Breaking News
Home / Punjab / ਹੁਣੇ ਹੁਣੇ ਚੋਣਾਂ ਤੋਂ 2 ਦਿਨ ਪਹਿਲਾਂ ਹੀ ਚੰਨੀ ਬਾਰੇ ਆਈ ਮਾੜੀ ਖ਼ਬਰ

ਹੁਣੇ ਹੁਣੇ ਚੋਣਾਂ ਤੋਂ 2 ਦਿਨ ਪਹਿਲਾਂ ਹੀ ਚੰਨੀ ਬਾਰੇ ਆਈ ਮਾੜੀ ਖ਼ਬਰ

ਮੁੱਖ ਮੰਤਰੀ ਚੰਨੀ ਦਾ ‘ਭਈਏ’ ਵਾਲਾ ਬਿਆਨ ਹੁਣ ਪੰਜਾਬ ਦੇ ਬਾਹਰ ਵੀ ਜ਼ੋਰ ਫੜ੍ਹ ਚੁੱਕਾ ਹੈ। ਚੰਨੀ ਦੇ ਇਸ ਬਿਆਨ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ ਅਦਾਲਤ ‘ਚ ਮਾਮਲਾ ਦਰਜ ਹੋਇਆ ਹੈ।ਇਹ ਮਾਮਲਾ ਯੂਪੀ ਅਤੇ ਬਿਹਾਰ ਦੇ ਲੋਕਾਂ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਦਰਜ ਹੋਇਆ ਹੈ।ਇਸ ਮਾਮਲੇ ‘ਚ 24 ਫਰਵਰੀ ਨੂੰ ਅਗਲੀ ਸੁਣਵਾਈ ਹੋਏਗੀ।ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਆਨਬਾਜ਼ੀ ਦਾ ਦੌਰ ਗਰਮ ਹੈ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਬਿਹਾਰ-ਯੂਪੀ ਵਿੱਚ ਹੰਗਾਮਾ ਹੋ ਗਿਆ ਹੈ ਅਤੇ ਅੱਜ ਮੁਜ਼ੱਫਰਪੁਰ ਕੋਰਟ ਵਿੱਚ ਪੰਜਾਬ ਦੇ ਸੀਐਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।ਇਹ ਸ਼ਿਕਾਇਤ ਸਮਾਜਿਕ ਕਾਰਕੁਨ ਤਮੰਨਾ ਹਾਸ਼ਮੀ ਨੇ ਦਰਜ ਕਰਵਾਈ ਹੈ।ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ ਨੂੰ ਤੈਅ ਕੀਤੀ ਗਈ ਹੈ।

ਮਾਮਲੇ ‘ਚ ਸ਼ਿਕਾਇਤਕਰਤਾ ਤਮੰਨਾ ਨੇ ਦੱਸਿਆ ਕਿ ਪੰਜਾਬ ਦੇ ਸੀ.ਐੱਮ ਨੇ ਯੂ.ਪੀ.-ਬਿਹਾਰ ਦੇ ਲੋਕਾਂ ਲਈ ਬਿਆਨ ਦਿੱਤਾ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਯੂ.ਪੀ.-ਬਿਹਾਰ ਦੇ ਲੋਕਾਂ ਨੂੰ ਪੰਜਾਬ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਦਾ ਇਹ ਬਿਆਨ ਦੇਸ਼ ਦੀ ਏਕਤਾ ਨੂੰ ਤੋੜਨ ਵਾਲਾ ਹੈ।ਇਸ ਬਿਆਨ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਉਨ੍ਹਾਂ ਨੂੰ ਚਿੰਤਾ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਬਿਹਾਰੀ ਕੰਮ ਕਰਦੇ ਹਨ ਅਤੇ ਉਨ੍ਹਾਂ ਨਾਲ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਦਾ ਇਹ ਬਿਆਨ ਯੂ.ਪੀ.-ਬਿਹਾਰ ਅਤੇ ਪੰਜਾਬ ਦੇ ਲੋਕਾਂ ਨੂੰ ਜ਼ਲੀਲ ਕਰਨ ਅਤੇ ਧਮਕੀ ਦੇਣ ਵਾਲਾ ਹੈ ਅਤੇ ਪੰਜਾਬ ਉਨ੍ਹਾਂ ਦੀ ਜਾਗੀਰ ਨਹੀਂ ਹੈ ਅਤੇ ਇਸ ਤੋਂ ਦੁਖੀ ਹੋ ਕੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਉਧਰ ਭਾਜਪਾ ਦੇ ਯੁਵਾ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਮਨੀਸ਼ ਕੁਮਾਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਖਿਲਾਫ ਕਦਮਕੂਆਂ ਥਾਣੇ ਵਿੱਚ ਲਿਖਤੀ ਦਰਖਾਸਤ ਦੇ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਮਨੀਸ਼ ਕੁਮਾਰ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਚੰਨੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਉਸਦੀ ਦਰਖਾਸਤ ਨੂੰ ਸਵੀਕਾਰ ਕਰ ਲਿਆ ਹੈ। ਮਨੀਸ਼ ਕੁਮਾਰ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਖੇਤਰਵਾਦ ਫੈਲਾ ਕੇ ਦੇਸ਼ ਨੂੰ ਤੋੜਨ ਦਾ ਕੰਮ ਕਰਦੀ ਹੈ, ਸਾਡੇ ਦੇਸ਼ ‘ਚ ਕਾਨੂੰਨ ਹੈ ਕਿ ਦੇਸ਼ ਦਾ ਕੋਈ ਵੀ ਨਾਗਰਿਕ ਕਿਤੇ ਵੀ ਕੰਮ ਕਰ ਸਕਦਾ ਹੈ, ਵਪਾਰ ਕਰ ਸਕਦਾ ਹੈ। ਦਰਖਾਸਤ ਵਿੱਚ ਸੀਐਮ ਚੰਨੀ ਵੱਲੋਂ ਬਿਹਾਰ-ਯੂਪੀ ਦੇ ਲੋਕਾਂ ‘ਤੇ ਦਿੱਤੇ ਬਿਆਨ ਨੂੰ ਅਪਮਾਨਜਨਕ ਦੱਸਿਆ ਗਿਆ ਹੈ।

