ਪਿਛਲੇ ਹਫ਼ਤੇ ਦੀ ਸ਼ੁਰੂਆਤ ‘ਚ ਅਦਾਕਾਰ ਸੰਜੇ ਦੱਤ ਆਪਣੇ ਬੱਚਿਆਂ ਨਾਲ ਸਮਾਂ ਬਤੀਤ ਕਰਨ ਲਈ ਦੁਬਈ ਰਵਾਨਾ ਹੋਏ ਸਨ। ਇਸ ਦੌਰਾਨ ਪਤਨੀ ਮਨਿਅਤਾ ਦੱਤ ਵੀ ਉਨ੍ਹਾਂ ਨਾਲ ਗਈ ਸੀ ਅਤੇ ਹੁਣ ਇਹ ਸ਼ਾਰਟ ਹਾਲੀਡੇ ਖ਼ਤਮ ਹੋਣ ਵਾਲਾ ਹੈ। ਦਰਅਸਲ, ਸੰਜੇ ਦੱਤ ਦਾ 30 ਸਤੰਬਰ ਦਾ ਮੁੰਬਈ ‘ਚ ਰਹਿਣਾ ਕਾਫ਼ੀ ਜ਼ਰੂਰੀ ਹੈ ਕਿਉਂਕਿ ਇਸੇ ਦਿਨ ਫੇਫੜਿਆਂ ਦੇ ਕੈਂਸਰ ਦੇ ਇਲਾਜ ਲਈ ਤੀਜੀ ਕੀਮੋਥੈਰੇਪੀ ਸ਼ੁਰੂ ਹੋਵੇਗੀ। ਅਜਿਹੇ ‘ਚ ਸੰਜੇ ਦੱਤ ਆਉਣ ਵਾਲੇ 4-5 ਦਿਨਾਂ ‘ਚ ਦੁਬਈ ਤੋਂ ਵਾਪਸ ਮੁੰਬਈ ਪਰਤ ਆਉਣਗੇ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸੰਜੇ ਦੱਤ ਆਪਣੀ ਪਤਨੀ ਨਾਲ ਚਾਰਟਡ ਪਲੇਨ ਉੱਤੇ (ਪ੍ਰਾਈਵੇਟ ਜੈੱਟ ਰਾਹੀਂ) ਆਪਣੇ ਬੱਚਿਆਂ ਸ਼ਹਿਰਾਨ ਤੇ ਇਕਰਾ ਨੂੰ ਮਿਲਣ ਲਈ ਦੁਬਈ ਗਏ ਹਨ। ਉਨ੍ਹਾਂ ਦੇ ਦੋਵੇਂ ਬੱਚੇ ਦੁਬਈ ਤੋਂ ਕਲਾਸੇਸ ਅਟੈਂਡ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਦਾ ਆਪਣੇ ਬੱਚਿਆਂ ਨਾਲ ਮਿਲਣ ਦਾ ਕਾਫ਼ੀ ਮਨ ਕਰ ਰਿਹਾ ਸੀ, ਇਸ ਲਈ ਉਹ ਮੁੰਬਈ ਤੋਂ ਦੁਬਈ ਪਹੁੰਚੇ ਸਨ।

ਦੱਸਣਯੋਗ ਹੈ ਕਿ ਦੁਬਈ ਪਹੁੰਚਦੇ ਹੀ ਉਹ ਆਪਣੇ ਦੋਹਾਂ ਬੱਚਿਆਂ ਨੂੰ ਮਿਲੇ। ਮਾਨਿਅਤਾ ਨੇ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਵਿਚ ਸੰਜੇ ਦੱਤ ਬਹੁਤ ਕਮਜ਼ੋਰ ਲੱਗ ਰਹੇ ਸਨ। ਜਿਹੜੀ ਤਸਵੀਰ ਸਾਂਝੀ ਕੀਤੀ ਗਈ ਹੈ ਉਸ ਵਿਚ ਸੰਜੇ ਦੱਤ ਦੀਆਂ ਗੱਲਾਂ ਪਿਚਕੀਆਂ (ਅੰਦਰ ਨੂੰ ਵੜੀਆਂ) ਨਜ਼ਰ ਆਈਆਂ ਸਨ ਅਤੇ ਚਿਹਰੇ ਦੀ ਰੰਗਤ ਵੀ ਉੱਡ ਗਈ। ਮਾਨਿਅਤਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਸੀ ‘ਅੱਜ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਨੇ ਮੈਨੂੰ ਇੰਨਾਂ ਵਧੀਆ ਪਰਿਵਾਰ ਦਿੱਤਾ। ਮੈਨੂੰ ਕੋਈ ਸ਼ਿਕਾਇਤ ਨਹੀਂ, ਕੋਈ ਮੰਗ ਨਹੀਂ ਬਸ ਸਾਰੇ ਇੱਕਠੇ ਰਹਿਣ ਹਮੇਸ਼ਾ ਲਈ ਆਮੀਨ।’

