Breaking News
Home / Punjab / ਹੁਣੇ ਹੁਣੇ ਇਹਨਾਂ ਜ਼ਿਲ੍ਹਿਆਂ ਚ’ ਅਚਾਨਕ ਲੱਗੀ ਇਹ ਵੱਡੀ ਰੋਕ

ਹੁਣੇ ਹੁਣੇ ਇਹਨਾਂ ਜ਼ਿਲ੍ਹਿਆਂ ਚ’ ਅਚਾਨਕ ਲੱਗੀ ਇਹ ਵੱਡੀ ਰੋਕ

ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੰਟੇਨਮੈਂਟ ਜ਼ੋਨ ਤੇ ਪੰਜ ਫ਼ੀਸਦੀ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਜ਼ਿਲ੍ਹਿਆਂ ’ਚ ਸਮੂਹਿਕ ਸਮਾਗਮ ਦੀ ਇਜਾਜ਼ਤ ਨਾ ਦੇਣ।ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਨੂੰ ਭੇਜੇ ਗਏ ਪੱਤਰ ’ਚ ਕਿਹਾ ਹੈ ਕਿ ਅਜਿਹੇ ਸਮਾਗਮਾਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਤੇ ਸਰੀਰਕ ਦੂਰੀ ਤੇ ਮਾਸਕ ਦੇ ਇਸਤੇਮਾਲ ਵਰਗੇ ਨਿਯਮਾਂ ਦੀ ਉਲੰਘਣਾ ’ਤੇ ਜ਼ਰੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਜਾਂਚ, ਇਲਾਜ ਤੇ ਟੀਕਾਕਰਨ ਦੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ।

ਭੂਸ਼ਣ ਨੇ ਕਿਹਾ ਕਿ ਦੇਸ਼ ਦੀ 66 ਫੀਸਦੀ ਬਾਲਿਗ ਆਬਾਦੀ ਨੂੰ ਕੋਵਿਡ ਵੈਕਸੀਨ ਦੀ ਘੱਟੋ ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦਕਿ 23 ਫ਼ੀਸਦੀ ਆਬਾਦੀ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 63.7 ਫ਼ੀਸਦੀ ਕੋਵਿਡ ਵੈਕਸੀਨ ਪੇਂਡੂ ਖੇਤਰ ’ਚ ਲਗਾਈਆਂ ਗਈਆਂ, ਜਦਕਿ 35.4 ਫ਼ੀਸਦੀ ਸ਼ਹਿਰੀ ਖੇਤਰ ’ਚ।

ਦੇਸ਼ ’ਚ ਕੋਵਿਡ ਦੇ ਕਿਸੇ ਨਵੇਂ ਵੇਰੀਐਂਟ ਦਾ ਸਬੂਤ ਨਹੀਂ – ਜੀਨੋਮਮ ਸਿਕਵੈਂਸਿੰਗ ਕੰਸੋਰਟੀਅਮ ਆਈਐੱਨਐੱਸਏਸੀਓਜੀ ਨੇ ਕਿਹਾ ਕਿ ਫਿਲਹਾਲ ਦੇਸ਼ ’ਚ ਕੋਵਿਡ ਦੇ ਕਿਸੇ ਨਵੇਂ ਵੇਰੀਐਂਟ ਦਾ ਕੋਈ ਸਬੂਤ ਨਹੀਂ ਮਿਲਿਆ। 20 ਸਤੰਬਰ ਨੂੰ ਜਾਰੀ ਬੁਲੇਟਿਨ ’ਚ ਉਸਨੇ ਕਿਹਾ ਕਿ ਹਾਲੇ ਡੈਲਟਾ ਵੇਰੀਐਂਟ ਹੀ ਮੁੱਖ ਤੌਰ ’ਤੇ ਬਾਰਤ ’ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਾਇਡਸ ਕੈਡਿਲਾ ਦੀ ਵੈਕਸੀਨ ’ਤੇ ਵਿਚਾਰ : ਸਰਕਾਰ – ਸਰਕਾਰ ਨੇ ਕਿਹਾ ਹੈ ਕਿ ਜਾਇਡਸ ਕੈਡਿਲਾ ਦੀ ਕੋਵਿਡ-19 ਡੀਐੱਨਏ ਵੈਕਸੀਨ ਦੀ ਉਪਲਬਧਤਾ ਯਕੀਨੀ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ, ਇਸਦੀ ਕੀਮਤ ਇਕ ਮੁੱਦਾ ਹੈ, ਪਰ ਇਸਨੂੰ ਟੀਕਾਕਰਨ ਅਭਿਆਨ ’ਚ ਸਾਮਲ ਕੀਤੇ ਜਾਣ ’ਤੇ ਛੇਤੀ ਹੀ ਫ਼ੈਸਲਾ ਕੀਤਾ ਜਾਵੇਗਾ।

ਬਰਤਾਨੀਆ ਦਾ ਰਵੱਈਆ ਵਿਤਕਰੇ ਭਰਿਆ – ਭਾਰਤ ’ਚ ਟੀਕਾ ਲਗਵਾਉਣ ਵਾਲਿਆਂ ਲਈ ਵੀ ਬਰਤਾਨੀਆ ’ਚ 10 ਦਿਨਾਂ ਦਾ ਕਵਾਂਰਟਾਈਨ ਲਾਜ਼ਮੀ ਕੀਤੇ ਜਾਣ ਦੇ ਮੁੱਦੇ ’ਤੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ, ‘ਸਾਨੂੰ ਲੱਗਦਾ ਹੈ ਕਿ ਚਾਰ ਅਕਤੂਬਰ ਤੋਂ ਲਾਗੂ ਹੋਣ ਵਾਲੀ ਵਿਵਸਥਾ ਵਿਤਕਰੇ ਭਰੀ ਹੈ। ਦੋਵਾਂ ਦੇਸ਼ਾਂ ’ਚ ਗੱਲਬਾਤ ਚੱਲ ਰਹੀ ਹੈ ਤੇ ਉਮੀਦ ਹੈ ਕਿ ਹੱਲ ਕੱਢ ਲਿਆ ਜਾਵੇਗਾ। ਸਾਡੇ ਕੋਲ ਵੀ ਆਪਸੀ ਵਿਵਹਾਰ ਦਾ ਅਧਿਕਾਰ ਸੁਰੱਖਿਅਤ ਹੈ।

ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੰਟੇਨਮੈਂਟ ਜ਼ੋਨ ਤੇ ਪੰਜ ਫ਼ੀਸਦੀ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਜ਼ਿਲ੍ਹਿਆਂ …

Leave a Reply

Your email address will not be published. Required fields are marked *