Breaking News
Home / Punjab / ਹੁਣੇ ਹੁਣੇ ਖੇਤੀ ਬਿੱਲਾਂ ਖਿਲਾਫ਼ ਮਸਹੂਰ ਪੰਜਾਬੀ ਐਕਟਰ ਯੋਗਰਾਜ ਸਿੰਘ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਖੇਤੀ ਬਿੱਲਾਂ ਖਿਲਾਫ਼ ਮਸਹੂਰ ਪੰਜਾਬੀ ਐਕਟਰ ਯੋਗਰਾਜ ਸਿੰਘ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਕਿਸਾਨ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸਥਾਨਕ ਸ਼ਹਿਰ ‘ਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ 5 ‘ਤੇ ਬਣੇ ਓਵਰ ਬ੍ਰਿਜ਼ ਹੇਠਾ ਰੇਲਵੇ ਟਰੈਕ ਰੋਕ ਕੇ ਰੋਸ ਜਤਾ ਰਹੀਆਂ 31 ਕਿਸਾਨ ਜਥੇਬੰਦੀਆਂ ਦੇ ਸਮਰਥਨ ‘ਚ 13 ਅਕਤੂਬਰ ਨੂੰ ਵੱਡਾ ਧਰਨਾ ਲੱਗ ਰਿਹਾ ਹੈ।

ਇਸ ਧਰਨੇ ‘ਚ ਉੱਘੇ ਅਦਾਕਾਰ ਤੇ ਕਲਾਕਾਰਾਂ ਦੀ ਸੰਸਥਾ ਦੇ ਸਰਪ੍ਰਸਤ ਯੋਗਰਾਜ ਸਿੰਘ ਦੀ ਅਗਵਾਈ ‘ਚ ਪੰਜਾਬੀ ਸਿਨੇਮਾ ਅਤੇ ਟੈਲੀਵਿਜ਼ਨ ਦੇ ਕਲਾਕਾਰ 11 ਵਜੇ ਧਰਨੇ ‘ਚ ਸ਼ਮੂਲੀਅਤ ਕਰਨਗੇ।ਇਹ ਜਾਣਕਾਰੀ ਦਿੰਦਿਆਂ ਰੋਸ ਧਰਨੇ ‘ਤੇ ਬੈਠੇ ਨਾਰਥ ਜੋਨ ਫ਼ਿਲਮ ਅਤੇ ਟੀ. ਵੀ. ਕਲਾਕਾਰ ਐਸ਼ੋਸੀਏਸਨ ਪੰਜਾਬ ਦੇ ਜਰਨਲ ਸਕੱਤਰ ਮਲਕੀਤ ਸਿੰਘ ਰੋਣੀ ਨੇ ਦੱਸਿਆ ਕਿ

ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਿਛਲੇ ਦਿਨੀਂ ਬਣਾਏ ਕਿਸਾਨ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਜਿਥੇ ਹਰੇਕ ਵਰਗ ਵਲੋਂ ਪੂਰਾ ਸਮਰਥਨ ਮਿਲ ਰਿਹਾ ਹੈ, ਉਥੇ ਹੀ ਪੰਜਾਬੀ ਸਿਨੇਮਾ ਦੇ ਕਲਾਕਾਰ ਵੀ ਕਿਸਾਨਾਂ ਦੇ ਹੱਕ ‘ਚ ਧਰਨਿਆਂ ‘ਚ ਸ਼ਮੂਲੀਅਤ ਕਰਨ ਲੱਗੇ ਹਨ।

ਇਸੇ ਲੜ੍ਹੀ ਤਹਿਤ ਭਲਕੇ 13 ਅਕਤੂਬਰ ਨੂੰ ਕਲਾਕਾਰਾਂ ਦੀ ਸੰਸਥਾ ਦੇ ਸਰਪ੍ਰਸਤ ਪ੍ਰਸਿੱਧ ਫ਼ਿਲਮੀ ਕਲਾਕਾਰ ਯੋਗਰਾਜ ਸਿੰਘ ਦੀ ਅਗਵਾਈ ‘ਚ ਸਰਦਾਰ ਸੋਹੀ, ਹਰਜੀਤ ਹਰਮਨ, ਗੁਰਕ੍ਰਿਪਾਲ ਸੂਰਾਪੁਰੀ, ਸਰਦੂਲ ਸਿਕੰਦਰ, ਅਮਰ ਨੂਰੀ, ਜੈਲੀ, ਤਰਸੇਮ ਪੌਲ, ਜਪੁਜੀ ਖਹਿਰਾ, ਗੁਰਪ੍ਰੀਤ ਕੌਰ ਭੰਗੂ, ਸਵਿੰਦਰ ਮਾਹਲ ਤੇ ਗੁਰਬਖ਼ਸ਼ ਸ਼ੌਂਕੀ ਇਸ ਕਿਸਾਨ ਰੋਸ ਧਰਨੇ ‘ਚ ਸ਼ਮੂਲੀਅਤ ਕਰਕੇ ਸਰਕਾਰ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਨਗੇ। ਮਲਕੀਤ ਰੋਣੀ ਨੇ ਇਲਾਕਾ ਨਿਵਾਸੀਆਂ ਨੂੰ ਕਿਸਾਨ ਧਰਨਿਆਂ ‘ਚ ਵਧ ਤੋਂ ਵਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

The post ਹੁਣੇ ਹੁਣੇ ਖੇਤੀ ਬਿੱਲਾਂ ਖਿਲਾਫ਼ ਮਸਹੂਰ ਪੰਜਾਬੀ ਐਕਟਰ ਯੋਗਰਾਜ ਸਿੰਘ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.

ਕਿਸਾਨ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸਥਾਨਕ ਸ਼ਹਿਰ ‘ਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ 5 ‘ਤੇ ਬਣੇ ਓਵਰ ਬ੍ਰਿਜ਼ ਹੇਠਾ ਰੇਲਵੇ ਟਰੈਕ ਰੋਕ ਕੇ ਰੋਸ ਜਤਾ ਰਹੀਆਂ 31 ਕਿਸਾਨ ਜਥੇਬੰਦੀਆਂ …
The post ਹੁਣੇ ਹੁਣੇ ਖੇਤੀ ਬਿੱਲਾਂ ਖਿਲਾਫ਼ ਮਸਹੂਰ ਪੰਜਾਬੀ ਐਕਟਰ ਯੋਗਰਾਜ ਸਿੰਘ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *