ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐੱਚ-1ਬੀ ਅਤੇ ਐੱਲ1 ਵੀਜ਼ਾਧਾਰਕਾਂ ਸਮੇਤ ਹੁਨਰਮੰਦ ਵਿਦੇਸ਼ੀ ਕਾਮਿਆਂ ਦੀ ਐਂਟਰੀ ਨੂੰ ਰੋਕਣ ਵਾਲੇ ਕਾਰਜਕਾਰੀ ਆਦੇਸ਼ ਨਾਲ ਅਮਰੀਕੀ ਕੰਪਨੀਆਂ ਨੂੰ ਕਰੀਬ 100 ਅਰਬ ਡਾਲਰ ਦਾ ਨੁਕਸਾਨ ਹੋਇਆ। ਇਕ ਚੋਟੀ ਦੇ ਅਮਰੀਕੀ ਥਿੰਕ ਟੈਂਕ ਨੇ ਇਹ ਦਾਅਵਾ ਕੀਤਾ।

ਟਰੰਪ ਨੇ 22 ਜੂਨ ਨੂੰ ਇਕ ਕਾਰਜਕਾਰੀ ਆਦੇਸ਼ ਰਾਹੀਂ ਨਵੇਂ ਐੱਚ-1ਬੀ ਅਤੇ ਐੱਲ1 ਵੀਜ਼ਾ ਜਾਰੀ ਕਰਨ ‘ਤੇ 31 ਦਸੰਬਰ 2020 ਤੱਕ ਰੋਕ ਲਗਾਈ ਸੀ। ਬਰੂਕਿੰਗਸ ਇੰਸਟੀਚਿਊਟ ਵਲੋਂ ਇਸ ਹਫਤੇ ਜਾਰੀ ਰਿਪੋਰਟ ‘ਚ ਕਿਹਾ ਗਿਆ ਕਿ ਇਸ ਆਦੇਸ਼ ਨਾਲ ਫਾਰਚਿਊਨ 500 ਕੰਪਨੀਆਂ ਦੇ ਮੁਲਾਂਕਣ ‘ਤੇ ਨਕਾਰਾਤਮਕ ਪ੍ਰਭਾਵ ਪਿਆ ਅਤੇ ਉਨ੍ਹਾਂ ਨੂੰ100 ਅਰਬ ਡਾਲਰ ਦਾ ਨੁਕਸਾਨ ਉਠਾਉਣਾ ਪਿਆ।

ਐੱਚ-1ਬੀ ਵੀਜ਼ਾ ਭਾਰਤੀ ਆਈ. ਟੀ. ਪੇਸ਼ੇਵਰਾਂ ਦਰਮਿਆਨ ਕਾਫੀ ਲੋਕਪ੍ਰਿਯ ਹੈ ਅਤੇ ਇਸ ਵੀਜ਼ਾ ਰਾਹੀਂ ਸਿਧਾਂਤਕ ਜਾਂ ਤਕਨੀਕੀ ਮਾਹਰਤਾ ਵਾਲੇ ਵਿਦੇਸ਼ੀ ਕਾਮਿਆਂ ਨੂੰ ਅਮਰੀਕੀ ਕੰਪਨੀਆਂ ‘ਚ ਨਿਯੁਕਤ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਬਰੂਕਿੰਗਸ ਨੇ ਆਪਣੀ ਰਿਪੋਰਟ ‘ਚ ਅਨੁਮਾਨ ਜਤਾਇਆ ਹੈ ਕਿ ਇਸ ਆਦੇਸ਼ ਨੇ ਕਰੀਬ 2 ਲੱਖ ਵਿਦੇਸ਼ੀ ਮਜ਼ਦੂਰਾਂ ਅਤੇ ਉਨ੍ਹਾਂ ‘ਤੇ ਨਿਰਭਰ ਪਰਿਵਾਰਿਕ ਮੈਂਬਰਾਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ।

ਰਿਪੋਰਟ ‘ਚ ਕਿਹਾ ਗਿਆ ਕਿ ਟਰੰਪ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦੀ ਇਮੀਗ੍ਰੇਸ਼ਨ ‘ਤੇ ਲਗਾਮ ਲਗਾਉਣ ਦੇ ਉਪਾਅ ਨਾਲ ਅਮਰੀਕੀ ਫਰਮਾਂ ‘ਤੇ ਸਥਾਈ ਰੂਪ ਨਾਲ ਨਕਾਰਾਤਮਕ ਪ੍ਰਭਾਵ ਪਵੇਗਾ ਅਤੇ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੋਂ ਬਾਅਦ ਆਰਥਿਕ ਸੁਧਾਰ ਦੀ ਪ੍ਰਕਿਰਿਆ ਹੌਲੀ ਹੋ ਜਾਏਗੀ।

ਇਸ ਦਰਮਿਆਨ ਅਮਰੀਕੀ ਇਮੀਗ੍ਰੇਸ਼ਨ ਪਰਿਸ਼ਦ ਨੇ ਕਿਹਾ ਕਿ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਵਿਦੇਸ਼ੀ ਵਿਦਿਆਰਥੀਆਂ ਦੀ ਐਂਟਰੀ ਦੀ ਮਿਆਦ ਨੂੰ ਸੀਮਤ ਕਰਨ ਦੇ ਨਵੇਂ ਪ੍ਰਸਤਾਵ ਨਾਲ ਵਿਗਿਆਨੀ ਖੋਜ ਅਤੇ ਤਕਨੀਕੀ ਨੂੰ ਭਾਰੀ ਨੁਕਸਾਨ ਹੋਵੇਗਾ।
The post ਹੁਣੇ ਹੁਣੇ ਟਰੰਪ ਨੇ ਇਹਨਾਂ ਵੀਜ਼ਾ ਧਾਰਕਾਂ ਤੇ ਲਗਾਈ ਪਾਬੰਦੀ-ਦੇਖੋ ਪੂਰੀ ਖ਼ਬਰ appeared first on Sanjhi Sath.
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐੱਚ-1ਬੀ ਅਤੇ ਐੱਲ1 ਵੀਜ਼ਾਧਾਰਕਾਂ ਸਮੇਤ ਹੁਨਰਮੰਦ ਵਿਦੇਸ਼ੀ ਕਾਮਿਆਂ ਦੀ ਐਂਟਰੀ ਨੂੰ ਰੋਕਣ ਵਾਲੇ ਕਾਰਜਕਾਰੀ ਆਦੇਸ਼ ਨਾਲ ਅਮਰੀਕੀ ਕੰਪਨੀਆਂ ਨੂੰ ਕਰੀਬ 100 ਅਰਬ ਡਾਲਰ ਦਾ ਨੁਕਸਾਨ ਹੋਇਆ। …
The post ਹੁਣੇ ਹੁਣੇ ਟਰੰਪ ਨੇ ਇਹਨਾਂ ਵੀਜ਼ਾ ਧਾਰਕਾਂ ਤੇ ਲਗਾਈ ਪਾਬੰਦੀ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News