15 ਮਾਰਚ ਤੋਂ ਤੀਸਰੀ, ਪੰਜਵੀਂ, ਅੱਠਵੀਂ, ਨੌਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਲੱਸਟਰ ਪੱਧਰ ’ਤੇ ਹੋਣਗੀਆਂ। ਪੇਪਰ ਕਰਵਾਉਣ ਲਈ ਡੇਟਸ਼ੀਟ ਸਕੂਲ ਤਿਆਰ ਕਰ ਰਹੇ ਹਨ ਜਿਸ ਵਿਚ ਇਕ ਕਲੱਸਟਰ ਦੇ ਸਾਰੇ ਸਕੂਲਾਂ ਨੂੰ ਇਕੋ ਜਿਹੀ ਡੇਟਸ਼ੀਟ ਬਣਾ ਕੇ ਪੇਪਰ ਲਏ ਜਾਣਗੇ। ਜ਼ਿਕਰਯੋਗ ਹੈ ਕਿ ਸ਼ਹਿਰ ਦੇ 114 ਸਰਕਾਰੀ ਸਕੂਲ 20 ਕਲੱਸਟਰ ਵਿਚ ਵੰਡੇ ਗਏ ਹਨ।
ਹਰ ਕਲੱਸਟਰ ਵਿਚ ਪੰਜ ਤੋਂ ਅੱਠ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਸੱਤ ਮਾਰਚ ਤੋਂ ਬਾਅਦ ਸਕੂਲਾਂ ਨੂੰ ਜਾਰੀ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਪੇਪਰ ਕਰਵਾ ਕੇ 12 ਅਪ੍ਰੈਲ ਤਕ ਸਕੂਲਾਂ ਨੂੰ ਨਤੀਜੇ ਬਣਾ ਕੇ ਵਿਭਾਗ ਕੋਲ ਜਮ੍ਹਾਂ ਕਰਵਾਉਣੇ ਹੋਣਗੇ ਅਤੇ ਨਵਾਂ ਸੈਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋਵੇਗਾ।
ਕਲੱਸਟਰ ਪੱਧਰ ’ਤੇ ਹੋਣ ਵਾਲੇ ਪੇਪਰ ਨਾਲ ਕਈ ਸਕੂਲਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਸਿੱਖਿਆ ਵਿਭਾਗ ਫਰਵਰੀ ਦੇ ਦੂਸਰੇ ਹਫਤੇ ਵਿਚ 15 ਮਾਰਚ ਤੋਂ ਆਫਲਾਈਨ ਪੇਪਰ ਕਰਵਾਉਣ ਦੇ ਫ਼ੈਸਲੇ ਦੇ ਨਾਲ ਸਕੂਲਾਂ ਨੂੰ ਆਪਣੇ ਪੱਧਰ ’ਤੇ ਪ੍ਰਸ਼ਨ ਪੱਤਰ ਤਿਆਰ ਕਰ ਕੇ 21 ਫਰਵਰੀ ਤਕ ਵਿਭਾਗ ਕੋਲ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ।
ਸਕੂਲਾਂ ਤੋਂ ਮਿਲੇ ਪ੍ਰਸ਼ਨ ਪੱਤਰ ’ਤੇ ਸਿੱਖਿਆ ਵਿਭਾਗ ਦੀ ਇੰਸਪੈਕਸ਼ਨ ਕਮੇਟੀ ਚੈਕਿੰਗ ਕੀਤੀ ਹੈ ਅਤੇ ਉਸ ਤੋਂ ਬਾਅਦ ਬਿਹਤਰ ਪ੍ਰਸ਼ਨ ਪੱਤਰਾਂ ਨੂੰ ਕਲੱਸਟਰ ਪੱਧਰ ’ਤੇ ਕਰਵਾਉਣ ਦਾ ਸੁਝਾਅ ਰੱਖਿਆ ਹੈ। ਇੰਸਪੈਕਸ਼ਨ ਕਮੇਟੀ ਵੱਲੋਂ ਤਿਆਰ ਕੀਤੇ ਗਏ ਪ੍ਰਸ਼ਨ ਪੱਤਰ ਸੱਤ ਮਾਰਚ ਤੋਂ ਬਾਅਦ ਸ਼ਹਿਰ ਦੇ ਸਕੂਲਾਂ ਵਿਚ ਪਹੁੰਚ ਜਾਣਗੇ।
15 ਮਾਰਚ ਤੋਂ ਤੀਸਰੀ, ਪੰਜਵੀਂ, ਅੱਠਵੀਂ, ਨੌਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਲੱਸਟਰ ਪੱਧਰ ’ਤੇ ਹੋਣਗੀਆਂ। ਪੇਪਰ ਕਰਵਾਉਣ ਲਈ ਡੇਟਸ਼ੀਟ ਸਕੂਲ ਤਿਆਰ ਕਰ ਰਹੇ ਹਨ ਜਿਸ ਵਿਚ ਇਕ ਕਲੱਸਟਰ ਦੇ …
Wosm News Punjab Latest News