ਦਰਅਸਲ, ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਚੋਣਾਣੀ ਸਭਾ ਦੌਰਾਨ ਬਿਹਾਰ ਤੇ ਯੂਪੀ ਦੇ ਵਾਸੀਆਂ ‘ਤੇ ਟਿੱਪਣੀ ਕੀਤੀ ਸੀ। ਇਸ ਦੌਰਾਨ ਪ੍ਰਿਯੰਕਾ ਗਾਂਧੀ ਵੀ ਸਟੇਜ ‘ਤੇ ਮੌਜੂਦ ਸੀ। ਪੰਜਾਬ ‘ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਹੈ…ਇੱਥੇ ਕੋਈ ਨਵੀਂ ਰਾਜਨੀਤੀ ਨਹੀਂ ਹੋਣ ਦਿੱਤੀ ਜਾਵੇਗੀ। ਇਹ ਜੋ ਬਾਹਰੋਂ ਆਏ ਹਨ… ਇਨ੍ਹਾਂ ਨੂੰ ਪੰਜਾਬੀਅਤ ਸਿਖਾਓ। ਇਸ ‘ਤੇ ਚੰਨੀ ਮਾਈਕ ਲੈ ਕੇ ਕਹਿੰਦੇ ਹਨ ਕਿ ਯੂਪੀ-ਬਿਹਾਰ ਤੇ ਦਿੱਲੀ ਦੇ ਭਈਏ ਇੱਥੇ ਆ ਕੇ ਰਾਜ ਨਹੀਂ ਕਰ ਸਕਦੇ। ਇਸ ‘ਤੇ ਕੋਲ ਖੜ੍ਹੀ ਪ੍ਰਿਯੰਕਾ ਤਾੜੀਆਂ ਵਜਾਉਂਦੀ ਮੁਸਕਰਾਉਂਦੀ ਹੈ ਤੇ ਖੁਦ ਵੀ ਨਾਅਰੇ ਲਗਾਉਣ ਲੱਗਦੀ ਹੈ।

ਪੰਜਾਬ ਦੇ ਮੁੱਖ ਮੰਤਰੀ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਦੇ ਨਾਲ ਹੀ ਚੰਨੀ ਦੇ ਇਸ ਬਿਆਨ ‘ਤੇ ਦਿੱਲੀ, ਯੂਪੀ ਅਤੇ ਬਿਹਾਰ ਦੇ ਨੇਤਾਵਾਂ ਨੇ ਵੀ ਪਲਟਵਾਰ ਕੀਤਾ ਹੈ। ਸ਼ਿਕਾਇਤ ‘ਚ ਮਨੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਯੂਪੀ ਤੇ ਬਿਹਾਰ ‘ਤੇ ਵਿਵਾਦਿਤ ਟਿੱਪਣੀਆਂ ਕੀਤੀਆਂ ਹਨ। ਉਹ ਵੀ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ‘ਚ, ਇਹ ਬਹੁਤ ਸ਼ਰਮਨਾਕ ਹੈ। ਉਨ੍ਹਾਂ ਦਾ ਅਜਿਹਾ ਬਿਆਨ ਬਿਹਾਰ-ਯੂਪੀ ਦੇ ਲੋਕਾਂ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਵੇਗਾ। ਇਹ ਪੂਰੇ ਦੇਸ਼ ਦਾ ਅਪਮਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਬਿਆਨ ਲਈ ਮੁਆਫੀ ਮੰਗਣ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। news source: abpsanjha

ਮੁੱਖ ਮੰਤਰੀ ਚੰਨੀ ਦਾ ‘ਭਈਏ’ ਵਾਲਾ ਬਿਆਨ ਹੁਣ ਪੰਜਾਬ ਦੇ ਬਾਹਰ ਵੀ ਜ਼ੋਰ ਫੜ੍ਹ ਚੁੱਕਾ ਹੈ। ਚੰਨੀ ਦੇ ਇਸ ਬਿਆਨ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ। ਹੁਣ ਪੰਜਾਬ ਦੇ …

Leave a Reply

Your email address will not be published. Required fields are marked *