Breaking News
Home / Punjab / ਹੁਣੇ ਹੁਣੇ ਕੇਂਦਰ ਸਰਕਾਰ ਨੇ ਗੰਨੇ ਦਾ ਪ੍ਰਤੀ ਕੁਇੰਟਲ ਏਨਾਂ ਮੁੱਲ ਕੀਤਾ ਤੈਅ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਕੇਂਦਰ ਸਰਕਾਰ ਨੇ ਗੰਨੇ ਦਾ ਪ੍ਰਤੀ ਕੁਇੰਟਲ ਏਨਾਂ ਮੁੱਲ ਕੀਤਾ ਤੈਅ-ਦੇਖੋ ਪੂਰੀ ਖ਼ਬਰ

ਸਰਕਾਰ ਨੇ ਅਕਤੂਬਰ 2021 ਤੋਂ ਸ਼ੁਰੂ ਹੋਣ ਵਾਲੇ ਅਗਲੇ ਮਾਰਕੀਟਿੰਗ ਸੈਸ਼ਨ ਲਈ ਗੰਨੇ ਦਾ ਉੱਚਿਤ ਅਤੇ ਲਾਭਕਾਰੀ (ਐੱਫ.ਆਰ.ਪੀ.) ਮੁੱਲ 5 ਰੁਪਏ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਬੁੱਧਵਾਰ ਨੂੰ ਇੱਥੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ’ਚ 2021-22 ਦੇ ਮਾਰਕੀਟਿੰਗ ਸਾਲ (ਅਕਤੂਬਰ-ਸਤੰਬਰ) ਲਈ ਗੰਨੇ ਦਾ ਉੱਚਿਤ ਅਤੇ ਲਾਭਕਾਰੀ ਮੁੱਲ ਵਧਾਉਣ ਦਾ ਫ਼ੈਸਲਾ ਕੀਤਾ ਗਿਆ।

ਫੂਡ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਪੀਊਸ਼ ਗੋਇਲ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇਸ ਫ਼ੈਸਲੇ ਦਾ ਫ਼ਾਇਦਾ 5 ਕਰੋੜ ਤੋਂ ਵੱਧ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇਗਾ। ਨਾਲ ਹੀ ਇਸ ਫ਼ੈਸਲੇ ਦਾ ਸਕਾਰਾਤਮਕ ਅਸਰ ਚੀਨੀ ਮਿਲਾਂ ਅਤੇ ਉਸ ਨਾਲ ਜੁੜੇ ਕੰਮਾਂ ’ਚ ਲੱਗੇ 5 ਲੱਖ ਮਜ਼ਦੂਰਾਂ ’ਤੇ ਵੀ ਦੇਖਣ ਨੂੰ ਮਿਲੇਗਾ।

ਉਨ੍ਹਾਂ ਕਿਹਾ,‘‘ਕੇਂਦਰ ’ਚ ਨਰਿੰਦਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਗੰਨੇ ਦੇ ਐੱਫ.ਆਰ.ਪੀ. ’ਚ ਲਗਾਤਾਰ ਵਾਧਾ ਹੋਇਆ ਹੈ। 2013-14 ਦੌਰਾਨ ਦੇਸ਼ ਦੇ ਗੰਨੇ ਦਾ ਐੱਫ.ਆਰ.ਪੀ. 210 ਰੁਪਏ ਪ੍ਰਤੀ ਕੁਇੰਟਲ ਹੁੰਦਾ ਸੀ, ਜੋ ਹੁਣ ਵੱਧ ਕੇ 290 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। 7 ਸਾਲਾਂ ’ਚ ਗੰਨੇ ਦੇ ਐੱਫ.ਆਰ.ਪੀ. ’ਚ 38 ਫੀਸਦੀ ਵਾਧਾ ਹੋਇਆ ਹੈ।

’’ ਸ਼੍ਰੀ ਗੋਇਲ ਨੇ ਕਿਹਾ ਕਿ ਚੀਨੀ ਸਾਲ 2019-20 ’ਚ ਗੰਨਾ ਕਿਸਾਨਾਂ ਨੇ 76 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ ਅਤੇ ਉਸ ’ਚ ਜ਼ਿਆਦਾਤਰ ਭੁਗਤਾਨ ਹੋ ਗਿਆ ਹੈ, ਸਿਰਫ਼ 142 ਕਰੋੜ ਰੁਪਏ ਦਾ ਭੁਗਤਾਨ ਹੀ ਬਚਿਆ ਹੈ। ਉਨ੍ਹਾਂ ਕਿਹਾ ਕਿ ਚਾਲੂ ਚੀਨੀ ਸਾਲ 2020-21 ਦੌਰਾਨ ਗੰਨਾ ਕਿਸਾਨਾਂ ਨੂੰ 91 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਹੋਣਾ ਸੀ, ਜਿਸ ’ਚੋਂ 86 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਹੋ ਚੁਕਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ,‘‘290 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਉਨ੍ਹਾਂ ਗੰਨਾ ਕਿਸਾਨਾਂ ਨੂੰ ਮਿਲੇਗਾ, ਜਿਨ੍ਹਾਂ ਦੇ ਗੰਨੇ ਨਾਲ ਚੀਨੀ ਦੀ ਰਿਕਵਰੀ ਦੀ ਦਰ 10 ਫੀਸਦੀ ਹੋਵੇਗੀ, ਜਿਨ੍ਹਾਂ ਗੰਨਾ ਕਿਸਾਨਾਂ ਦੇ ਗੰਨੇ ਨਾਲ ਚੀਨੀ ਦੀ ਰਿਕਵਰੀ 9.5 ਫੀਸਦੀ ਜਾਂ ਇਸ ਤੋਂ ਘੱਟ ਰਹੇਗੀ, ਉਨ੍ਹਾਂ ਨੂੰ 275 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਮਿਲੇਗੀ।’’ ਦੱਸਣਯੋਗ ਹੈ ਕਿ ਹਰ ਸਾਲ ਗੰਨਾ ਪੇਰਾਈ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਐੱਫ.ਆਰ.ਪੀ. ਦਾ ਐਲਾਨ ਕਰਦੀ ਹੈ। ਮਿਲਾਂ ਨੂੰ ਇਹ ਘੱਟੋ-ਘੱਟ ਮੁੱਲ ਗੰਨਾ ਉਤਪਾਦਕਾਂ ਨੂੰ ਦੇਣਾ ਹੁੰਦਾ ਹੈ।

ਸਰਕਾਰ ਨੇ ਅਕਤੂਬਰ 2021 ਤੋਂ ਸ਼ੁਰੂ ਹੋਣ ਵਾਲੇ ਅਗਲੇ ਮਾਰਕੀਟਿੰਗ ਸੈਸ਼ਨ ਲਈ ਗੰਨੇ ਦਾ ਉੱਚਿਤ ਅਤੇ ਲਾਭਕਾਰੀ (ਐੱਫ.ਆਰ.ਪੀ.) ਮੁੱਲ 5 ਰੁਪਏ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। …

Leave a Reply

Your email address will not be published. Required fields are marked *