Breaking News
Home / Punjab / ਹੁਣੇ ਹੁਣੇ ਕੇਂਦਰ ਨੇ ਸਿੱਖਾਂ ਦੇ ਜਹਾਜ਼ ਚ’ ਸਫ਼ਰ ਕਰਨ ਸੰਬੰਧੀ ਰੱਖੀ ਇਹ ਵੱਡੀ ਸ਼ਰਤ

ਹੁਣੇ ਹੁਣੇ ਕੇਂਦਰ ਨੇ ਸਿੱਖਾਂ ਦੇ ਜਹਾਜ਼ ਚ’ ਸਫ਼ਰ ਕਰਨ ਸੰਬੰਧੀ ਰੱਖੀ ਇਹ ਵੱਡੀ ਸ਼ਰਤ

ਸਿੱਖ ਸਮਾਜ (Sikh Community) ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ (Union Govt) ਨੇ ਘਰੇਲੂ ਉਡਾਣਾਂ (Domestic Flights) ‘ਚ ਕਿਰਪਾਨ (Kirpan) ਪਹਿਨਣ ‘ਤੇ ਲੱਗੀ ਪਾਬੰਦੀ ਹਟਾਉਣ ਦਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਕਰਮਚਾਰੀ ਤੇ ਮੁਸਾਫ਼ਰ ਸਫ਼ਰ ਦੌਰਾਨ ਕਿਰਪਾਨ ਧਾਰਨ ਕਰ ਸਕਣਗੇ ਹਾਲਾਂਕਿ ਇਹ ਸ਼ਰਤ ਵੀ ਰੱਖੀ ਗਈ ਹੈ ਕਿ ਕਿਰਪਾਨ ਦਾ ਸਾਈਜ਼ 9 ਇੰਚ ਤਕ ਹੀ ਹੋਣਾ ਚਾਹੀਦਾ ਹੈ ਤੇ ਉਸ ਦਾ ਬਲੇਡ 6 ਇੰਚ ਤੋਂ ਵੱਡਾ ਨਹੀਂ ਹੋਣਾ ਚਾਹੀਦਾ।

ਸਿਵਲ ਏਵੀਏਸ਼ਨ ਸਕਿਓਰਟੀ (Civil Aviation Security) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਹਵਾਈ ਅੱਡਿਆਂ ’ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ’ਤੇ ਪਾਬੰਦੀ ਲਾਉਣ ਦਾ ਸਖ਼ਤ ਨੋਟਿਸ ਲਿਆ ਸੀ।

ਧਾਮੀ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਹਾਲ ਹੀ ‘ਚ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਵਿੱਚ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡੇ ਦੇ ਅੰਦਰ ਸਿੱਖ ਕੱਕਾਰਾਂ ਦੇ ਇੱਕ ਹਿੱਸੇ ਦੀ ਕਿਰਪਾਨ ਪਹਿਨਣ ਦੀ ਮਨਾਹੀ ਕੀਤੀ ਹੈ, ਜਿਸ ਨੂੰ ਉਨ੍ਹਾਂ ਸਿੱਖ ਸੰਪਰਦਾਵਾਂ ਨਾਲ ਧੱਕਾ ਦੱਸਿਆ ਸੀ।

ਹੁਣ ਦੇਸ਼ ਭਰ ‘ਚ ਤਿਆਰ ਹੋਣਗੇ ਗੂੰਗੇ-ਬਹਿਰੇ ਨਿਸ਼ਾਨੇਬਾਜ਼ , ਬਿਹਤਰ ਨਿਸ਼ਾਨੇਬਾਜ਼ ਡੀਫਲੰਪਿਕਸ ‘ਚ ਲੈਣਗੇ ਹਿੱਸਾ – ਐਡਵੋਕੇਟ ਧਾਮੀ ਨੇ ਇਸ ਮਾਮਲੇ ਸਬੰਧੀ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਵੀ ਭੇਜਿਆ ਸੀ। ਇਸ ਪੱਤਰ ‘ਚ ਸਰਕਾਰ ਦੇ ਇਸ ਨੋਟੀਫਿਕੇਸ਼ਨ ’ਤੇ ਸਖ਼ਤ ਸ਼ਬਦਾਂ ਵਿੱਚ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਇਹ ਫੈਸਲਾ ਤੁਰੰਤ ਵਾਪਸ ਲੈਣ ਸਬੰਧੀ ਲਿਖਿਆ ਸੀ। ਉਨ੍ਹਾਂ ਇਸ ਫ਼ੈਸਲੇ ਨੂੰ ਆਪਣੇ ਹੀ ਦੇਸ਼ ‘ਚ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਵੱਡਾ ਹਮਲਾ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਫ਼ੈਸਲੇ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ।

ਸਿੱਖ ਸਮਾਜ (Sikh Community) ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ (Union Govt) ਨੇ ਘਰੇਲੂ ਉਡਾਣਾਂ (Domestic Flights) ‘ਚ ਕਿਰਪਾਨ (Kirpan) ਪਹਿਨਣ ‘ਤੇ ਲੱਗੀ ਪਾਬੰਦੀ ਹਟਾਉਣ ਦਾ ਫ਼ੈਸਲਾ ਲਿਆ ਹੈ। ਇਸ …

Leave a Reply

Your email address will not be published. Required fields are marked *