ਬੋਲੀਵੁਡ ਦੇ ਲਈ ਇਹ ਸਾਲ ਬਹੁਤ ਹੀ ਮਾੜਾ ਰਿਹਾ ਹੈ। ਇਸ ਸਾਲ ਕੈਂਸਰ ਦੇ ਨਾਲ ਕਈ ਸੁਪਰ ਸਟਾਰਸ ਦੀ ਮੌਤ ਤਕ ਹੋ ਗਈ ਹੈ। ਇਹਨਾਂ ਵਿੱਚੋ ਰਿਸ਼ੀ ਕਪੂਰ ਅਤੇ ਇਰਫ਼ਾਨ ਖ਼ਾਨ ਮੁਖ ਹਨ। ਹੁਣ ਮਸ਼ਹੂਰ ਐਕਟਰ ਸੰਜੇ ਦੱਤ ਨੂੰ ਵੀ ਕੈਂਸਰ ਹੋ ਗਿਆ ਹੈ ਜਿਹਨਾਂ ਦੇ ਬਾਰੇ ਵਿਚ ਹੁਣ ਅੱਜ ਇੱਕ ਖਬਰ ਆਈ ਹੈ ਕੇ 3 ਨਹੀਂ ਸਗੋਂ ਆਖ਼ਰੀ ਸਟੇਜ ਦਾ ਹੈ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ।

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਹੈ। ਮੀਡੀਆ ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਟੇਜ 4 ਦਾ ਲੰਗ ਕੈਂਸਰ ਹੈ। ਤਿੰਨ ਦਿਨ ਪਹਿਲਾਂ ਹੀ ਸੰਜੇ ਦੱਤ ਨੂੰ ਸਾਹ ਲੈਣ ‘ਚ ਪਰੇਸ਼ਾਨੀ ਹੋਣ ਦੇ ਚਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ। ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਉਹ ਆਪਣੇ ਇਲਾਜ ਲਈ ਅਮਰੀਕਾ ਰਵਾਨਾ ਹੋ ਸਕਦੇ ਹਨ।

ਸੰਜੇ ਦੱਤ ਨੇ ਕੈਂਸਰ ਬਾਰੇ ਤਾਂ ਜਾਣਕਾਰੀ ਦੇ ਦਿੱਤੀ ਸੀ। ਹੁਣ ਫਿਲਮਫੇਅਰ ਤੇ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ‘ਚ ਕੈਂਸਰ ਦੀ ਸੀਰੀਅਸ ਸਟੇਜ ਬਾਰੇ ‘ਚ ਦਾਅਵਾ ਕੀਤਾ ਜਾ ਰਿਹਾ ਹੈ। ਇਸ ਰਿਪੋਰਟ ‘ਚ ਲੀਲਾਵਤੀ ਦੇ ਇੱਕ ਸੋਰਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੰਜੇ ਦੱਤ ਨੂੰ ਸਟੇਜ 4 ਦਾ ਕੈਂਸਰ ਹੈ। ਇਹ ਕੈਂਸਰ ਦੀ ਬੇਹੱਦ ਸੀਰੀਅਸ ਸਟੇਜ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਉਹ ਹਸਪਤਾਲ ‘ਚ ਦਾਖ਼ਲ ਹੋਏ ਸਨ ਤਾਂ ਉਨ੍ਹਾਂ ਦਾ ਆਕਸੀਜਨ ਲੈਵਲ 90-92 % ਤੱਕ ਉੱਤੇ-ਹੇਠਾਂ ਹੋ ਰਿਹਾ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਜੇ ਦੱਤ ਨੂੰ ਸਾਹ ਦੀ ਤਕਲੀਫ਼ ਹੋਣ ਤੋਂ ਬਾਅਦ ਹੀ ਲੀਲਾਵਤੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਸਾਹ ਲੈਣ ‘ਚ ਮੁਸ਼ਕਿਲ ਆਉਣ ਕਾਰਨ ਪਰਿਵਾਰ ਨੂੰ ਸ਼ੱਕ ਸੀ ਕਿ ਉਨ੍ਹਾਂ ਨੂੰ ਕਿਤੇ ਕੋਰੋਨਾ ਤਾਂ ਨਹੀਂ ਹੋ ਗਿਆ ਪਰ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |
The post ਹੁਣੇ ਹੁਣੇ ਕੈਂਸਰ ਪੀੜ੍ਹਤ ਸੰਜੇ ਦੱਤ ਬਾਰੇ ਆਈ ਬਹੁਤ ਮਾੜੀ ਖਬਰ-ਦੇਖੋ ਪੂਰੀ ਖ਼ਬਰ appeared first on Sanjhi Sath.
ਬੋਲੀਵੁਡ ਦੇ ਲਈ ਇਹ ਸਾਲ ਬਹੁਤ ਹੀ ਮਾੜਾ ਰਿਹਾ ਹੈ। ਇਸ ਸਾਲ ਕੈਂਸਰ ਦੇ ਨਾਲ ਕਈ ਸੁਪਰ ਸਟਾਰਸ ਦੀ ਮੌਤ ਤਕ ਹੋ ਗਈ ਹੈ। ਇਹਨਾਂ ਵਿੱਚੋ ਰਿਸ਼ੀ ਕਪੂਰ ਅਤੇ ਇਰਫ਼ਾਨ …
The post ਹੁਣੇ ਹੁਣੇ ਕੈਂਸਰ ਪੀੜ੍ਹਤ ਸੰਜੇ ਦੱਤ ਬਾਰੇ ਆਈ ਬਹੁਤ ਮਾੜੀ ਖਬਰ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News