ਤਾਇਵਾਨ ਦੇ ਪੂਰਬੀ ਤੱਟ ਨੇੜੇ ਇਕ ਰੇਲਗੱਡੀ ਅੰਸ਼ਕ ਰੂਪ ਨਾਲ ਪਟੜੀ ਤੋਂ ਉੱਤਰ ਗਈ। ਇਸ ਹਾਦਸੇ ਵਿਚ ਘੱਟੋ-ਘੱਟ 34 ਯਾਤਰੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦੇ ਦਿਨ ਤੋਰੋਕ ਜੌਰਜ ਦਰਸ਼ਨੀ ਖੇਤਰ ਦੇ ਨੇੜੇ ਸਵੇਰੇ 9 ਵਜੇ ਦੇ ਕਰੀਬ ਵਾਪਰਿਆ।

ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਰੇਲਗੱਡੀ ਵਿਚ 350 ਯਾਤਰੀ ਸਵਾਰ ਸਨ। ਖ਼ਬਰਾਂ ਮੁਤਾਬਕ ਇਕ ਟਰੱਕ ਇਕ ਖੜ੍ਹੀ ਚੱਟਾਨ ਤੋਂ ਲੰਘਦੇ ਹੋਏ ਹੇਠਾਂ ਆ ਡਿੱਗਾ ਅਤੇ ਇੱਥੇ ਸੁਰੰਗ ਤੋਂ ਨਿਕਲ ਰਹੀ ਰੇਲਗੱਡੀ ਉਸ ਨਾਲ ਟਕਰਾ ਗਈ।

ਰੇਲਗੱਡੀ ਦਾ ਜ਼ਿਆਦਾਤਰ ਹਿੱਸਾ ਹੁਣ ਵੀ ਸੁਰੰਗ ਵਿਚ ਫਸਿਆ ਹੋਣ ਕਾਰਨ, ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਯਾਤਰੀਆਂ ਨੂੰ ਸੁਰੱਖਿਅਤ ਜਗ੍ਹਾ ਤੱਕ ਪਹੁੰਚਣ ਲਈ ਦਰਵਾਜਿਆਂ, ਖਿੜਕੀਆਂ ਅਤੇ ਛੱਤਾਂ ‘ਤੇ ਚੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਹੁਆਲਿਯਨ ਕਾਊਂਟੀ ਦੇ ਬਚਾਅ ਵਿਭਾਗ ਮੁਤਾਬਕ ਰੇਲਗੱਡੀ ਦੇ ਸੁਰੰਗ ਤੋਂ ਬਾਹਰ ਆਉਂਦੇ ਹੀ ਟਰੱਕ ਉੱਪਰੋਂ ਆ ਡਿੱਗਾ, ਜਿਸ ਨਾਲ ਸ਼ੁਰੂ ਦੇ ਪੰਜ ਡੱਬਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ।

ਅਧਿਕਾਰਤ ਸੈਂਟਰਲ ਨਿਊਜ਼ ਏਜੰਸੀ ਦੀ ਵੈਬਸਾਈਟ ‘ਤੇ ਘਟਨਾਸਥਲ ‘ਤੇ ਮੌਜੂਦ ਲੋਕਾਂ ਵੱਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਤੇ ਟੀਵੀ ਫੁਟੇਜ ਵਿਚ ਲੋਕ ਸੁਰੰਗ ਦੇ ਪ੍ਰਵੇਸ਼ ਦੇ ਠੀਕ ਬਾਹਰ ਰੇਲਗੱਡੀ ਦੇ ਇਕ ਡੱਬੇ ਦੇ ਖੁੱਲ੍ਹੇ ਹੋਏ ਗੇਟ ‘ਤੇ ਚੜ੍ਹਦੇ ਦਿਸ ਰਹੇ ਹਨ। ਇਕ ਡੱਬੇ ਦਾ ਅੰਦਰੂਨੀ ਹਿੱਸਾ ਪੂਰੀ ਤਰ੍ਹਾਂ ਉਖੜ ਕੇ ਨੇੜਲੀ ਸੀਟ ‘ਤੇ ਆ ਡਿੱਗਾ ਹੈ।ਇਹ ਹਾਦਸਾ ਚਾਰ ਦਿਨ ਦੇ ਟੌਮਬ ਸਵੀਪਿੰਗ ਉਤਸਵ ਦੇ ਪਹਿਲੇ ਦਿਨ ਵਾਪਰਿਆ ਹੈ।
ਤਾਇਵਾਨ ਦੇ ਪੂਰਬੀ ਤੱਟ ਨੇੜੇ ਇਕ ਰੇਲਗੱਡੀ ਅੰਸ਼ਕ ਰੂਪ ਨਾਲ ਪਟੜੀ ਤੋਂ ਉੱਤਰ ਗਈ। ਇਸ ਹਾਦਸੇ ਵਿਚ ਘੱਟੋ-ਘੱਟ 34 ਯਾਤਰੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। …
Wosm News Punjab Latest News