ਪਹਿਲਾ ਅਮਰੀਕਾ ਤੇ ਸਿੰਗਾਪੁਰ ਜਾਣਾ ਚਾਹੁੰਦੇ ਸਨ ਸੰਜੇ ਦੱਤ – ਦੱਸ ਦਈਏ ਕਿ ਪਹਿਲਾ ਸੰਜੇ ਦੱਤ ਅਮਰੀਕਾ ‘ਚ ਕੀਮੋਥੈਰੇਪੀ ਕਰਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੀ ਦੂਜੀ ਪਸੰਦ ਸਿੰਗਾਪੁਰ ਸੀ ਪਰ ਉਹ ਵੀ ਕੈਂਸਰ (ਰੱਦ ) ਹੋ ਗਿਆ। ਗੱਲ ਕਰੀਏ ਫ਼ਿਲਮਾਂ ਦੀ ਤਾਂ ਅਦਾਕਾਰ ਨੇ ਹਾਲੇ ਤੱਕ ਵੀ ਤਹਿ ਨਹੀਂ ਕੀਤਾ ਹੈ ਕਿ ਆਪਣੀ ਕਿਹੜੀ ਰਹਿੰਦੀ ਫ਼ਿਲਮ ਦੀ ਸ਼ੂਟਿੰਗ ਪਹਿਲਾ ਕਰਨਗੇ।

ਸੰਜੇ ਦੱਤ ਦੀ ਝੋਲੀ ‘ਚ ਹਨ ਇਹ ਦਿਲਚਸਪ ਫ਼ਿਲਮਾਂ – ਸੂਤਰਾਂ ਮੁਤਾਬਕ, ਸੰਜੇ ਦੱਤ ਦੀਆਂ ਫ਼ਿਲਮਾਂ ਦੇ ਪ੍ਰੋਡਿਊਸਰ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਸੰਜੇ ਦੱਤ ਨੇ ਅਪਕਮਿੰਗ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ‘ਚ ‘ਪ੍ਰਿਥਵੀਰਾਜ਼’, ‘ਕੇਜੀਐੱਫ 2’ ਵਰਗੀਆਂ ਫ਼ਿਲਮਾਂ ਹਨ |
The post ਹੁਣੇ ਹੁਣੇ ਕੈਂਸਰ ਪੀੜ੍ਹਤ ਸੰਜੇ ਦੱਤ ਬਾਰੇ ਆਈ ਵੱਡੀ ਖ਼ਬਰ: ਹੁਣ ਅਚਾਨਕ ਹੀ….. ਦੇਖੋ ਪੂਰੀ ਖ਼ਬਰ appeared first on Sanjhi Sath.
ਪਿਛਲੇ ਹਫ਼ਤੇ ਦੀ ਸ਼ੁਰੂਆਤ ‘ਚ ਅਦਾਕਾਰ ਸੰਜੇ ਦੱਤ ਆਪਣੇ ਬੱਚਿਆਂ ਨਾਲ ਸਮਾਂ ਬਤੀਤ ਕਰਨ ਲਈ ਦੁਬਈ ਰਵਾਨਾ ਹੋਏ ਸਨ। ਇਸ ਦੌਰਾਨ ਪਤਨੀ ਮਨਿਅਤਾ ਦੱਤ ਵੀ ਉਨ੍ਹਾਂ ਨਾਲ ਗਈ ਸੀ ਅਤੇ …
The post ਹੁਣੇ ਹੁਣੇ ਕੈਂਸਰ ਪੀੜ੍ਹਤ ਸੰਜੇ ਦੱਤ ਬਾਰੇ ਆਈ ਵੱਡੀ ਖ਼ਬਰ: ਹੁਣ ਅਚਾਨਕ ਹੀ….. ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News