ਪਬਲਿਕ ਸੈਕਟਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ 145 ਅਸਾਮੀਆਂ ਦੀਆਂ ਭਰਤੀਆਂ ਕੱਢੀਆਂ ਹਨ, ਜਿਨ੍ਹਾਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਇਸ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 7 ਮਈ ਹੈ।
ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰਤ ਵੈੱਬਸਾਈਟ- pnbindia.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। PNB ਮੈਨੇਜਰ (ਰਿਸਕ) ਦੀਆਂ 40 ਅਸਾਮੀਆਂ, ਮੈਨੇਜਰ (ਕ੍ਰੈਡਿਟ) ਦੀਆਂ 100 ਅਸਾਮੀਆਂ, ਸੀਨੀਅਰ ਮੈਨੇਜਰ ਦੀਆਂ 5 ਅਸਾਮੀਆਂ ‘ਤੇ ਭਰਤੀ ਕਰੇਗਾ। ਇਨ੍ਹਾਂ ਦੇ ਅਹਿਮ ਵੇਰਵੇ ਹੇਠਾਂ ਦਿੱਤੇ ਮੁਤਾਬਕ ਹਨ-
ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ: ਮਈ 07, 2022
ਆਨਲਾਈਨ ਪ੍ਰੀਖਿਆ ਦੀ ਮਿਤੀ : 12 ਜੂਨ, 2022
ਯੋਗਤਾ……….
ਵਿੱਦਿਅਕ ਯੋਗਤਾ : ਵੱਖ-ਵੱਖ ਅਸਾਮੀਆਂ ਲਈ ਲੋੜੀਂਦੀਆਂ ਵਿੱਦਿਅਕ ਯੋਗਤਾਵਾਂ ਵੱਖਰੀਆਂ ਹਨ, ਵੱਖ-ਵੱਖ ਅਸਾਮੀਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਇਸ ਲਈ ਵੈੱਬਸਾਈਟ ‘ਤੇ ਵਿਸਥਾਰਤ ਨੋਟੀਫਿਕੇਸ਼ਨ ਵੇਖ ਸਕਦੇ ਹਨ।
ਉਮਰ ਸੀਮਾ
ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ 01.01.2022 ਤੱਕ ਘੱਟੋ-ਘੱਟ ਉਮਰ ਹੱਦ 25 ਸਾਲ, ਜਦਕਿ ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਹੋਣੀ ਚਾਹੀਦੀ ਹੈ।
ਐਪਲੀਕੇਸ਼ਨ ਫੀਸ
SC, ST ਅਤੇ PWD ਲਈ : 50/- ਰੁਪਏ ਪ੍ਰਤੀ ਉਮੀਦਵਾਰ (ਸਿਰਫ ਸੂਚਨਾ ਖਰਚੇ) + GST
ਹੋਰ ਸਾਰੇ ਉਮੀਦਵਾਰ : 850/- ਰੁਪਏ ਪ੍ਰਤੀ ਉਮੀਦਵਾਰ + GST
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਇੱਕ ਆਨਲਾਈਨ ਟੈਸਟ ਅਤੇ ਇੱਕ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਪਬਲਿਕ ਸੈਕਟਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ 145 ਅਸਾਮੀਆਂ ਦੀਆਂ ਭਰਤੀਆਂ ਕੱਢੀਆਂ ਹਨ, ਜਿਨ੍ਹਾਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਇਸ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ …