ਕੇਂਦਰ ਸਰਕਾਰ ਨੇ ਕਈ ਸੂੁਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਜਾਂਚ ਦੀ ਗਿਣਤੀ ’ਚ ਗਿਰਾਵਟ ਦਾ ਜ਼ਿਕਰ ਕਰਦੇ ਹੋਏ ਸੋਮਵਾਰ ਨੂੰ ਉਨ੍ਹਾਂ ਨੂੰ ਜਾਂਚ ਵਧਾਉਣ ਲਈ ਕਿਹਾ ਤਾਂ ਜੋ ਮਹਾਮਾਰੀ ਦੇ ਪ੍ਰਸਾਰ ’ਤੇ ਅਸਰਦਾਰ ਤਰੀਕੇ ਨਾਲ ਨਜ਼ਰ ਰੱਖੀ ਜਾ ਸਕੇ ਤੇ ਤਰੁੰਤ ਲੋਕ ਕੇਂਦਰਿਤ ਕਾਰਵਾਈ ਸ਼ੁਰੂ ਕੀਤੀ ਜਾ ਸਕੇ।
ਕੇਂਦਰੀ ਸਿਹਤ ਮੰਤਰਾਲੇ ’ਚ ਐਡੀਸ਼ਨਲ ਸਕੱਤਰ ਆਰਤੀ ਆਹੂਜਾ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਇਸ ਮਸਲੇ ’ਤੇ ਧਿਆਨ ਦੇਣ ਲਈ ਕਿਹਾ ਹੈ। ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜ਼ਿਆਦਾ ਮਰੀਜ਼ਾਂ ਵਾਲੇ ਖੇਤਰਾਂ ’ਚ ਰਣਨੀਤਕ ਤਰੀਕੇ ਨਾਲ ਜਾਂਚ ਵਧਾਉਣ ਦੀ ਸਲਾਹ ਵੀ ਦਿੱਤੀ ਹੈ।
ਆਹੂਜਾ ਨੇ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਵੱਲ ਵੀ ਉਨ੍ਹਾਂ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਇਕ ਪ੍ਰਮੁੱਖ ਤੇ ਅਹਿਮ ਹਿੱਸਾ ਹੈ। ਉਨ੍ਹਾਂ ਮੰਤਰਾਲੇ ਦੇ ਪਹਿਲੇ ਦੇ ਪੱਤਰਾਂ ਤੇ ਪਿਛਲੇ ਸਾਲ 27 ਦਸੰਬਰ ਨੂੰ ਓਮੀਕ੍ਰੋਨ ਦੇ ਸੰਦਰਭ ’ਚ ਮਹਾਮਾਰੀ ਮੈਨੇਜਮੈਂਟ ਦੀ ਵਿਆਪਕ ਰੂਪਰੇਖਾ ਤਿਆਰ ਕਰਨ ਦੀ ਗ੍ਰਹਿ ਮੰਤਰਾਲੇ ਦੀ ਸਲਾਹ ਦਾ ਜ਼ਿਕਰ ਵੀ ਕੀਤਾ।
ਉਨ੍ਹਾਂ ਪੱਤਰ ’ਚ ਲਿਖਿਆ ਹੈ, ‘ਹਾਲਾਂਕਿ, ਆਈਸੀਐੱਮਆਰ ਪੋਰਟਲ ’ਤੇ ਮੁਹੱਈਆ ਅੰਕੜਿਆਂ ਤੋਂ ਇਹ ਦੇਖਿਆ ਗਿਆ ਹੈ ਕਿ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਜਾਂਚ ’ਚ ਗਿਰਾਵਟ ਆਈ ਹੈ।’ ਉਨ੍ਹਾਂ ਕਿਹਾ ਕਿ ਇੰਡੀਅਨ ਮੈਡੀਕਲ ਕੌਂਸਲ ਆਫ ਰਿਸਰਚ (ਆਈਸੀਐੱਮਆਰ) ਵੱਲੋਂ ਜਾਰੀ ਸਾਰੀਆਂ ਐਡਵਾਈਜ਼ਰੀਆਂ ’ਚ ਮੂਲ ਮਕਸਦ ਤੁਰੰਤ ਆਈਸੋਲੇਸ਼ਨ ਤੇ ਮਾਮਲਿਆਂ ਦਾ ਜਲਦ ਪਤਾ ਲਗਾਉਣਾ ਹੈ।
ਜਾਂਚ ਨਾਲ ਬਿਮਾਰੀ ਦੇ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ – ਐੱਨਡੀਏ ’ਚ ਔਰਤਾਂ ਦੀ ਗਿਣਤੀ 19 ਤਕ ਸੀਮਤ ਰੱਖਣ ’ਤੇ ਉੱਠਿਆ ਸਵਾਲ, ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ, ਅੰਕੜੇ ਪੇਸ਼ ਕਰਨ ਲਈ ਕਿਹਾ
ਆਹੂਜਾ ਨੇ ਕਿਹਾ ਕਿ ਰਣਨੀਤਕ ਜਾਂਚ ਦੇ ਜ਼ਰੀਏ ਬਿਮਾਰੀ ਨੂੰ ਉਨ੍ਹਾਂ ਲੋਕਾਂ ’ਚ ਵਧਣ ਤੋਂ ਰੋਕਿਆ ਜਾ ਸਕਦਾ ਹੈ, ਜਿਨ੍ਹਾਂ ’ਚ ਜ਼ਿਆਦਾ ਖ਼ਤਰੇ ਹਨ ਤੇ ਜਿਹੜੇ ਸੰਵੇਦਨਸ਼ੀਲ ਹਨ। ਨਾਲ ਹੀ ਉਨ੍ਹਾਂ ਖੇਤਰਾਂ ’ਚ ਜਿੱਥੇ ਪ੍ਰਸਾਰ ਜ਼ਿਆਦਾ ਹੋਣ ਦਾ ਖਦਸ਼ਾ ਹੈ।
ਕਮਜ਼ੋਰ ਪ੍ਰਤੀਰੱਖਿਆ ਵਾਲਿਆਂ ’ਤੇ ਧਿਆਨ ਦੇਣ ਦੀ ਜ਼ਰੂਰਤ – ਉਨ੍ਹਾਂ ਕਿਹਾ ਕਿ ਐਡਵਾਈਜ਼ਰੀ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਪਹਿਲਾਂ ਦੇ ਦਿਸ਼ਾ-ਨਿਰਦੇਸ਼ਾਂ ਤੇ ਸਲਾਹ ਦੇ ਨਾਲ ਇਹ ਪੜ੍ਹਨ ਦੀ ਜ਼ਰੂੁਰਤ ਹੈ, ਜਿਸ ’ਚ ਇਹ ਸਿਫਾਰਸ਼ ਕੀਤੀ ਗਈ ਹੈ ਕਿ ਉਨ੍ਹਾਂ ਲੋਕਾਂ ਦੀ ਰਣਨੀਤਕ ਤੇ ਕੇਂਦਰਿਤ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਿਹੜੀ ਕਮਜ਼ੋਰ ਤੇ ਸੰਘਣੀ ਆਬਾਦੀ ਵਾਲੇ ਖੇਤਰਾਂ ’ਚ ਰਹਿੰਦੇ ਹਨ।
ਕੇਂਦਰ ਸਰਕਾਰ ਨੇ ਕਈ ਸੂੁਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਜਾਂਚ ਦੀ ਗਿਣਤੀ ’ਚ ਗਿਰਾਵਟ ਦਾ ਜ਼ਿਕਰ ਕਰਦੇ ਹੋਏ ਸੋਮਵਾਰ ਨੂੰ ਉਨ੍ਹਾਂ ਨੂੰ ਜਾਂਚ ਵਧਾਉਣ ਲਈ ਕਿਹਾ ਤਾਂ ਜੋ …
Wosm News Punjab Latest News