Breaking News
Home / Punjab / ਹੁਣੇ ਹੁਣੇ ਏਥੇ 8 ਮਹੀਨਿਆਂ ਦੇ ਬੱਚੇ ਸਮੇਤ 5 ਜੀਆਂ ਨੂੰ ਇੰਝ ਮਿਲੀ ਦਰਦਨਾਕ ਮੌਤ-ਹਰ ਪਾਸੇ ਛਾਇਆ ਸੋਗ

ਹੁਣੇ ਹੁਣੇ ਏਥੇ 8 ਮਹੀਨਿਆਂ ਦੇ ਬੱਚੇ ਸਮੇਤ 5 ਜੀਆਂ ਨੂੰ ਇੰਝ ਮਿਲੀ ਦਰਦਨਾਕ ਮੌਤ-ਹਰ ਪਾਸੇ ਛਾਇਆ ਸੋਗ

ਵਰਕਲਾ ਦੇ ਦਲਵਾਪੁਰਮ ’ਚ ਇਕ ਮਕਾਨ ’ਚ ਅੱਗ ਲੱਗਣ ਨਾਲ ਇਕ ਬੱਚੇ ਸਮੇਤ 5 ਲੋਕਾਂ ਦੀ ਸੜ ਕੇ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅੱਗ ਦੁਰਘਟਨਾਵੰਸ਼ ਲੱਗ ਗਈ। ਇਲੈਕਟ੍ਰਿਕ ਅਤੇ ਫੋਰੈਂਸਿਕ ਮਾਹਰਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਦੋ ਮੰਜ਼ਿਲਾ ਮਕਾਨ ਦੇ ਵੱਖ-ਵੱਖ ਕਮਰਿਆਂ ’ਚ ਲਾਸ਼ਾਂ ਬਰਾਮਦ ਹੋਈਆਂ ਹਨ।

ਪਰਿਵਾਰ ਦੇ ਇਕ ਹੋਰ ਮੈਂਬਰ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਉਸ ਦੀ ਹਾਲਤ ਗੰਭੀਰ ਹੈ। ਅੱਗ ਵਿਚ ਮਾਰੇ ਗਏ ਪ੍ਰਥਾਪਨ (62), ਪਤਨੀ ਸ਼ੇਰਲੀ (52), ਨੂੰਹ ਅਬਰਾਮੀ (24) ਅਤੇ ਛੋਟਾ ਪੁੱਤਰ (27) ਹਨ। ਅਬਰਾਮੀ ਦਾ 8 ਮਹੀਨਿਆਂ ਦਾ ਬੇਟਾ ਰੇਆਨ ਵੀ ਮਾਰਿਆ ਗਿਆ। ਪ੍ਰਥਾਪਨ ਦਾ ਬੇਟਾ ਨਿਹਿਲ ਇਕੱਲਾ ਬਚਿਆ ਹੈ ਅਤੇ ਸੜਿਆ ਹੋਇਆ ਹੈ, ਜੋ ਕਿ ਹਸਪਤਾਲ ਵਿਚ ਦਾਖ਼ਲ ਹੈ।

ਸਥਾਨਕ ਲੋਕਾਂ ਮੁਤਾਬਕ ਤੜਕੇ ਉਨ੍ਹਾਂ ਨੇ ਘਰ ਦੇ ਸਾਹਮਣੇ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦੇ ਵੇਖਿਆ। ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਆਵਾਜ਼ਾਂ ਦਿੱਤੀਆਂ ਪਰ ਕੋਈ ਜਵਾਬ ਨਹੀਂ ਮਿਲਿਆ। ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਘਰ ਦੇ ਪਿੱਛੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ। ਡੀ. ਆਈ. ਜੀ. ਆਰ. ਨਿਸ਼ਾਂਤਨੀ ਨੇ ਘਰ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਉਪਰ ਦੇ ਕਮਰੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ।

ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸ਼ਾਰਟ ਸਰਕਿਟ ਅੱਗ ਲੱਗਣ ਦਾ ਕਾਰਨ ਹੋ ਸਕਦਾ ਹੈ, ਜਦਕਿ ਏਅਰਕੰਡੀਸ਼ਨ ਕਮਰੇ, ਉੱਚਿਤ ਵੈਂਟੀਲੇਸ਼ਨ ਦੀ ਘਾਟ ਕਾਰਨ ਅੱਗ ਫੈਲ ਗਈ। ਅਜਿਹਾ ਹੋ ਸਕਦਾ ਹੈ ਕਿ ਪਰਿਵਾਰ ਦੇ ਜੀਆਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੋਵੇ। ਲਾਸ਼ਾਂ ਦਾ ਪੋਸਟਮਾਰਟਮ ਲਈ ਤਿਰੁਵਨੰਤਪੁਰਮ ਮੈਡੀਕਲ ਕਾਲਜ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਵਰਕਲਾ ਦੇ ਦਲਵਾਪੁਰਮ ’ਚ ਇਕ ਮਕਾਨ ’ਚ ਅੱਗ ਲੱਗਣ ਨਾਲ ਇਕ ਬੱਚੇ ਸਮੇਤ 5 ਲੋਕਾਂ ਦੀ ਸੜ ਕੇ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ …

Leave a Reply

Your email address will not be published. Required fields are marked *