Breaking News
Home / Punjab / ਹੁਣੇ ਹੁਣੇ ਤੇਜ਼ ਰਫ਼ਤਾਰ ਟ੍ਰੇਨ ਪੱਟੜੀ ਤੋਂ ਉੱਤਰੀ-ਮੌਕੇ ਤੇ ਹੋਈਆਂ 60 ਮੌਤਾਂ ਤੇ ਛਾਇਆ ਸੋਗ

ਹੁਣੇ ਹੁਣੇ ਤੇਜ਼ ਰਫ਼ਤਾਰ ਟ੍ਰੇਨ ਪੱਟੜੀ ਤੋਂ ਉੱਤਰੀ-ਮੌਕੇ ਤੇ ਹੋਈਆਂ 60 ਮੌਤਾਂ ਤੇ ਛਾਇਆ ਸੋਗ

ਅਫਰੀਕੀ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ‘ਚ ਇਕ ਮਾਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 100 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਲੁਆਲਾਬਾ ਸੂਬੇ ਦੇ ਲੁਬੂਦੀ ਇਲਾਕੇ ‘ਚ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਲ ਗੱਡੀ ‘ਚ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਸਫਰ ਕਰ ਰਹੇ ਸਨ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਵਿੱਚ ਮਾਲ ਗੱਡੀ ਦੀਆਂ 7 ਬੋਗੀਆਂ ਉੱਚੀ ਰੇਲਵੇ ਲਾਈਨ ਤੋਂ ਉਤਰ ਕੇ ਟੋਏ ਵਿੱਚ ਜਾ ਡਿੱਗੀਆਂ ਸਨ।

ਬਚਾਅ ਕੰਮ ਜਾਰੀ – ਕਾਂਗੋ ਦੇ ਇਕ ਸੂਬਾਈ ਅਧਿਕਾਰੀ ਜੀਨ ਸਰਜ ਲੂਮੂ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ 7 ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਵਰਤਮਾਨ ਵਿਚ ਘਟਨਾਸਥਲ ‘ਤੇ 53 ਲੋਕਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਹਨ। ਜ਼ਖਮੀਆਂ ਵਿਚ ਇਕ ਦੋ ਸਾਲ ਦਾ ਬੱਚਾ ਵੀ ਹੈ, ਜਿਸ ਦੇ ਮਾਤਾ-ਪਿਤਾ ਦੀ ਮੌਤ ਇਸ ਟ੍ਰੇਨ ਹਾਦਸੇ ਵਿਚ ਮੌਤ ਹੋ ਚੁੱਕੀ ਹੈ। ਕਈ ਜ਼ਖਮੀਆਂ ਨੂੰ ਲੁਬੂਦੀ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ ਹੈ।ਇਹ ਮਾਲਗੱਡੀ ਮੁਨੇਦਿਤੂ ਸ਼ਹਿਰ ਤੋਂ ਲੁਬੂਮਬਾਸ਼ੀ ਜਾ ਰਹੀ ਸੀ।

ਗੈਰ ਕਾਨੂੰਨੀ ਢੰਗ ਨਾਲ ਯਾਤਰਾ ਕਰ ਰਹੇ ਸਨ ਲੋਕ – ਮਾਲਗੱਡੀ ਜ਼ਰੀਏ ਲੋਕਾਂ ਨੂੰ ਲਿਜਾਣ ਦੀ ਇਜਾਜ਼ਤ ਨਹੀਂ ਹੈ। ਅਜਿਹੇ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟ੍ਰੇਨ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਲੈ ਕੇ ਜਾ ਰਹੀ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸੱਤ ਬੋਗੀਆਂ ਰੇਲਗੱਡੀ ਤੋਂ ਵੱਖ ਹੋ ਗਈਆਂ ਸਨ ਅਤੇ ਖੱਡ ਵਿੱਚ ਡਿੱਗ ਗਈਆਂ ਸਨ।

ਇਸੇ ਕਰਕੇ ਬੋਗੀਆਂ ਦੇ ਅੰਦਰ ਫਸੇ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ।ਪਿਛਲੇ ਸਾਲ ਅਕਤੂਬਰ ਵਿੱਚ ਲੁਆਲਾਬਾ ਸੂਬੇ ਦੇ ਮੁਤਸ਼ਾਤਸ਼ਾ ਖੇਤਰ ਦੇ ਕਨਜ਼ੇਨਜ਼ ਕਸਬੇ ਵਿੱਚ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਹਾਦਸੇ ਦਾ ਕਾਰਨ ਟ੍ਰੈਕ ਦੀ ਮਾੜੀ ਦੇਖਭਾਲ ਦੱਸਿਆ ਗਿਆ ਸੀ।

ਅਫਰੀਕੀ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ‘ਚ ਇਕ ਮਾਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 100 ਤੋਂ ਵੱਧ ਲੋਕ ਜ਼ਖਮੀ …

Leave a Reply

Your email address will not be published. Required fields are marked *