ਵਿਸ਼ਵ ਦੇ ਟਾਪ-20 ਅਮੀਰਾਂ ਵਿਚ ਹਾਲ ਹੀ ਵਿਚ ਸ਼ਾਮਲ ਹੋਏ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਦੀ ਦੌਲਤ ਵਿਚ ਵੱਡੀ ਗਿਰਾਵਟ ਆਈ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਉਹ ਇਕ ਵਾਰ ਫਿਰ ਵਿਸ਼ਵ ਦੇ ਦੌਲਤਮੰਦ ਅਰਬਪਤੀਆਂ ਦੀ ਸੂਚੀ ਵਿਚ 22ਵੇਂ ਸਥਾਨ ‘ਤੇ ਖਿਸਕ ਗਏ ਹਨ।

ਬਲੂਮਬਰਗ ਬਿਲੇਨੀਅਰਸ ਇੰਡੈਕਸ ਅਨੁਸਾਰ, ਬੁੱਧਵਾਰ ਨੂੰ ਗੌਤਮ ਅਡਾਨੀ ਦੀ ਦੌਲਤ ਲਗਭਗ 63 ਅਰਬ ਡਾਲਰ ਸੀ, ਜੋ ਹੁਣ ਘੱਟ ਕੇ 57 ਅਰਬ ਡਾਲਰ ਰਹਿ ਗਈ ਹੈ। ਇਸ ਲਿਹਾਜ ਨਾਲ ਅਡਾਨੀ ਨੂੰ ਤਕਰੀਬਨ 6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਅਡਾਨੀ ਦੌਲਤਮੰਦ ਅਰਬਪਤੀਆਂ ਦੀ ਸੂਚੀ ਵਿਚ 16ਵੇਂ ਸਥਾਨ ਤੋਂ ਖਿਸਕ ਕੇ 22ਵੇਂ ਸਥਾਨ’ ਤੇ ਆ ਗਏ ਹਨ।

ਗੌਤਮ ਅਡਾਨੀ ਤੋਂ ਇਕ ਕਦਮ ਅੱਗੇ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜੋਸ ਦੀ ਪਹਿਲੀ ਪਤਨੀ ਮੈਕੈਂਜ਼ੀ ਸਕੌਟ ਹੈ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਗੌਤਮ ਅਡਾਨੀ ਪਹਿਲੀ ਵਾਰ ਵਿਸ਼ਵ ਦੇ 20 ਅਰਬਪਤੀਆਂ ਦੇ ਕਲੱਬ ਵਿਚ ਸ਼ਾਮਲ ਹੋਏ ਸਨ। ਇਹ ਨੈੱਟਵਰਥ ਕੰਪਨੀਆਂ ਦੇ ਸ਼ੇਅਰ ਦੇ ਉਤਰਾਅ ਚੜ੍ਹਾਅ ਨਾਲ ਵਧਦਾ-ਘਟਦਾ ਰਹਿੰਦੀ ਹੈ।

ਇਸ ਵਕਤ ਵਿਸ਼ਵ ਦੇ ਟਾਪ-20 ਦੌਲਤਮੰਦ ਅਰਬਪਤੀਆਂ ਦੇ ਕਲੱਬ ਵਿਚ ਇਕਮਾਤਰ ਭਾਰਤੀ ਅਰਬਪਤੀ ਦੇ ਤੌਰ ‘ਤੇ ਮੁਕੇਸ਼ ਅੰਬਾਨੀ ਹਨ। ਅੰਬਾਨੀ ਦੀ ਦੌਲਤ ਤਕਰੀਬਨ 74 ਅਰਬ ਡਾਲਰ ਹੈ ਅਤੇ ਉਹ ਵਿਸ਼ਵ ਵਿਚ 12ਵੇਂ ਸਭ ਤੋਂ ਦੌਲਤਮੰਦ ਅਰਬਪਤੀ ਹਨ। ਇਸ ਸਮੇਂ 197 ਅਰਬ ਡਾਲਰ ਦੀ ਸੰਪਤੀ ਨਾਲ ਵਿਸ਼ਵ ਦੇ ਸਭ ਤੋਂ ਦੌਲਤਮੰਦ ਅਰਬਪਤੀ ਜੈੱਫ ਬੇਜੋਸ ਹਨ। ਦੂਜੇ ‘ਤੇ ਟੈਸਲਾ ਦੇ ਸੀ. ਈ. ਓ. ਐਲਨ ਮਸਕ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਵਿਸ਼ਵ ਦੇ ਟਾਪ-20 ਅਮੀਰਾਂ ਵਿਚ ਹਾਲ ਹੀ ਵਿਚ ਸ਼ਾਮਲ ਹੋਏ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਦੀ ਦੌਲਤ ਵਿਚ ਵੱਡੀ ਗਿਰਾਵਟ ਆਈ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ …
Wosm News Punjab Latest News