Breaking News
Home / Punjab / ਹੁਣੇ ਹੁਣੇ ਏਥੇ ਚਲਦੇ ਮੈਚ ਚ’ ਅਚਾਨਕ ਵਾਪਰਿਆ ਵੱਡਾ ਭਾਣਾ-ਮੌਕੇ ਤੇ ਲੋਕਾਂ ਦੀਆਂ ਨਿਕਲੀਆਂ ਚੀਕਾਂ

ਹੁਣੇ ਹੁਣੇ ਏਥੇ ਚਲਦੇ ਮੈਚ ਚ’ ਅਚਾਨਕ ਵਾਪਰਿਆ ਵੱਡਾ ਭਾਣਾ-ਮੌਕੇ ਤੇ ਲੋਕਾਂ ਦੀਆਂ ਨਿਕਲੀਆਂ ਚੀਕਾਂ

ਕੇਰਲ ‘ਚ ਸਥਾਨਕ ਫੁੱਟਬਾਲ ਮੈਚ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ। ਜਦੋਂ ਮੈਦਾਨ ‘ਚ ਬਣੀ ਅਸਥਾਈ ਦਰਸ਼ਕ ਗੈਲਰੀ ਢਹਿ ਗਈ। ਇਸ ਹਾਦਸੇ ‘ਚ ਕਰੀਬ 200 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 15 ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ।

ਕਰੀਬ 15 ਲੋਕਾਂ ਨੂੰ ਗੰਭੀਰ ਹਾਲਤ ‘ਚ ਮੰਜਰੀ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਬਾਕੀ ਜ਼ਖਮੀਆਂ ਨੂੰ ਤੁਰੰਤ ਮੁਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ। ਕੇਰਲ ਦੇ ਡਿਜੀਟਲ ਨਿਊਜ਼ ਪੋਰਟਲ ਮਾਥਰੂਭੂਮੀ ਮੁਤਾਬਕ ਇਹ ਫੁੱਟਬਾਲ ਮੈਚ ਪੁੰਗੋਡ, ਕਾਲਿਕਾਵੂ ਦੇ ਐਲਪੀ ਸਕੂਲ ਦੇ ਮੈਦਾਨ ਵਿੱਚ ਹੋ ਰਿਹਾ ਸੀ।

ਇਹ ਆਲ ਇੰਡੀਆ ਸੇਵਨਜ਼ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੈਚ ਸੀ। ਇਹ ਮਲਪੁਰਮ ਜ਼ਿਲ੍ਹੇ ਦਾ ਇੱਕ ਬਹੁਤ ਹੀ ਵੱਕਾਰੀ ਫੁੱਟਬਾਲ ਟੂਰਨਾਮੈਂਟ ਹੈ। ਫੁੱਟਬਾਲ ਮੈਚ ਦੇਖਣ ਲਈ ਜਿੱਥੇ ਇਹ ਘਟਨਾ ਵਾਪਰੀ ਉਸ ਗੈਲਰੀ ਵਿੱਚ 3000 ਤੋਂ ਵੱਧ ਲੋਕ ਮੌਜੂਦ ਸਨ।

ਇਹ ਹਾਦਸਾ ਰਾਤ ਕਰੀਬ 9 ਵਜੇ ਵਾਪਰਿਆ। ਲੋਕ 2 ਸਥਾਨਕ ਟੀਮਾਂ ਵਿਚਾਲੇ ਫਾਈਨਲ ਮੈਚ ਦੇਖਣ ਲਈ ਪਹੁੰਚੇ ਹੋਏ ਸਨ। ਇਹ ਹਾਦਸਾ ਮੈਚ ਸ਼ੁਰੂ ਹੁੰਦੇ ਹੀ ਵਾਪਰਿਆ। ਦਰਸ਼ਕਾਂ ਵਿੱਚ ਸਮਰੱਥਾ ਤੋਂ ਵੱਧ ਲੋਕ ਬੈਠੇ ਸਨ। ਦਰਸ਼ਕਾਂ ਦੀ ਗਿਣਤੀ 8000 ਦੇ ਕਰੀਬ ਦੱਸੀ ਜਾਂਦੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

#WATCH Temporary gallery collapsed during a football match in Poongod at Malappuram yesterday; Police say around 200 people suffered injuries including five with serious injuries#Kerala pic.twitter.com/MPlTMPFqxV

— ANI (@ANI) March 20, 2022

ਕੇਰਲ ‘ਚ ਸਥਾਨਕ ਫੁੱਟਬਾਲ ਮੈਚ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ। ਜਦੋਂ ਮੈਦਾਨ ‘ਚ ਬਣੀ ਅਸਥਾਈ ਦਰਸ਼ਕ ਗੈਲਰੀ ਢਹਿ ਗਈ। ਇਸ ਹਾਦਸੇ ‘ਚ ਕਰੀਬ 200 ਲੋਕ ਜ਼ਖਮੀ ਹੋਏ ਹਨ, …

Leave a Reply

Your email address will not be published. Required fields are marked *