Breaking News
Home / Punjab / ਹੁਣੇ ਹੁਣੇ ਚੰਨੀ ਨੇ ਲਿਆ ਸਭ ਤੋਂ ਵੱਡਾ ਫੈਸਲਾ-ਇਹਨਾਂ ਲੋਕਾਂ ਦੇ ਖਾਤਿਆਂ ਵਿਚ ਹਜ਼ਾਰਾਂ ਰੁਪਏ ਪਾਉਣ ਦਾ ਕਰਤਾ ਐਲਾਨ

ਹੁਣੇ ਹੁਣੇ ਚੰਨੀ ਨੇ ਲਿਆ ਸਭ ਤੋਂ ਵੱਡਾ ਫੈਸਲਾ-ਇਹਨਾਂ ਲੋਕਾਂ ਦੇ ਖਾਤਿਆਂ ਵਿਚ ਹਜ਼ਾਰਾਂ ਰੁਪਏ ਪਾਉਣ ਦਾ ਕਰਤਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ’ਚ ਨੌਜਵਾਨਾਂ ਨੂੰ ਕਾਂਗਰਸ ਦੇ ਹੱਕ ’ਚ ਲਿਆਉਣ ਲਈ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ, ਉੱਥੇ ਕਾਲਜ ਜਾਣ ਵਾਲੇ 8.67 ਲੱਖ ਵਿਦਿਆਰਥੀਆਂ ਦੇ ਖਾਤੇ ’ਚ ਅਗਲੇ ਦੋ ਤੋਂ ਤਿੰਨ ਦਿਨਾਂ ਅੰਦਰ ਦੋ ਹਜ਼ਾਰ ਰੁਪਏ ਪਾਉਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਕੈਬਨਿਟ ਦੀ ਮੀਟਿੰਗ ’ਚ ਲਿਆ ਗਿਆ।

ਮੁੱਖ ਮੰਤਰੀ ਨੇ ਸਾਰੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਭਲਕੇ ਤੋਂ ਹੀ ਆਪਣੇ ਕਾਲਜ ਜਾ ਕੇ ਆਪਣੇ ਬੈਂਕ ਖਾਤੇ ਬਾਰੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਹੁਣ ਵਿਦਿਆਰਥੀਆਂ ਨੂੰ ਘਰ ਬੈਠ ਕੇ ਹੀ ਪਡ਼੍ਹਾਈ ਕਰਨੀ ਪਵੇਗੀ। ਇਸ ਲਈ ਇੰਟਰਨੈੱਟ ਅਲਾਊਂਸ ਦੇ ਨਾਂ ਤੋਂ ਇਹ ਰਾਹਤ ਦਿੱਤੀ ਜਾ ਰਹੀ ਹੈ।

ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਹਰ ਸਾਲ ’ਚ ਇਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ’ਚ ਨੌਕਰੀ ਲਈ ਉਨ੍ਹਾਂ ਨੂੰ ਮੁਫ਼ਤ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਚੰਨੀ ਨੇ ਕਿਹਾ ਕਿ ਇਹ ਹੋਰ ਸਿਆਸੀ ਪਾਰਟੀਆਂ ਵਾਂਗ ਸਿਰਫ਼ ਐਲਾਨ ਨਹੀਂ ਹਨ ਬਲਕਿ ਇਸ ਨੂੰ ਪੰਜਾਬ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਨਵੀਂ ਸਰਕਾਰ ’ਚ ਜੋ ਵੀ ਮੁੱਖ ਮੰਤਰੀ ਆਵੇਗਾ, ਉਸ ਨੂੰ ਇਹ ਨੌਕਰੀ ਦੇਣੀ ਹੀ ਪਵੇਗੀ।

