ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਦਿੱਤਾ ਹੈ। ਸਰਕਾਰੀ ਤੇਲ ਕੰਪਨੀਆਂ ਨੇ 4 ਫਰਵਰੀ ਨੂੰ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਹੈ। ਅੱਜ ਤੋਂ ਤੁਹਾਨੂੰ ਘਰੇਲੂ ਰਸੋਈ ਗੈਸ ਲਈ ਵਧੇਰੇ ਪੈਸੇ ਖਰਚ ਕਰਨੇ ਪੈਣਗੇ।

ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਪਾਰਕ ਸਿਲੰਡਰਾਂ ਦੀ ਕੀਮਤ ਵਿਚ 6 ਰੁਪਏ ਦੀ ਕਮੀ ਕੀਤੀ ਗਈ ਹੈ। ਕੀਮਤ ਵਿੱਚ ਵਾਧੇ ਤੋਂ ਬਾਅਦ ਦਿੱਲੀ ਵਿੱਚ ਰਸੋਈ ਗੈਸ ਦੀ ਕੀਮਤ 719 ਰੁਪਏ ਹੋ ਗਈ ਹੈ।

ਚੈਕ ਕਰੋ ਨਵੀਂਆਂ ਕੀਮਤਾਂ – ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਵੈਬਸਾਈਟ ਦੇ ਅਨੁਸਾਰ ਅੱਜ ਤੋਂ 4 ਫਰਵਰੀ ਨੂੰ, ਉਪਭੋਗਤਾਵਾਂ ਨੂੰ 14 ਕਿਲੋ ਗੈਰ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਲਈ ਵਧੇਰੇ ਭੁਗਤਾਨ ਕਰਨਾ ਪਏਗਾ। ਹੁਣ ਦਿੱਲੀ ਵਿੱਚ ਰਸੋਈ ਗੈਸ ਦੇ ਪ੍ਰਤੀ ਸਿਲੰਡਰ ਦੀ ਕੀਮਤ 719 ਰੁਪਏ, ਕੋਲਕਾਤਾ ਵਿੱਚ 745.50 ਰੁਪਏ, ਮੁੰਬਈ 719 ਰੁਪਏ ਅਤੇ ਚੇਨਈ ਵਿੱਚ 735 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।

ਦੱਸ ਦੇਈਏ ਕਿ ਹਰ ਮਹੀਨੇ ਦੇ ਪਹਿਲੀ ਤਾਰੀਖ ਨੂੰ ਐਲਪੀਜੀ ਦੀ ਕੀਮਤ ਵਿੱਚ ਬਦਲਾਅ ਹੁੰਦੇ ਹਨ। ਇਸ ਵਾਰ 1 ਫਰਵਰੀ ਨੂੰ ਸਿਰਫ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 190 ਰੁਪਏ ਦਾ ਵਾਧਾ ਹੋਇਆ ਸੀ, ਪਰ ਘਰੇਲੂ ਗੈਸ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਅੱਜ ਇਸ ਦੀ ਕੀਮਤ ਵਿੱਚ ਵੀ ਪ੍ਰਤੀ ਸਿਲੰਡਰ ਛੇ ਰੁਪਏ ਹੇਠਾਂ ਆ ਗਿਆ ਹੈ।

ਇਸ ਕਟੌਤੀ ਤੋਂ ਬਾਅਦ ਦਿੱਲੀ ਵਿਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1533 ਰੁਪਏ, ਕੋਲਕਾਤਾ ਵਿਚ 1598.50 ਰੁਪਏ, ਮੁੰਬਈ ਵਿਚ 1482.50 ਰੁਪਏ ਅਤੇ ਚੇਨਈ ਵਿਚ 1649 ਰੁਪਏ ਹੋ ਗਈ ਹੈ।ਦੇਸ਼ ਵਿੱਚ ਐਲਪੀਜੀ ਦੀ ਪਹੁੰਚ ਤਕਰੀਬਨ 99.5 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਦੇਸ਼ ਵਿਚ ਐਲਪੀਜੀ ਦੇ ਲਗਭਗ 28.9 ਮਿਲੀਅਨ ਖਪਤਕਾਰ ਹਨ। ਜਨਵਰੀ ਮਹੀਨੇ ਵਿੱਚ ਐਲ.ਪੀ.ਜੀ. ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ। news source: news18punjab
The post ਹੁਣੇ ਹੁਣੇ ਗੈਸ ਸਿਲੰਡਰ ਹੋਇਆ ਏਨਾਂ ਮਹਿੰਗਾ,ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਨਵੀਆਂ ਕੀਮਤਾਂ appeared first on Sanjhi Sath.
ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਦਿੱਤਾ ਹੈ। ਸਰਕਾਰੀ ਤੇਲ ਕੰਪਨੀਆਂ ਨੇ 4 ਫਰਵਰੀ ਨੂੰ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਹੈ। ਅੱਜ ਤੋਂ …
The post ਹੁਣੇ ਹੁਣੇ ਗੈਸ ਸਿਲੰਡਰ ਹੋਇਆ ਏਨਾਂ ਮਹਿੰਗਾ,ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਨਵੀਆਂ ਕੀਮਤਾਂ appeared first on Sanjhi Sath.
Wosm News Punjab Latest News