ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਸ਼ੁੱਕਰਵਾਰ ਨੂੰ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਰੇਲਵੇ ਵਿਭਾਗ ਅਗਲੇ 3-4 ਸਾਲਾਂ ਵਿਚ ਯਾਤਰੀ ਟ੍ਰੇਨ ਅਤੇ ਫਰੇਟ ਟ੍ਰੇਨ ਨੂੰ ਆਨ ਡਿਮਾਂਡ ਚਲਾਉਣ ਦੇ ਸਮਰੱਥ ਹੋ ਸਕੇਗਾ। ਇਸਦਾ ਅਰਥ ਇਹ ਹੈ ਕਿ ਸਧਾਰਣ ਯਾਤਰੀਆਂ ਨੂੰ ਰੇਲ ਗੱਡੀ ਵਿਚ ਯਾਤਰਾ ਕਰਨ ਲਈ ਵੇਟਿੰਗ ਟਿਕਟ ਲੈਣ ਦੀ ਜ਼ਰੂਰਤ ਨਹੀਂ ਹੋਏਗੀ। ਜਦੋਂ ਵੀ ਯਾਤਰੀ ਚਾਹੁਣਗੇ ਉਹ ਆਸਾਨੀ ਨਾਲ ਟ੍ਰੇਨ ਵਿਚ ਸਫਰ ਕਰ ਸਕਣਗੇ। ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਸਾਲ 2023 ਤੱਕ ਉੱਤਰ ਪੂਰਬੀ ਸੂਬਿਆਂ ਦੀਆਂ ਸਾਰੀਆਂ ਰਾਜਧਾਨੀਆਂ ਦੇ ਰੇਲਵੇ ਨੈਟਵਰਕ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਕਟੜਾ ਤੋਂ ਬਨਿਹਾਲ ਤੱਕ ਦਾ ਅੰਤਮ ਸਟ੍ਰੈਚ ਵੀ ਦਸੰਬਰ 2022 ਤੱਕ ਪੂਰਾ ਹੋਣ ਦੀ ਉਮੀਦ ਹੈ।
ਦਿੱਲੀ-ਮੁੰਬਈ ਰੂਟ ‘ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾ ਕੰਨਫਰਮ ਟਿਕਟ ਦੀ ਸਹੂਲਤ ਦੇਣ ਦੀ ਤਿਆਰੀ ਹੋ ਰਹੀ ਹੈ। ਰੇਲਵੇ ਨੇ ਇਸ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਤੋਂ ਬਾਅਦ ਦਿੱਲੀ-ਕੋਲਕਾਤਾ ਮਾਰਗ ਲਈ ਰੇਲਵੇ ਦੀ ਕੰਨਫਰਮ ਟਿਕਟ ਲਈ ਇੰਤਜ਼ਾਰ ਨਹੀਂ ਕਰਨਾ ਪਏਗਾ, ਕਿਉਂਕਿ ਰੇਲਵੇ ਇਸ ਰੂਟ ‘ਤੇ ਚੱਲਣ ਵਾਲੀਆਂ ਮਾਲਗੱਡੀ ਟ੍ਰੇਨਾਂ ਲਈ ਵੱਖਰੇ ਟ੍ਰੈਕ ਬਣਾ ਰਿਹਾ ਹੈ। ਇਸ ਦੇ ਅਗਲੇ 2 ਸਾਲਾਂ ਵਿਚ ਪੂਰਾ ਹੋਣ ਦੀ ਉਮੀਦ ਹੈ। ਇਸ ਲਈ ਇਨ੍ਹਾਂ ਰੂਟ ਲਈ ਆਸਾਨੀ ਨਾਲ ਟ੍ਰੇਨ ਟਿਕਟ ਪ੍ਰਾਪਤ ਕੀਤੀ ਜਾ ਸਕੇਗੀ।
