਦਵਾਰਾਂ ਨੂੰ ਦਿੱਲੀ ’ਚ ਪੋਸਟਿੰਗ ਮਿਲੇਗੀ। ਆਨਲਾਈਨ ਅਪਲਾਈ 7 ਅਕਤੂਬਰ ਤੋਂ ਸ਼ੁਰੂ ਹੋ ਚੁੱਕੇ ਹਨ। ਯੋਗ ਉਮੀਦਵਾਰ 25 ਅਕਤੂਬਰ ਜਾਂ ਉਸ ਤੋਂ ਪਹਿਲਾਂ ਆਨਲਾਈਨ ਮੋਡ ’ਚ ਆਪਣਾ ਐਪਲੀਕੇਸ਼ਨ ਫਾਰਮ ਜਮਾਂ ਕਰ ਸਕਦੇ ਹਨ।
ਉਮਰ ਹੱਦ- ਅਪਲਾਈ ਕਰਨ ਵਾਲੇ ਯੋਗ ਉਮੀਦਵਾਰਾਂ ਦੀ ਉਮਰ 1 ਅਪ੍ਰੈਲ 2022 ਨੂੰ ਘੱਟ ਤੋਂ ਘੱਟ 15 ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੱਕ ਹੀ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ ’ਚ ਛੋਟ ਦਿੱਤੀ ਜਾਵੇਗੀ।
ਬਿਨਾਂ ਪ੍ਰੀਖਿਆ ਦੇ ਰੇਲਵੇ ’ਚ ਇੰਝ ਹੋਵੇਗੀ ਭਰਤੀ
ਇਸ ਭਰਤੀ ਲਈ ਕੋਈ ਲਿਖਤੀ ਪ੍ਰੀਖਿਆ ਜਾਂ ਵਾਇਵਾ ਨਹੀਂ ਹੋਵੇਗਾ। ਉਮੀਦਵਾਰਾਂ ਦੀ ਚੋਣ ਮੈਟ੍ਰਿਕ ਪ੍ਰੀਖਿਆ ’ਚ ਪ੍ਰਾਪਤ ਅੰਕਾਂ ਦੇ ਪਾਸ ਫ਼ੀਸਦੀ ਦੇ ਆਧਾਰ ’ਤੇ ਤਿਆਰ ਕੀਤੀ ਜਾਣ ਵਾਲੀ ਮੈਰਿਟ ਲਿਸਟ ਦੇ ਆਧਾਰ ’ਤੇ ਹੋਵੇਗੀ। ਇੱਛੁਕ ਅਤੇ ਯੋਗ ਉਮੀਦਵਾਰ IRCTC ਦੀ ਅਧਿਕਾਰਤ ਵੈੱਬਸਾਈਟ https://irctc.com/ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਰੇਲਵੇ ’ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। 10ਵੀਂ ਪਾਸ ਅਤੇ ਆਈ. ਟੀ. ਆਈ. ਕਰ ਚੁੱਕੇ ਉਮੀਦਵਾਰਾਂ ਲਈ ਰੇਲਵੇ ’ਚ ਭਰਤੀ ਹੋਣ ਦਾ ਸ਼ਾਨਦਾਰ ਮੌਕਾ ਹੈ। ਇੰਡੀਅਨ ਰੇਲਵੇ …
Wosm News Punjab Latest News