ਘਰ ਵਿੱਚ ਬੈਠੇ-ਬੈਠੇ ਆਨਲਾਈਨ ਗੇਮ ਖੇਡਣ ਦੀ ਭੈੜੀ ਆਦਤ ਤੋਂ ਬੱਚੀਆਂ ਦੀ ਸਿਹਤ ਨਾ ਖ਼ਰਾਬ ਹੋਵੇ, ਇਸ ਦੇ ਲਈ ਚੀਨ ਨੇ ਗਾਈਡਲਾਈਨ ਤੈਅ ਕਰ ਦਿੱਤੀ ਹੈ। ਹੁਣ ਦੇਸ਼ ਵਿੱਚ ਬੱਚੇ ਇੱਕ ਹਫ਼ਤੇ ਵਿੱਚ ਤਿੰਨ ਘੰਟੇ ਹੀ ਆਨਲਾਈਨ ਗੇਮਜ਼ ਖੇਡ ਸਕਣਗੇ। ਇਹ ਨਿਯਮ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਬਣਾਇਆ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਦੀ ਰਿਪੋਰਟ ਮੁਤਾਬਕ ਆਨਲਾਈਨ ਗੇਮਜ਼ ਕੰਪਨੀਆਂ ਹੁਣ ਬੱਚਿਆਂ ਨੂੰ ਸਿਰਫ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹੀ ਇੱਕ-ਇੱਕ ਘੰਟੇ ਲਈ ਆਨਲਾਈਨ ਗੇਮ ਦੀ ਸਹੂਲਤ ਦੇ ਸਕਣਗੇ।
ਛੁੱਟੀਆਂ ਦੇ ਦਿਨ ਵੀ 1 ਘੰਟੇ ਆਨਲਾਈਨ ਗੇਮ ਖੇਡ ਸਕਣਗੇ-ਅਜਿਹਾ ਨਹੀਂ ਹੋਵੇਗਾ ਕਿ ਬੱਚੇ ਪੂਰੇ ਦਿਨ ਆਨਲਾਈਨ ਗੇਮਜ਼ ਵਿੱਚ ਹੀ ਲੱਗੇ ਰਹਿਣ। ਇਸ ਤੋਂ ਇਲਾਵਾ ਹੋਰ ਕਿਸੇ ਛੁੱਟੀ ਦੇ ਦਿਨ ਵੀ ਬੱਚਿਆਂ ਨੂੰ ਇੱਕ ਘੰਟੇ ਲਈ ਆਨਲਾਈਨ ਗੇਮ ਖੇਡਣ ਦੀ ਪਰਮਿਸ਼ਨ ਹੋਵੇਗੀ। ਦੇਸ਼ ਵਿੱਚ ਟੈਕਨਾਲੌਜੀ ਕੰਪਨੀਆਂ ‘ਤੇ ਚੀਨ ਸਰਕਾਰ ਵਲੋਂ ਸਖ਼ਤੀ ਵਿਚਾਲੇ ਇਹ ਕਦਮ ਚੁੱਕਿਆ ਗਿਆ ਹੈ।
ਹਾਲ ਹੀ ਵਿੱਚ ਦੇਸ਼ ਦੀ ਦਿੱਗਜ ਤਕਨੀਕੀ ਕੰਪਨੀ ਟੇਂਸੇਂਟ ਨੇ ਸਰਕਾਰ ਵਲੋਂ ਲਾਗੂ ਕੀਤੇ ਗਏ ਨਿਯਮਾਂ ਨੂੰ ਅਪਣਾਇਆ ਹੈ। ਹਾਲ ਹੀ ਵਿੱਚ ਸਰਕਾਰ ਵਲੋਂ ਆਨਲਾਇਨ ਗੇਮਜ਼ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਹ ਅਫੀਮ ਦੀ ਤਰ੍ਹਾਂ ਹੈ। ਉਸ ਤੋਂ ਬਾਅਦ ਹੀ ਆਨਲਾਈਨ ਗੇਮਜ਼ ਕੰਪਨੀਆਂ ‘ਤੇ ਸਖ਼ਤੀ ਸ਼ੁਰੂ ਕਰ ਦਿੱਤੀ ਗਈ ਹੈ।
ਸਰੀਰਕ ਖੇਡਾਂ ਵਿੱਚ ਬੱਚਿਆਂ ਦੀ ਰੁਚੀ ਵਧਾਉਣ ਲਈ ਲਿਆ ਗਿਆ ਫੈਸਲਾ – ਓਲੰਪਿਕ ਗੇਮਜ਼ ਵਿੱਚ ਦੂਜੇ ਨੰਬਰ ‘ਤੇ ਰਹਿਣ ਵਾਲੇ ਚੀਨ ਦਾ ਇਹ ਕਦਮ ਭਾਵੇਂ ਹੀ ਸਖ਼ਤ ਹੋਵੇ ਪਰ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਦੇ ਲਿਹਾਜ਼ ਨਾਲ ਅਹਿਮ ਹੈ। ਦੱਸ ਦਈਏ ਕਿ ਚੀਨ ਬੱਚਿਆਂ ਦੇ ਜਨਮ ਤੋਂ ਲੈ ਕੇ ਹੋਰ ਤਮਾਮ ਮਸਲਿਆਂ ‘ਤੇ ਸਖ਼ਤ ਨਿਯਮਾਂ ਲਈ ਚਰਚਿਤ ਰਿਹਾ ਹੈ।
ਘਰ ਵਿੱਚ ਬੈਠੇ-ਬੈਠੇ ਆਨਲਾਈਨ ਗੇਮ ਖੇਡਣ ਦੀ ਭੈੜੀ ਆਦਤ ਤੋਂ ਬੱਚੀਆਂ ਦੀ ਸਿਹਤ ਨਾ ਖ਼ਰਾਬ ਹੋਵੇ, ਇਸ ਦੇ ਲਈ ਚੀਨ ਨੇ ਗਾਈਡਲਾਈਨ ਤੈਅ ਕਰ ਦਿੱਤੀ ਹੈ। ਹੁਣ ਦੇਸ਼ ਵਿੱਚ ਬੱਚੇ …
Wosm News Punjab Latest News