Breaking News
Home / Punjab / ਹੁਣੇ ਹੁਣੇ ਕੇਂਦਰ ਸਰਕਾਰ ਨੇ ਪਿੰਡਾਂ ਵਾਲਿਆਂ ਲਈ ਜ਼ਾਰੀ ਕੀਤੇ ਦਿਸ਼ਾ ਨਿਰਦੇਸ਼,ਹੋਜੋ ਸਾਵਧਾਨ

ਹੁਣੇ ਹੁਣੇ ਕੇਂਦਰ ਸਰਕਾਰ ਨੇ ਪਿੰਡਾਂ ਵਾਲਿਆਂ ਲਈ ਜ਼ਾਰੀ ਕੀਤੇ ਦਿਸ਼ਾ ਨਿਰਦੇਸ਼,ਹੋਜੋ ਸਾਵਧਾਨ

ਕਰੋਨਾ ਦਾ ਕਹਿਰ ਪਿੰਡਾਂ ’ਚ ਟੁੱਟਣ ਮਗਰੋਂ ਕੇਂਦਰ ਸਰਕਾਰ ਨੇ ਵਾਇਰਸ ਨਾਲ ਸਿੱਝਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਿੰਡਾਂ ਤੇ ਨੀਮ ਸ਼ਹਿਰੀ ਕਸਬਿਆਂ ’ਚ ਘੱਟੋ ਘੱਟ 30 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹਲਕੇ ਲੱਛਣਾਂ ਜਾਂ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘਰਾਂ ’ਚ ਇਕਾਂਤਵਾਸ ਦੀ ਥਾਂ ’ਤੇ ਉਥੇ ਰੱਖਿਆ ਜਾ ਸਕੇ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਰੈਪਿਡ ਐਂਟੀਜਨ ਟੈਸਟ ਕਿੱਟਾਂ ਉਪ ਕੇਂਦਰਾਂ ਜਾਂ ਸਿਹਤ ਤੇ ਵੈੱਲਨੈੱਸ ਸੈਂਟਰਾਂ ਤੇ ਮੁੱਢਲੇ ਸਿਹਤ ਕੇਂਦਰਾਂ ਸਮੇਤ ਸਾਰੇ ਜਨ-ਸਿਹਤ ਕੇਂਦਰਾਂ ’ਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪਿੰਡਾਂ, ਸ਼ਹਿਰਾਂ ਨਾਲ ਲਗਦੇ ਕਸਬਿਆਂ ਤੇ ਆਦਿਵਾਸੀ ਇਲਾਕਿਆਂ ’ਚ ਕਰੋਨਾ ਦੀ ਲਾਗ ਫੈਲਣ ਮਗਰੋਂ ਸਿਹਤ ਮੰਤਰਾਲੇ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਸਥਾਨਕ ਪੱਧਰ ’ਤੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ।

ਮੰਤਰਾਲੇ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰਾਂ ’ਚ ਕਰੋਨਾ ਦੇ ਸ਼ੱਕੀ ਜਾਂ ਪੀੜਤ ਵਿਅਕਤੀਆਂ ਨੂੰ ਦਾਖ਼ਲ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਲਈ ਵੱਖਰਾ ਸਥਾਨ ਹੋਣਾ ਚਾਹੀਦਾ ਹੈ ਜਿੱਥੋਂ ਉਹ ਅੰਦਰ ਅਤੇ ਬਾਹਰ ਆ-ਜਾ ਸਕਣ। ਸ਼ੱਕੀ ਤੇ ਬਿਮਾਰ ਮਰੀਜ਼ਾਂ ਨੂੰ ਕਿਸੇ ਵੀ ਹਾਲਤ ’ਚ ਮਿਲਣ-ਜੁਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।