ਦਿੱਲੀ-ਮੁੰਬਈ ਅਤੇ ਦਿੱਲੀ-ਹਾਵੜਾ ਰੇਲ ਮਾਰਗ ‘ਤੇ ਰੇਲ ਗੱਡੀਆਂ ਲਈ ਸਭ ਤੋਂ ਭੀੜ ਵਾਲਾ ਰੂਟ ਹੈ, ਜਿਸ ਕਾਰਨ ਇਨ੍ਹਾਂ ਦੋਵਾਂ ਰੂਟ ‘ਤੇ ਚੱਲਣ ਵਾਲੀਆਂ ਟ੍ਰੇਨਾਂ ਆਮਤੌਰ ‘ਤੇ ਲੇਟ ਹੋ ਜਾਂਦੀਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਰੂਟਾਂ ‘ਤੇ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਰਫ਼ਤਾਰ ਵਧਣ ਜਾ ਰਹੀ ਹੈ।
ਅਗਲੇ 9 ਮਹੀਨਿਆਂ ਤੱਕ ਦਿੱਲੀ – ਮੁੰਬਈ ਅਤੇ ਦਿੱਲੀ-ਹਾਵੜਾ ਰੂਟ ‘ਤੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ 130 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਸਕਣਗੀਆਂ। ਪੂਰੇ ਟ੍ਰੈਕ ‘ਤੇ ਇਕੋ ਰਫਤਾਰ ਹੋਣ ਕਾਰਨ ਯਾਤਰੀ ਪਹਿਲਾਂ ਨਾਲੋਂ ਘੱਟ ਸਮੇਂ ਵਿਚ ਆਪਣੀ ਮੰਜ਼ਲ ‘ਤੇ ਪਹੁੰਚ ਸਕਣਗੇ।
ਜਦੋਂ ਦਿੱਲੀ-ਮੁੰਬਈ ਮਾਰਗ ‘ਤੇ 160 ਕਿਲੋਮੀਟਰ ਦੀ ਰਫਤਾਰ ਨਾਲ ਟ੍ਰੇਨ ਚੱਲੇਗੀ, ਤਾਂ ਲਗਭਗ ਸਾਢੇ ਤਿੰਨ ਘੰਟੇ ਦੀ ਬਚਤ ਹੋਵੇਗੀ ਇਸ ਤਰ੍ਹਾਂ ਲਗਭਗ 5 ਘੰਟੇ ਦਾ ਸਮਾਂ ਦਿੱਲੀ-ਹਾਵੜਾ ਮਾਰਗ ‘ਤੇ ਬਚੇਗਾ। ਰੇਲਵੇ ਬੋਰਡ ਅਨੁਸਾਰ ਇਨ੍ਹਾਂ ਮਾਰਗਾਂ ‘ਤੇ ਟਰੈਕ, ਸਿਗਨਲਿੰਗ ਅਤੇ ਸੰਚਾਰ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ।news source: jagbani
The post ਹੁਣੇ ਹੁਣੇ ਟ੍ਰੇਨ ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਆਈ ਤਾਜ਼ਾ ਵੱਡੀ ਖ਼ਬਰ: ਹੋ ਗਿਆ ਇਹ ਵੱਡਾ ਐਲਾਨ appeared first on Sanjhi Sath.
ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਸ਼ੁੱਕਰਵਾਰ ਨੂੰ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਰੇਲਵੇ ਵਿਭਾਗ ਅਗਲੇ 3-4 ਸਾਲਾਂ ਵਿਚ ਯਾਤਰੀ ਟ੍ਰੇਨ ਅਤੇ ਫਰੇਟ ਟ੍ਰੇਨ ਨੂੰ ਆਨ …
The post ਹੁਣੇ ਹੁਣੇ ਟ੍ਰੇਨ ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਆਈ ਤਾਜ਼ਾ ਵੱਡੀ ਖ਼ਬਰ: ਹੋ ਗਿਆ ਇਹ ਵੱਡਾ ਐਲਾਨ appeared first on Sanjhi Sath.