ਸਿਆਸੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿਚ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਅੱਜ ਰਾਤ 8 ਵਜੇ ਤੋਂ ਮੰਗਲਵਾਰ ਸਵੇਰ 5 ਵਜੇ ਤੱਕ ਯਾਨੀ 9 ਘੰਟੇ ਤੱਕ ਲਾਗੂ ਰਹੇਗਾ। ਇਸ ਦੌਰਾਨ ਸਾਰਾ ਕੁਝ ਬੰਦ ਰਹੇਗਾ। ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਸ਼੍ਰੀਲੰਕਾ ਆਰਥਿਕ ਸੰਗਟ ਦੇ ਨਾਲ ਮੌਸਮ ਦੀ ਮਾਰ ਵੀ ਝੱਲ ਰਿਹਾ ਹੈ। ਆਪਦਾ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਐਤਵਾਰ ਨੂੰ ਦੇਸ਼ ਵਿਚ ਭਾਰੀ ਮੀਂਹ ਕਾਰਨ 600 ਤੋਂ ਵੱਧ ਪਰਿਵਾਰ ਲੈਂਡਸਲਾਈਡ ਤੇ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ।
ਸ਼੍ਰੀਲੰਕਾ ਵਿਚ ਹਰ ਦਿਨ ਕੁਝ ਨਾ ਕੁਝ ਨਵਾਂ ਹੋ ਰਿਹਾ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਹਟਾ ਕੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਰਾਨਿਲ ਵਿਕਰਮਸਿੰਘੇ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਇਆ ਸੀ। ਹੁਣ ਨਵੇਂ ਪ੍ਰਧਾਨ ਮੰਤਰੀ ਵਿਕਰਮਸਿੰਘੇ ਉਨ੍ਹਾਂ ਅੰਦੋਲਨਕਾਰੀਆਂ ਦੇ ਸਮਰਥਨ ਵਿਚ ਉਤਰ ਗਏ ਹਨ, ਜੋ ਸ਼੍ਰੀਲੰਕਾ ਦੇ ਆਰਥਿਕ ਸੰਕਟ ਲਈ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੂੰ ਜ਼ਿੰਮੇਵਾਰ ਮੰਨ ਕੇ ਉਨ੍ਹਾਂ ਦਾ ਅਸਤੀਫਾ ਮੰਗ ਰਹੇ ਹਨ।
ਪੁਲਿਸ ਨੇ 9 ਮਈ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ 200 ਤੋਂ ਵੱਧ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿਚ ਵਾਹਨ ਤੇ ਜਾਇਦਾਦ ਦੇ ਨੁਕਸਾਨ ਦੇ ਲਗਭਗ 707 ਮਾਮਲੇ ਦਰਜ ਕੀਤੇ ਗਏ। ਸ਼੍ਰੀਲੰਕਾ ‘ਤੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਇਲਮ ਯਾਨੀ ਲਿੱਟੇ ਦੇ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਹੁਣੇ ਜਿਹੇ ਭਾਰਤੀ ਖੁਫੀਆ ਏਜੰਸੀਆਂ ਨੇ ਸ਼੍ਰੀਲੰਕਾ ਦੇ ਰੱਖਿਆ ਮੰਤਰਾਲੇ ਨੂੰ ਇਸ ਨੂੰ ਲੈ ਕੇ ਇਨਪੁਟ ਦਿੱਤੇ ਹਨ।
ਸ਼੍ਰੀਲੰਕਾ ਵਿਚ ਵਿਰੋਧੀ ਧਿਰ ਦੇ ਸਾਂਸਦ ਹਰਸ਼ਾ ਡੀ ਸਿਲਵਾ ਨੇ ਦੇਸ਼ ਦੀ ਮੌਜੂਦਾ ਸਥਿਤੀ ਨੂੰ ਭਾਰਤ ਵਿਚ 1991 ਵਿਚ ਛਾਏ ਆਰਥਿਕ ਸੰਕਟ ਦੇ ਬਰਾਬਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਇਸ ਸੰਕਟ ਤੋਂ ਬਾਹਰ ਨਿਕਲ ਜਾਵੇਗਾ ਅਤੇ ਅਜਿਹਾ ਉਦੋਂ ਹੋਵੇਗਾ ਜਦੋਂ ਉਥੋਂ ਦੇ ਸਿਆਸੀ ਦਲ ਇਕੱਠੇ ਖੜ੍ਹੇ ਹੋਣ।
ਉਨ੍ਹਾਂ ਕਿਹਾ ਕਿ ਉਸ ਸਮੇਂ ਭਾਰਤੀ ਰਾਜਨੀਤਕ ਦਲ ਇਕਜੁੱਟ ਸਨ ਜਿਸ ਦੀ ਵਜ੍ਹਾ ਨਾਲ ਉਹ ਸੰਕਟ ਤੋਂ ਬਾਹਰ ਆ ਗਏ। ਸ਼੍ਰੀਲੰਕਾ ਵਿਚ ਵੀ ਅਜਿਹਾ ਉਦੋਂ ਹੀ ਹੋਵੇਗਾ, ਜਦੋਂ ਉਥੋਂ ਦੇ ਸਿਆਸੀ ਦਲ ਇਕੱਠੇ ਖੜ੍ਹੇ ਹੋਣਗੇ। ਜੇਕਰ ਪਾਰਟੀਆਂ ਵੱਖ ਹੋ ਜਾਂਦੀਆਂ ਹਨ ਤਾਂ ਯੋਜਨਾ ਅਸਫਲ ਹੋ ਜਾਂਦੀ ਹੈ। ਉਥੋਂ ਦੇ ਰਾਸ਼ਟਰਪਤੀ ਨੂੰ ਸਿਆਸੀ ਦਲਾਂ ਨੂੰ ਇਕੱਠੇ ਆਉਣ ਲਈ ਤਿਆਰ ਕਰਨਾ ਹੋਵੇਗਾ।
ਸਿਆਸੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿਚ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਅੱਜ ਰਾਤ 8 ਵਜੇ ਤੋਂ ਮੰਗਲਵਾਰ ਸਵੇਰ 5 ਵਜੇ ਤੱਕ ਯਾਨੀ …
Wosm News Punjab Latest News