ਹਦਾਇਤਾਂ ਮੁਤਾਬਕ ਹਰੇਕ ਪਿੰਡ ’ਚ ਫਲੂ ਵਰਗੀ ਬਿਮਾਰੀ ਤੇ ਸਾਹ ਲੈਣ ਦੀ ਤਕਲੀਫ਼ ਵਾਲੇ ਕੇਸਾਂ ਦੀ ਸਮੇਂ ਸਮੇਂ ਸਿਰ ਆਸ਼ਾ ਵਰਕਰਾਂ ਵੱਲੋਂ ਪਿੰਡ ਦੇ ਸਿਹਤ ਸੈਨੀਟਸ਼ਨ ਤੇ ਨਿਊਟ੍ਰੀਸ਼ਨ ਕਮੇਟੀ ਦੀ ਸਹਾਇਤਾ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀਆਂ ਦਾ ਸਮੁਦਾਇਕ ਸਿਹਤ ਅਧਿਕਾਰੀ ਨਾਲ ਟੈਲੀਫੋਨ ’ਤੇ ਇਲਾਜ ਕੀਤਾ ਜਾਵੇ ਤੇ ਘੱਟ ਆਕਸੀਜਨ ਜਾਂ ਸਾਹ ’ਚ ਤਕਲੀਫ਼ ਵਾਲੇ ਗੰਭੀਰ ਮਰੀਜ਼ਾਂ ਨੂੰ ਵੱਡੇ ਕੇਂਦਰਾਂ ’ਚ ਭੇਜਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹਰੇਕ ਪਿੰਡ ’ਚ ਢੁੱਕਵੇਂ ਆਕਸੀਮੀਟਰਾਂ ਤੇ ਥਰਮਾਮੀਟਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮੋਹਰਲੀ ਕਤਾਰ ਦੇ ਵਰਕਰਾਂ, ਵਾਲੰਟੀਅਰਾਂ ਆਦਿ ਵੱਲੋਂ ਇਕਾਂਤਵਾਸ ’ਚ ਰਹਿ ਰਹੇ ਮਰੀਜ਼ਾਂ ਦਾ ਹਾਲ-ਚਾਲ ਨਿਯਮਤ ਤੌਰ ’ਤੇ ਲਿਆ ਜਾਵੇ। ਹਦਾਇਤਾਂ ਮੁਤਾਬਕ ਅਜਿਹੇ ਸਾਰੇ ਕੇਸਾਂ ਲਈ ਘਰੇਲੂ ਇਕਾਂਤਵਾਸ ਕਿੱਟ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਿਸ ’ਚ ਦਵਾਈਆਂ ਦੇ ਨਾਲ ਨਾਲ ਇਹਤਿਆਤ ਰੱਖੇ ਜਾਣ ਵਾਲੇ ਪਰਚੇ ਵੀ ਹੋਣੇ ਚਾਹੀਦੇ ਹਨ।ਕੋਵਿਡ ਕੇਅਰ ਸੈਂਟਰ ਸਕੂਲਾਂ, ਕਮਿਊਨਿਟੀ ਹਾਲਾਂ, ਮੈਰਿਜ ਹਾਲਾਂ, ਪੰਚਾਇਤ ਇਮਾਰਤਾਂ ਅਤੇ ਹੋਰ ਖੁੱਲ੍ਹੇ ਸਥਾਨਾਂ ’ਤੇ ਵੀ ਬਣਾਏ ਜਾ ਸਕਦੇ ਹਨ। ਇਹ ਸੈਂਟਰ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਘੱਟੋ ਘੱਟ ਇਕ ਕੋਵਿਡ ਹਸਪਤਾਲ ਨਾਲ ਜੁੜੇ ਹੋਣੇ ਚਾਹੀਦੇ ਹਨ ਤਾਂ ਜੋ ਹਾਲਤ ਗੰਭੀਰ ਹੋਣ ਮਗਰੋਂ ਮਰੀਜ਼ਾਂ ਨੂੰ ਉਥੇ ਤਬਦੀਲ ਕੀਤਾ ਜਾ ਸਕੇ।

ਕਰੋਨਾ ਦਾ ਕਹਿਰ ਪਿੰਡਾਂ ’ਚ ਟੁੱਟਣ ਮਗਰੋਂ ਕੇਂਦਰ ਸਰਕਾਰ ਨੇ ਵਾਇਰਸ ਨਾਲ ਸਿੱਝਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਿੰਡਾਂ ਤੇ ਨੀਮ ਸ਼ਹਿਰੀ ਕਸਬਿਆਂ ’ਚ ਘੱਟੋ ਘੱਟ 30 ਬਿਸਤਰਿਆਂ ਵਾਲੇ …

Leave a Reply

Your email address will not be published. Required fields are marked *