ਰਾਜਸਥਾਨ ’ਚ ਨਾਗੌਰ ਜ਼ਿਲ੍ਹੇ ਦੇ ਸ਼੍ਰੀਬਾਲਾਜੀ ’ਚ ਵਾਪਰੇ ਸੜਕ ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬੀਕਾਨੇਰ ਦੇ ਪੀਬੀਐੱਮ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲੇ ਸਾਰੇ ਲੋਕ ਮੱਧ ਪ੍ਰਦੇਸ਼ ਦੇ ਉਜੈਨ ਤੇ ਦੇਵਾਸ ਜ਼ਿਲ੍ਹੇ ਦੇ ਵਾਸੀ ਸਨ।
ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਸ਼ੋਕ ਪ੍ਰਗਟਾਇਆ। ਇਸ ਦੇ ਨਾਲ ਹੀ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਮੋਦੀ ਤੇ ਸ਼ਿਵਰਾਜ ਨੇ ਪੀੜਤਾਂ ਲਈ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਹੈ।
ਪੁਲਿਸ ਮੁਤਾਬਕ ਜੀਪ ’ਚ ਸਵਾਰ ਲੋਕ ਜੈਸਲਮੇਰ ਦੇ ਰਾਮਦੇਵਰਾ ’ਚ ਦਰਸ਼ਨ ਕਰਨ ਤੋਂ ਬਾਅਦ ਪੁਸ਼ਕਰ ਜਾ ਰਹੇ ਸਨ। ਇਸ ਦੌਰਾਨ ਨਾਗੌਰ ਤੋਂ ਨੋਖਾ ਜਾਂਦੇ ਸਮੇਂ ਸ਼੍ਰੀਬਾਲਾਜੀ ਨੇੜੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੇ ਧਾਰਮਿਕ ਯਾਤਰਾ ’ਤੇ ਨਿਕਲੇ ਲੋਕਾਂ ਦੀ ਜੀਪ ਨੂੰ ਸਵੇਰੇ ਲਗਪਗ ਸੱਤ ਵਜੇ ਟੱਕਰ ਮਾਰ ਦਿੱਤੀ। ਟੱਕਰ ਏਨੀ ਜਬਰਦਸਤ ਸੀ ਕਿ ਅੱਠ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਅੱਠ ਲੋਕ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਪਹਿਲਾਂ ਨੋਖਾ ਦੇ ਸਰਕਾਰੀ ਹਸਪਤਾਲ ਤੇ ਫਿਰ ਬੀਕਾਨੇਰ ਦੇ ਪੀਬੀਐੱਮ ਹਸਪਤਾਲ ’ਚ ਲਿਜਾਇਆ ਗਿਆ। ਜ਼ਖ਼ਮੀਆਂ ’ਚੋਂ ਇਕ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੀ ਦਮ ਤੋੜ ਦਿੱਤਾ। ਹਸਪਤਾਲ ਪਹੁੰਚਣ ਤੋਂ ਬਾਅਦ ਤਿੰਨ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਨ ਵਾਲਿਆਂ ’ਚ ਛੇ ਪੁਰਸ਼, ਪੰਜ ਔਰਤਾਂ ਤੇ ਇਕ ਬੱਚਾ ਸ਼ਾਮਲ ਹੈ। ਉਧਰ, ਟਰੱਕ ਚਾਲਕ ਟਰੱਕ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਰਾਜਸਥਾਨ ’ਚ ਨਾਗੌਰ ਜ਼ਿਲ੍ਹੇ ਦੇ ਸ਼੍ਰੀਬਾਲਾਜੀ ’ਚ ਵਾਪਰੇ ਸੜਕ ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬੀਕਾਨੇਰ ਦੇ …
Wosm News Punjab Latest News