ਦੇਸ਼ ਵੰਡ ਦੌਰਾਨ ਪੰਜਾਬੀਆਂ ਵਲੋਂ ਹੰਢਾਏ ਸੰਤਾਪ ਦੀ ਬਾਤ ਪਾਉਣ ਵਾਲੇ ਪ੍ਰਸਿੱਧ ਪਾਕਿਸਤਾਨੀ ਲੇਖਕ ਜਨਾਬ ਆਮੀਨ ਮਲਿਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਅਮੀਨ ਮਲਿਕ ਨੇ ਪੰਜਾਬੀ ਸਾਹਿਤ ਵਿਚ ਉੱਘਾ ਯੋਗਦਾਨ ਪਾਇਆ ਹੈ। ਦੇਸ਼ ਵੰਡ ਦੌਰਾਨ ਪਿੰਡੇ ਹੰਡਾਢੇ ਉਜਾੜੇ ਦੇ ਸੰਤਾਪ ਨੂੰ ਉਨ੍ਹਾਂ ਦੀਆਂ ਲਿਖਤਾਂ ਵਿਚੋਂ ਪੜ੍ਹ ਕੇ ਪਾਠਕ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦਾ। ਵੰਡ ਦੇ ਦਰਦ ਨੂੰ ਜਿੰਨੀ ਸ਼ਿਦਤ ਤੇ ਸਾਫ਼ਗੋਈ ਨਾਲ ਉਨ੍ਹਾਂ ਛੋਹਿਆ ਹੈ, ਸ਼ਾਇਦ ਹੀ ਕਿਸੇ ਲੇਖਕ ਨੇ ਛੋਹਿਆ ਹੋਵੇਗਾ।
ਉਹ ਸ਼ਬਦਾਂ ਦੇ ਸੌਦਾਗਰ ਸਨ। ਅਪਣੀ ਗੱਲ ਕਹਿਣ ਦਾ ਉਨ੍ਹਾਂ ਦਾ ਲਹਿਜਾ ਪਾਠਕ ਦੀ ਪੜ੍ਹਨ-ਲੜੀ ਨੂੰ ਅਜਿਹਾ ਜੋੜਦਾ ਹੈ ਕਿ ਪਾਠਕ ਨੂੰ ਪਤਾ ਹੀ ਨਹੀਂ ਚੱਲਦਾ, ਕਦੋਂ ਉਨ੍ਹਾਂ ਦੇ ਲਮੇਰੇ ਲੇਖ ਅੱਖਾਂ ਅੱਗੋਂ ਗੁਜ਼ਰ ਜਾਂਦੇ ਹਨ। ਉਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿੱਪੀਅੰਤਰਨ ਹੋ ਕੇ ਵੀ ਛਪੀਆਂ ਹਨ।
ਭਾਰਤ ਅਤੇ ਵਿਦੇਸ਼ਾਂ ਵਿਚ ਛਪਣ ਵਾਲੇ ਅਨੇਕਾਂ ਅਖ਼ਬਾਰਾਂ ਵਿਚ ਉਨ੍ਹਾਂ ਦੇ ਲੇਖ ਛਪਦੇ ਰਹੇ ਹਨ ਅਤੇ ਪਾਠਕਾਂ ਉਨ੍ਹਾਂ ਦੀਆਂ ਰਚਨਾਵਾਂ ਦੀ ਅਗਲੀ ਕਿਸ਼ਤ ਦੀ ਸ਼ਿੱਦਤ ਨਾਲ ਉਡੀਕ ਕਰਦੇ ਸਨ। ਖ਼ਾਸ ਕਰ ਕੇ ਉਨ੍ਹਾਂ ਦੀਆਂ ਚੜ੍ਹਦੇ ਪੰਜਾਬ ਵਿਚ ਛਪੀਆਂ ਪੰਜਾਬੀ ਪੁਸਤਕਾਂ ਨੂੰ ਪਾਠਕ ਧੜਾਧੜ ਖ਼ਰੀਦ ਕੇ ਪੜ੍ਹਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਹ ਅਪਣੇ ਪਰਿਵਾਰ ਨਾਲ ਲੰਡਨ ਵਿਚ ਰਹਿ ਰਹੇ ਸਨ।
ਉਹ ਅਕਸਰ ਭਾਰਤੀ ਪੰਜਾਬ ਦਾ ਦੌਰਾ ਕਰਦੇ ਸਨ ਤੇ ਪੰਜਾਬੀ ਸਾਹਿਤ ਦੇ ਪਾਠਕਾਂ ਉਨ੍ਹਾਂ ਨੂੰ ਮਿਲਣ ਲਈ ਉਤਸਕ ਰਹਿੰਦੇ ਸਨ। ਪੰਜਾਬ ਅਤੇ ਵਿਦੇਸ਼ਾਂ ਅੰਦਰ ਜਿੱਥੇ ਵੀ ਪੰਜਾਬੀ ਵਸਦੇ ਹਨ, ਉਨ੍ਹਾਂ ਦੀਆਂ ਲਿਖਤਾਂ ਨੂੰ ਦਿਲਚਸਪੀ ਨਾਲ ਪੜ੍ਹਦੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਦਰਦ ਰੱਖਣ ਵਾਲੇ ਇਸ ਸਾਹਿਤਕਾਰ ਦੇ ਚਲਾਣੇ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: rozanaspokesman
The post ਹੁਣੇ ਹੁਣੇ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਦੇਸ਼ ਵੰਡ ਦੌਰਾਨ ਪੰਜਾਬੀਆਂ ਵਲੋਂ ਹੰਢਾਏ ਸੰਤਾਪ ਦੀ ਬਾਤ ਪਾਉਣ ਵਾਲੇ ਪ੍ਰਸਿੱਧ ਪਾਕਿਸਤਾਨੀ ਲੇਖਕ ਜਨਾਬ ਆਮੀਨ ਮਲਿਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਅਮੀਨ ਮਲਿਕ ਨੇ ਪੰਜਾਬੀ ਸਾਹਿਤ …
The post ਹੁਣੇ ਹੁਣੇ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.