ਕਰੋਨਾ ਨੇ ਸਾਰੇ ਪੰਜਾਬ ਚ ਹੁਣ ਤੜਥਲੀ ਮਚਾਉਣੀ ਸ਼ੁਰੂ ਕਰ ਦਿਤੀ ਹੈ ਹਰ ਰੋਜ ਹੁਣ ਸੋ ਤੋਂ ਉਪਰ ਹੀ ਪੌਜੇਟਿਵ ਨਵੇਂ ਕੇਸ ਆ ਰਹੇ ਹਨ। ਜੋ ਕੇ ਬਹੁਤ ਹੀ ਚਿੰਤਾ ਦੀ ਗਲ੍ਹ ਹੈ। ਅੱਜ ਲੁਧਿਆਣੇ ਤੋਂ ਇਕੱਠੇ 61 ਪੌਜੇਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਵੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਜਲੰਧਰ ‘ਚ ਅੱਜ ਕੋਰੋਨਾ ਦੇ 9 ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚ ਪੰਜ ਬੱਚੇ, ਤਿੰਨ ਪੁਰਸ਼ ਅਤੇ ਇੱਕ ਔਰਤ ਸ਼ਾਮਿਲ ਹੈ।
ਇਨ੍ਹਾਂ ਨਵੇਂ ਮਰੀਜ਼ਾਂ ‘ਚ ਛੇ ਗਦਈਪੁਰ ਦੇ ਰਹਿਣ ਵਾਲੇ ਹਨ ਜਦੋਂ ਕਿ ਦੋ ਲੜਕੇ ਸੈਲੂਨ ‘ਤੇ ਕੰਮ ਕਰਨ ਵਾਲੇ ਹਨ ਜੋ ਕਿ ਸਹਾਰਨਪੁਰ ਤੋਂ ਵਾਪਿਸ ਆਏ ਹਨ। ਉਹ ਕਮਲ ਵਿਹਾਰ ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਦੁਕਾਨ ਵੀ ਉੱਥੇ ਹੀ ਹੈ।ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਜਦੋਂ ਇਹਨਾਂ ਦਾ ਚੈੱਕਅਪ ਕਰਕੇ ਕੋਰੋਨਾ ਟੈਸਟ ਲਿਆ ਗਿਆ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਬਾਬਾ ਬਕਾਲਾ ਸਾਹਿਬ (ਰਾਕੇਸ਼): ਬੀਤੇ ਹਫਤੇ ਐੱਚ.ਡੀ.ਐੱਫ.ਸੀ.ਬੈਂਕ ਦੇ ਤਿੰਨ ਮੁਲਾਜ਼ਮਾਂ ਸਮੇਤ ਨਜ਼ਦੀਕੀ ਪਿੰਡਾਂ ਦੇ ਕੁੱਲ 6 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਪਾਏ ਜਾਣ ‘ਤੇ ਚਿੰਤਾ ਅਜੇ ਖਤਮ ਨਹੀਂ ਹੋਈ, ਕਿ ਅੱਜ ਕਸਬਾ ਰਈਆ ਵਿਚ ਵੀ ਤਿੰਨ ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ‘ਤੇ ਇਸ ਖੇਤਰ ਵਿਚ ਜਿਥੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਉਥੇ ਨਾਲ ਹੀ ਕਸਬਾ ਰਈਆ ਹਾਟਸਪਾਟ ਵਿਚ ਸ਼ਾਮਲ ਹੋ ਗਿਆ ਹੈ,
ਜਿਸ ਕਾਰਨ ਇਸ ਖੇਤਰ ਦੇ ਲੋਕਾਂ ਦੀ ਚਿੰਤਾ ਵਧ ਗਈ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਹੈ। ਸਿਵਲ ਤੇ ਪੁਲਸ ਪ੍ਰਸ਼ਾਸਨ ਕੋਵਿਡ-19 ਦੀ ਚੇਨ ਤੋੜਣ ਵਿਚ ਨਾਕਾਮਯਾਬ ਸਿੱਧ ਹੋ ਰਹੇ ਹਨ, ਕਿਉਂਕਿ ਲੋਕਾਂ ਦਾ ਪਿੰਡਾਂ ਤੇ ਕਸਬਿਆਂ ‘ਚ ਆਉਣ-ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ, ਜਿਸਦੇ ਚਲਦਿਆਂ ਮਾਸਕ ਦੀ ਵਰਤੋਂ ਵੀ ਨਹੀਂ ਹੋ ਰਹੀ ਤੇ ਨਾ ਹੀ ਸੋਸ਼ਲ ਡਿਸਟੈਂਸ ਹੀ ਮੇਨਟੇਨ ਹੋ ਰਿਹਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |
The post ਹੁਣੇ ਹੁਣੇ ਏਸ ਜਗ੍ਹਾ ਵਾਲ ਕੱਟਣ ਵਾਲੇ ਸਲੂਨ ਦੇ ਦੋ ਮੁੰਡੇ ਨਿੱਕਲੇ ਕਰੋਨਾ ਪੋਜ਼ੀਟਿਵ ਤੇ ਫ਼ਿਰ,ਦੇਖੋ ਪੂਰੀ ਖ਼ਬਰ appeared first on Sanjhi Sath.
ਕਰੋਨਾ ਨੇ ਸਾਰੇ ਪੰਜਾਬ ਚ ਹੁਣ ਤੜਥਲੀ ਮਚਾਉਣੀ ਸ਼ੁਰੂ ਕਰ ਦਿਤੀ ਹੈ ਹਰ ਰੋਜ ਹੁਣ ਸੋ ਤੋਂ ਉਪਰ ਹੀ ਪੌਜੇਟਿਵ ਨਵੇਂ ਕੇਸ ਆ ਰਹੇ ਹਨ। ਜੋ ਕੇ ਬਹੁਤ ਹੀ ਚਿੰਤਾ …
The post ਹੁਣੇ ਹੁਣੇ ਏਸ ਜਗ੍ਹਾ ਵਾਲ ਕੱਟਣ ਵਾਲੇ ਸਲੂਨ ਦੇ ਦੋ ਮੁੰਡੇ ਨਿੱਕਲੇ ਕਰੋਨਾ ਪੋਜ਼ੀਟਿਵ ਤੇ ਫ਼ਿਰ,ਦੇਖੋ ਪੂਰੀ ਖ਼ਬਰ appeared first on Sanjhi Sath.