ਉਨ੍ਹਾਂ ਦੱਸਿਆ ਕਿ 12ਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਨੌਕਰੀ ਦੇ ਯੋਗ ਹੋਣਗੇ। ਵਿਦੇਸ਼ ’ਚ ਪਡ਼੍ਹਾਈ ਕਰਨ ਦੇ ਇਛੁੱਕ ਨੌਜਵਾਨਾਂ ਨੂੰ ਆਈਲੈਟਸ ਸਮੇਤ ਪੀਟੀਆਈ ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ ਤੇ ਵਿਦੇਸ਼ ’ਚ ਪਡ਼੍ਹਾਈ ਲਈ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ। ਯੂਨੀਵਰਸਿਟੀਆਂ ’ਚ ਸਟਾਰਟਅਪ ਕੋਰਸ ਸ਼ੁਰੂੁ ਕੀਤੇ ਜਾਣਗੇ ਤੇ ਉਦਯੋਗਾਂ ’ਚ ਰੁਜ਼ਗਾਰ ਲਈ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਇਸ ਦੇ ਯੋਗ ਬਣਾਵਾਂਗੇ।

ਕੈਬਨਿਟ ਦੇ ਹੋਰ ਫ਼ੈਸਲਿਆਂ ਤੋਂ ਜਾਣੂ ਕਰਵਾਉਂਦੇ ਹੋਏ ਚੰਨੀ ਨੇ ਦੱÎਸਿਆ ਕਿ 53 ਹਜ਼ਾਰ ਆਂਗਨਵਾਡ਼ੀ ਵਰਕਰਾਂ ਦੇ ਭੱਤੇ ਵਧਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਆਂਗਨਵਾਡ਼ੀ ਵਰਕਰਾਂ ਦਾ ਮਾਸਿਕ ਭੱਤਾ 8100 ਤੋਂ ਵਧਾ ਕੇ 9500 ਰੁਪਏ, ਜੂਨੀਅਰ ਆਂਗਨਵਾਡ਼ੀ ਵਰਕਰ ਦਾ ਭੱਤਾ 5300 ਤੋਂ ਵਧਾ ਕੇ 6300 ਤੇ ਹੈਲਪਰਾਂ ਦਾ ਭੱਤਾ 4050 ਤੋਂ ਵਧਾ ਕੇ 5100 ਰੁਪਏ ਕੀਤਾ ਜਾਵੇਗਾ। ਆਂਗਨਵਾਡ਼ੀ ਵਰਕਰਾਂ ਦੀਆਂ ਦੋਵੇਂ ਸ਼ੇ੍ਰਣੀਆਂ ਦੇ ਭੱਤੇ ’ਚ ਹਰ ਸਾਲ ਕ੍ਰਮਵਾਰ 500 ਤੇ 250 ਰੁਪਏ ਦਾ ਵਾਧਾ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਿਡ-ਡੇ ਮੀਲ ਵਰਕਰ ਦਾ ਭੱਤਾ 2200 ਤੋਂ ਵਧਾ ਕੇ 3000 ਰੁਪਏ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਪਹਿਲਾਂ ਉਨ੍ਹਾਂ ਨੂੰ 10 ਮਹੀਨਿਆਂ ਦਾ ਭੱਤਾ ਮਿਲਦਾ ਸੀ ਹੁਣ ਉਨ੍ਹਾਂ ਨੂੰ ਪੂਰੇ ਸਾਲ ਭਰ ਭੱਤਾ ਮਿਲੇਗਾ। ਆਸ਼ਾ ਵਰਕਰਾਂ ਨੂੰ ਪਹਿਲਾਂ ਸਿਰਫ਼ ਕਮਿਸ਼ਨ ਮਿਲਦਾ ਸੀ। ਹੁਣ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਫਿਕਸ ਭੱਤਾ ਵੀ ਮਿਲੇਗਾ।

ਪੰਜਾਬ ਵਿਧਾਨ ਸਭਾ ਚੋਣਾਂ ’ਚ ਨੌਜਵਾਨਾਂ ਨੂੰ ਕਾਂਗਰਸ ਦੇ ਹੱਕ ’ਚ ਲਿਆਉਣ ਲਈ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ, ਉੱਥੇ …

Leave a Reply

Your email address will not be published. Required fields are marked *