15 ਅਗਸਤ ਨੂੰ ਹੋਣ ਵਾਲੇ ਆਜ਼ਾਦੀ ਦਿਹਾੜੇ ਲਈ ਦਿੱਲੀ ‘ਚ ਖ਼ਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਆਜ਼ਾਦੀ ਦਿਹਾੜਾ ਅਤੇ 13 ਅਗਸਤ ਨੂੰ ਹੋਣ ਵਾਲੇ ਫੁੱਲ ਡ੍ਰੈਸ ਰਿਹਰਸਲ ਤੋਂ ਪਹਿਲਾਂ ਦਿੱਲੀ ਟ੍ਰੈਫਿਕ ਪੁਲਿਸ ਨੇ ਲਾਲ ਕਿਲ੍ਹੇ ਵੱਲ ਜਾਣ ਵਾਲੇ ਕਈ ਰੂਟ ਡਾਇਵਰਟ ਕਰ ਦਿੱਤੇ ਹੈਨ। ਏਨਾ ਹੀ ਨਹੀਂ ਕਈ ਰਸਤਿਆਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।

15 ਅਗਸਤ ਦੇ ਦਿਨ ਲੋਕ ਕਿਹੜੇ ਰਾਹਾਂ ਦਾ ਇਸਤੇਮਾਲ ਕਰਨ ਤੇ ਕਿਹੜੇ ਰਾਹਾਂ ਤੋਂ ਬਚਣ। ਇਸ ਲਈ ਦਿੱਲੀ ਟ੍ਰੈਫਿਕ ਪੁਲਿਸ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ ਮੁਤਾਬਕ ਲਾਲ ਕਿਲੇ ਦੇ ਆਸਪਾਸ ਸਵੇਰ ਚਾਰ ਵਜੇ ਤੋਂ ਸਵੇਰ 10 ਵਜੇ ਤਕ ਆਮ ਆਵਾਜਾਈ ਬੰਦ ਰਹੇਗੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ 15 ਅਗਸਤ ਨੂੰ ਆਜ਼ਾਦੀ ਦੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ। ਪੁਲਿਸ ਨੇ ਕਿਹਾ ਕਿ 13 ਅਗਸਤ ਨੂੰ ਫੁੱਲ ਡ੍ਰੈੱਸ ਰਿਹਰਸਲ ਅਤੇ ਆਜ਼ਾਦੀ ਦਿਵਸ ਸਮਾਗਮ ਦੇ ਮੌਕੇ ‘ਤੇ ਆਵਾਜਾਈ ਪਾਬੰਦੀਆਂ ਇਕੋ ਜਿਹੀਆਂ ਰਹਿਣਗੀਆ।

ਇਹ ਰਾਹ ਰਹਿਣਗੇ ਬੰਦ: ਐਵਾਇਜ਼ਰੀ ਮੁਤਾਬਕ ਅੱਠ ਰਾਹ ਨੇਤਾਜੀ ਸੁਭਾਸ਼ ਮਾਰਗ, ਲੋਠਿਆਨ ਰੋਡ, ਐਸਪੀ ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਨਿਸ਼ਾਦਰਾਜ ਮਾਰਗ, ਐਸਪਲਾਂਡ ਰੋਡ ਅਤੇ ਨੇਤਾਜੀ ਸੁਭਾਸ਼ ਮਾਰਗ ਦੇ ਲਿੰਕ ਰੋਡ, ਰਾਜਘਾਟ ਤੋਂ ਆਈਐਸਬੀਟੀ ਤਕ ਰਿੰਗ ਰੋਡ, ਆਈਐਸਬੀਟੀ ਤੋਂ ਆਈਪੀ ਫਲਾਈਓਵਰ ਤਕ ਆਊਟਰ ਰਿੰਗ ਰੋਡ ਸਵੇਰੇ ਚਾਰ ਵਜੇ ਤੋਂ ਸਵੇਰੇ 10 ਵਜੇ ਤਕ ਆਮ ਜਨਤਾ ਲਈ ਰਾਹ ਬੰਦ ਰਹਿਣਗੇ।

ਰਿਹਰਸਲ ਅਤੇ ਆਜ਼ਾਦੀ ਦਿਵਸ ਸਮਾਗਮ ਲਈ ਪਾਰਕਿੰਗ ਲੇਬਲ ਰਹਿਤ ਵਾਹਨਾਂ ਨੂੰ ਸੀ-ਹੇਕਸਾਗਨ ਇੰਡੀਆਂ ਗੇਟ, ਕੌਪਰਨਿਕਸ ਮਾਰਗ, ਮੰਡੀ ਹਾਊਸ, ਸਿਕੰਦਰਾ ਰੋਡ, ਤਿਲਕ ਮਾਰਗ, ਮਥੁਰਾ ਰੋਡ, ਬਹਾਦਰ ਸ਼ਾਹ ਜਫ਼ਰ ਮਾਰਗ, ਸੁਭਾਸ਼ ਮਾਰਗ, ਜਵਾਹਰ ਲਾਲ ਨਹਿਰੂ ਮਾਰਗ ਅਤੇ ਨਿਜ਼ੀਨੂਦੀਨ ਬ੍ਰਿਜ ਅਤੇ ਆਈਐਸਬੀਟੀ ਬ੍ਰਿਜ ਦੇ ਵਿਚ ਰਿੰਗ ਰੋਡ ਤੋਂ ਬਚਣ ਲਈ ਕਿਹਾ ਗਿਆ ਹੈ।news source: abpsanjha
The post ਹੁਣੇ ਹੁਣੇ ਇਹਨਾਂ ਥਾਂਵਾਂ ਤੇ ਨਵੀਂ ਅਡਵਾਜ਼ਇਜ਼ਿਰੀ ਹੋਈ ਜ਼ਾਰੀ-ਇਹ ਚੀਜ਼ਾਂ ਰਹਿਣਗੀਆਂ ਬੰਦ-ਦੇਖੋ ਪੂਰੀ ਖ਼ਬਰ appeared first on Sanjhi Sath.
15 ਅਗਸਤ ਨੂੰ ਹੋਣ ਵਾਲੇ ਆਜ਼ਾਦੀ ਦਿਹਾੜੇ ਲਈ ਦਿੱਲੀ ‘ਚ ਖ਼ਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਆਜ਼ਾਦੀ ਦਿਹਾੜਾ ਅਤੇ 13 ਅਗਸਤ ਨੂੰ ਹੋਣ ਵਾਲੇ ਫੁੱਲ ਡ੍ਰੈਸ ਰਿਹਰਸਲ ਤੋਂ ਪਹਿਲਾਂ ਦਿੱਲੀ …
The post ਹੁਣੇ ਹੁਣੇ ਇਹਨਾਂ ਥਾਂਵਾਂ ਤੇ ਨਵੀਂ ਅਡਵਾਜ਼ਇਜ਼ਿਰੀ ਹੋਈ ਜ਼ਾਰੀ-ਇਹ ਚੀਜ਼ਾਂ ਰਹਿਣਗੀਆਂ ਬੰਦ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News