ਹਰਿਆਣਾ ਵਿੱਚ 86 ਦਿਨਾਂ ਬਾਅਦ ਬੱਚਿਆਂ ਲਈ ਸਰਕਾਰੀ ਅਤੇ ਨਿੱਜੀ ਸਕੂਲ ਖੁੱਲ੍ਹਣ ਜਾ ਰਹੇ ਹਨ। ਸੂਬਾ ਸਰਕਾਰ ਨੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਇਸ ਮਹੀਨੇ ਤੋਂ ਸਕੂਲ ਬੁਲਾਉਣ ਦਾ ਫ਼ੈਸਲਾ ਲਿਆ ਹੈ। 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚੇ 16 ਜੁਲਾਈ ਅਤੇ 6ਵੀਂ ਤੋਂ 8ਵੀਂ ਦੇ ਵਿਦਿਆਰਥੀ 23 ਜੁਲਾਈ ਤੋਂ ਸਕੂਲ ਆਉਣਗੇ।

ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਬੁਲਾਉਣ ਦਾ ਫ਼ੈਸਲਾ ਬਾਅਦ ਵਿੱਚ ਲਿਆ ਜਾਵੇਗਾ। ਕੋਰੋਨਾ ਦੇ ਮਾਮਲਿਆਂ ਵਿੱਚ ਵੱਡੀ ਗਿਰਾਵਟ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਸਕੂਲ ਬੁਲਾਉਣ ਦਾ ਪੱਤਰ ਜਾਰੀ ਕਰ ਦਿੱਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਵੀਰਵਾਰ ਨੂੰ ਹੀ ਸਕੂਲ, ਕਾਲਜ ਖੋਲ੍ਹਣ ਦੀ ਕਾਰਜ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਸੀ।

ਵੀਡੀਓ ਕਾਨਫਰੰਸਿੰਗ ਰਾਹੀਂ ਦਿੱਤੀ ਜਾਵੇਗੀ ਪੂਰੀ ਜਾਣਕਾਰੀ – ਬੱਚਿਆਂ ਲਈ ਸਕੂਲ ਖੋਲ੍ਹਣ ਬਾਰੇ ਪੂਰੀ ਜਾਣਕਾਰੀ 12 ਜੁਲਾਈ ਨੂੰ ਦਿੱਤੀ ਜਾਵੇਗੀ। ਨਿਰਦੇਸ਼ਕ ਸੈਕੰਡਰੀ ਅਤੇ ਨਿਰਦੇਸ਼ਕ ਮੌਲਿਕ ਸਿੱਖਿਆ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਕਰਣਗੇ। ਇਸ ਵਿੱਚ ਸਕੂਲ ਖੋਲ੍ਹਣ ਨਾਲ ਸਬੰਧਿਤ ਸਾਰੀਆਂ ਸ਼ੰਕਾਵਾਂ ਦਾ ਹੱਲ ਕੀਤਾ ਜਾਵੇਗਾ।

ਵਿਦਿਆਰਥੀਆਂ ਕੋਲ ਇਹ ਵੀ ਹਨ ਵਿਕਲਪ – ਆਨਲਾਈਨ ਸਿੱਖਿਆ ਨੂੰ ਜਾਰੀ ਰੱਖਦੇ ਹੋਏ ਬੱਚਿਆਂ ਲਈ ਸਕੂਲ ਖੋਲ੍ਹੇ ਜਾ ਰਹੇ ਹਨ। ਐਜੂਸੇਟ ਅਤੇ ਆਨਲਾਈਨ ਮਾਧਿਅਮ ਰਾਹੀਂ ਵੀ ਪੜ੍ਹਾਈ ਜਾਰੀ ਰਹੇਗੀ।
ਆਨਲਾਈਨ ਪੜ੍ਹਾਈ ਦੇ ਇੱਛੂਕ ਵਿਦਿਆਰਥੀਆਂ ਨੂੰ ਸਕੂਲ ਨਹੀਂ ਬੁਲਾਇਆ ਜਾਵੇਗਾ।
ਮਾਪਿਆਂ ਦੀ ਲਿਖਤੀ ਮਨਜ਼ੂਰੀ ਹੋਣ ‘ਤੇ ਹੀ ਵਿਦਿਆਰਥੀ ਸਕੂਲਾਂ ਵਿੱਚ ਦਾਖਲ ਹੋ ਸਕਣਗੇ।

ਵਿਦਿਆਰਥੀਆਂ ਦੀ ਹਾਜ਼ਰੀ ਨੂੰ ਲੈ ਕੇ ਕੋਈ ਦਬਾਅ ਨਹੀਂ ਬਣਾਇਆ ਜਾਵੇਗਾ।
ਜਮਾਤਾਂ ਦੇ ਸੰਚਾਲਨ ਦਾ ਸਿਖਲਾਈ ਵੀਡੀਓ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ।
ਹਰਿਆਣਾ ਵਿੱਚ 86 ਦਿਨਾਂ ਬਾਅਦ ਬੱਚਿਆਂ ਲਈ ਸਰਕਾਰੀ ਅਤੇ ਨਿੱਜੀ ਸਕੂਲ ਖੁੱਲ੍ਹਣ ਜਾ ਰਹੇ ਹਨ। ਸੂਬਾ ਸਰਕਾਰ ਨੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਇਸ ਮਹੀਨੇ ਤੋਂ ਸਕੂਲ …
Wosm News Punjab Latest News