ਹਰ ਮੁੱਦੇ ’ਤੇ ਬੇਬਾਕ ਰਾਏ ਰੱਖਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੱਲਬਾਤ ’ਚ ਦਖ਼ਲਅੰਦਾਜ਼ੀ ਕੀਤੀ ਹੈ। ਗੱਲਬਾਤ ’ਚ ਬਾਈਡੇਨ ਨੇ ਰਾਸ਼ਟਰਪਤੀ ਦੀ ਤਾਰੀਫ਼ ਕੀਤੀ। ਇਸ ਦੌਰਾਨ ਕੰਗਨਾ ਨੇ ਟਵੀਟ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਦੇ ਇਹ ਟਵੀਟ ਖ਼ੂਬ ਵਾਇਰਲ ਹੋ ਰਹੇ ਹਨ।

ਦਰਅਸਲ ਹਾਲ ਹੀ ’ਚ ਜੋਅ ਬਾਈਡੇਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਅਮਰੀਕੀ ਲੋਕਾਂ ਦੀ ਸੁਰੱਖਿਆ, ਸਮਰਿਧੀ, ਸਿਹਤ ਅਤੇ ਜੀਵਨ ਦੀ ਰੱਖਿਆ ਕਰਨ ਦੇ ਨਾਲ-ਨਾਲ ਸੁਤੰਤਰ ਅਤੇ ਮੁਕਤ ਭਾਰਤ ਪ੍ਰਸ਼ਾਂਤ ਖੇਤਰ ਨੂੰ ਸੁਰੱਖਿਅਤ ਕਰਨ ਦੀ ਆਪਣੀ ਪਹਿਲ ਨੂੰ ਲੈ ਕੇ ਭਰੋਸਾ ਦਿਵਾਇਆ ਹੈ ਅਤੇ ਨਾਲ ਹੀ ਚੀਨੀ ਰਾਸ਼ਟਰਪਤੀ ਦੀ ਤਾਰੀਫ਼ ਵੀ ਕੀਤੀ।

ਪਰ ਸ਼ਾਇਦ ਕੰਗਨਾ ਨੂੰ ਜੋਅ ਅਤੇ ਸ਼ੀ ਦੀ ਗੱਲਬਾਤ ਚੰਗੀ ਨਹੀਂ ਲੱਗੀ। ਉਸ ਨੇ ਟਵੀਟ ਰਾਹੀਂ ਅਮਰੀਕੀ ਰਾਸ਼ਟਰਪਤੀ ’ਤੇ ਨਿਸ਼ਾਨਾ ਸਾਧਿਆ ਹੈ। ਅਦਾਕਾਰਾ ਨੇ ਲਿਖਿਆ ਕਿ ‘ਦੇਖੋ ਇਹ ਚੀਨ ਦੇ ਆਗਿਆਕਾਰੀ ਪਾਲਤੂ ਜਾਨਵਰ ਕਿਸ ਤਰ੍ਹਾਂ ਨਾਲ ਪੂਛ ਹਿਲਾ ਰਹੇ ਹਨ, ਵਿਨਿਮਰਤਾ ਦਿਖਾ ਰਹੇ ਹਨ।

ਉਹ ਅਮਰੀਕਾ ਦੇ ਰਾਸ਼ਟਰਪਤੀ ਹਨ ਜਾਂ ਚੀਨ ਦੀ ਰਾਜਦੂਤ? ਅੱਜ ਮੈਨੂੰ ਤੁਹਾਡੇ ਅਮਰੀਕੀ ਹੋਣ ’ਤੇ ਸ਼ਰਮ ਆਉਂਦੀ ਹੈ। ਚੀਨ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਬਣ ਰਹੀ ਹੈ ਕਿਉਂਕਿ ਤੁਸੀਂ ਇਸ ਨੂੰ ਇਕ ਚੋਟੀ ਦਾ ਸਥਾਨ ਦਿੱਤਾ ਸੀ।

ਉਸ ਨੇ ਅੱਗੇ ਲਿਖਿਆ ਕਿ ‘ਇਕ ਨੇਤਾ ਨੂੰ ਇਕ ਕਰੂਰ, ਤੇਜ਼ ਆਵਾਜ਼ ਵਾਲਾ ਹੋਣਾ ਚਾਹੀਦਾ। ਵਿਸ਼ੇਸ਼ ਤੌਰ ’ਤੇ ਭਾਰਤ ਵਰਗੀ ਸੱਭਿਅਤਾ ਲਈ, ਜਿਸ ਨੇ ਆਪਣੇ ਇਤਿਹਾਸ ਤੋਂ ਸਬਕ ਨਹੀਂ ਲਿਆ ਹੈ। ਇਹ ਮਹੱਤਵਪੂਰਨ ਹੈ ਕਿ ਅਮਰੀਕਾ ’ਚ ਜੋ ਕੁਝ ਹੋਇਆ ਹੈ, ਉਸ ਤੋਂ ਅਸੀਂ ਸਿਖਦੇ ਹਾਂ ਕਿ ਭਰਮ, ਭੜਕਾਉਣ ਵਾਲੇ ਨੌਜਵਾਨਾਂ ਨੇ ਆਪਣੇ ਰਾਸ਼ਟਰ ਨੂੰ ਚੀਨ ਨੂੰ ਵੇਚ ਦਿੱਤਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਅਮਰੀਕਾ ਦੀ ਰਾਜਨੀਤੀ ’ਚ ਦਿਲਚਸਪੀ ਰੱਖਦੀ ਹਾਂ ਤਾਂ ਅਜਿਹਾ ਨਹੀਂ ਹੈ।
ਹਰ ਮੁੱਦੇ ’ਤੇ ਬੇਬਾਕ ਰਾਏ ਰੱਖਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੱਲਬਾਤ ’ਚ ਦਖ਼ਲਅੰਦਾਜ਼ੀ ਕੀਤੀ ਹੈ। ਗੱਲਬਾਤ ’ਚ …
Wosm News Punjab Latest News