ਬੀਤੇ ਦਿਨ ਕੈਨੇਡਾ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਸੀ. ਆਰ. ਐੱਸ. ਸਕੋਰ 75 ‘ਤੇ ਲਿਆ ਕੇ ਐਕਸਪ੍ਰੈੱਸ ਐਂਟਰੀ ਰਾਹੀਂ 27,332 ਜਣਿਆਂ ਨੂੰ ਪੱਕਾ ਹੋਣ ਦਾ ਮੌਕਾ ਦਿੱਤਾ ਹੈ, ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਆਉਣ ਵਾਲੇ ਤਿੰਨ ਸਾਲਾਂ ਦੌਰਾਨ ਹਰ ਸਾਲ ਚਾਰ ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਕੈਨੇਡਾ ਲੈ ਕੇ ਆਉਣ ਦਾ ਟੀਚਾ ਮਿੱਥਿਆ ਗਿਆ ਹੈ।

ਹੁਣ ਇਕ ਸੁਖ਼ਦ ਖ਼ਬਰ ਹੋਰ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਸਰਕਾਰ ਓਨਰ ਆਪਰੇਟਰ ਐੱਲ. ਐੱਮ. ਆਈ. ਏ. (ਲੇਬਰ ਮਾਰਕਿਟ ਇਮਪੈਕਟ ਅਸੈਸਮੈਂਟ) ਕੈਟੇਗਰੀ ਨੂੰ ਖ਼ਤਮ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰ ਰਹੀ ਹੈ।

ਓਨਰ ਅਪਰੇਟਰ ਐੱਲ. ਐੱਮ. ਆਈ. ਏ. ਜ਼ਰੀਏ ਕੈਨੇਡਾ ਵਿਚ ਬਿਜ਼ਨਸ ਸ਼ੁਰੂ ਕਰਨ ਜਾਂ ਖਰੀਦਣ ਦੇ ਨਾਂ ਹੇਠ ਵੱਡੇ ਪੱਧਰ ‘ਤੇ ਹੇਰਾਫੇਰੀਆਂ ਅਤੇ ਠੱਗੀਆਂ ਕਰਨ ਦੀਆਂ ਖ਼ਬਰਾਂ ਸਨ।

ਐੱਲ. ਐੱਮ. ਆਈ. ਏ. ਠੱਗੀਆਂ ਖ਼ਿਲਾਫ਼ ਲਗਾਤਾਰ ਬੁਲੰਦ ਹੁੰਦੀ ਆਵਾਜ਼ ਕਾਰਨ ਕੁੱਝ ਬਿਜ਼ਨਸ ਅਦਾਰਿਆਂ ਵੱਲੋਂ ਜਾਲਸਾਜ਼ੀਆਂ ਤੋਂ ਤੌਬਾ ਵੀ ਕੀਤੀ ਗਈ ਹੈ। ਜਾਂਚ ਮਗਰੋਂ ਕੁੱਝ ਇਮੀਗ੍ਰੇਸ਼ਨ ਠੱਗ ਵਕੀਲ ਫੜ੍ਹੇ ਵੀ ਗਏ ਹਨ ਤੇ ਕੁੱਝ ਅਜੇ ਵੀ ਇਸ ਬੇਈਮਾਨੀ ਦੇ ਰਾਹ ‘ਤੇ ਚੱਲ ਰਹੇ ਹਨ।

ਜੇਕਰ ਤੁਸੀ ਵਾਇਰਲ ਖਬਰਾਂ ਅਤੇ ਘਰੇਲੂ ਨੁਸਖੇ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡੇ ਪੇਜ ਨੂੰ ਲਾਇਕ ਕਰੋ ਅਤੇ ਜਿੰਨਾਂ ਵੀਰਾਂ ਭੈਣਾਂ ਨੇ ਪੇਜ ਨੂੰ ਲਾਇਕ ਤੇ ਫੋਲੋ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ |
ਬੀਤੇ ਦਿਨ ਕੈਨੇਡਾ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਸੀ. ਆਰ. ਐੱਸ. ਸਕੋਰ 75 ‘ਤੇ ਲਿਆ ਕੇ ਐਕਸਪ੍ਰੈੱਸ ਐਂਟਰੀ ਰਾਹੀਂ 27,332 ਜਣਿਆਂ ਨੂੰ ਪੱਕਾ ਹੋਣ ਦਾ ਮੌਕਾ ਦਿੱਤਾ ਹੈ, ਉਸ ਦੀ …
Wosm News Punjab Latest News