ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸ਼ਿਵਸਾਗਰ ਜ਼ਿਲ੍ਹੇ ਵਿਚ ਸਥਿਤ ਜੇਰੇਂਗਾ ਪਠਾਰ ‘ਚ ਰਹਿਣ ਵਾਲੇ ਭੂਮੀਹੀਣ ਮੂਲ ਨਿਵਾਸੀਆਂ ਲਈ 1.6 ਲੱਖ ਜ਼ਮੀਨ ਦੇ ਪਟੇ ਵੰਡਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ 10 ਲਾਭਪਾਤਰੀਆਂ ਨੂੰ ਜ਼ਮੀਨ ਦੇ ਪ੍ਰਮਾਣ ਪੱਤਰ ਭੇਂਟ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਦੌਰਾਨ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਸਿਹਤ ਮੰਤਰੀ ਹਿਮੰਤ ਬਿਸਵਸਰਮਾ ਨੇ ਲੋਕਾਂ ਨੂੰ ਸੰਬੋਧਨ ਕੀਤਾ। ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਬੀਤੇ ਸਾਲਾਂ ਵਿਚ ਅਨੇਕਾਂ ਵਾਰ ਮੈਨੂੰ ਅਸਮ ਦੇ ਵੱਖ-ਵੱਖ ਹਿੱਸਿਆਂ ਵਿਚ ਆਉਣ ਦਾ ਅਤੇ ਵਿਕਾਸ ਕਾਰਜਾਂ ਨਾਲ ਜੁੜਨ ਦਾ ਮੌਕਾ ਮਿਲਿਆ। ਮੈਂ ਤੁਹਾਡੀਆਂ ਖੁਸ਼ੀਆਂ ਵਿਚ ਸ਼ਾਮਲ ਹੋਣ ਆਇਆ ਹਾਂ। ਅਸਮ ਵਿਚ ਸਾਡੀ ਸਰਕਾਰ ਨੇ ਤੁਹਾਡੇ ਜੀਵਨ ਦੀ ਬਹੁਤ ਵੱਡੀ ਚਿੰਤਾ ਦੂਰ ਕਰਨ ਦਾ ਕੰਮ ਕੀਤਾ ਹੈ।

1 ਲੱਖ ਤੋਂ ਜ਼ਿਆਦਾ ਮੂਲ ਨਿਵਾਸੀ ਪਰਿਵਾਰਾਂ ਨੂੰ ਜ਼ਮੀਨ ਦੀ ਮਲਕੀਅਤ ਦਾ ਅਧਿਕਾਰ ਮਿਲਣ ਨਾਲ ਤੁਹਾਡੇ ਜੀਵਨ ਦੀ ਬਹੁਤ ਵੱਡੀ ਚਿੰਤਾ ਦੂਰ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਅੱਜ ਹੀ ਦੇਸ਼ ਅਪਣੇ ਸਭ ਤੋਂ ਪਿਆਰੇ ਨੇਤਾ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾ ਰਿਹਾ ਹੈ। ਸਰਕਾਰ ਨੇ ਤੈਅ ਕੀਤਾ ਇਸ ਦਿਨ ਦੀ ਪਛਾਣ ਹੁਣ ਪਰਿਕਰਮਾ ਦਿਵਸ ਦੇ ਰੂਪ ਵਿਚ ਹੋਵੇਗੀ।

ਅੱਜ ਇਸ ਖ਼ਾਸ ਮੌਕੇ ‘ਤੇ ਦੇਸ਼ ਵਿਚ ਅਨੇਕਾਂ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ, ਇਸ ਲਈ ਅੱਜ ਦਾ ਦਿਨ ਉਮੀਦਾਂ ਦੇ ਪੂਰਾ ਹੋਣ ਦੇ ਨਾਲ ਹੀ ਸਾਡੇ ਰਾਸ਼ਟਰੀ ਸੰਕਲਪਾਂ ਲਈ ਵੀ ਪ੍ਰੇਰਣਾ ਲੈਣ ਦਾ ਮੌਕਾ ਹੈ। ਪੀਐਮ ਮੋਦੀ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਅਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਵੀ ਲੱਖਾਂ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੂੰ ਕਿਸੇ ਕਾਰਨ ਕਾਨੂੰਨੀ ਅਧਿਕਾਰ ਨਹੀਂ ਮਿਲ ਸਕੇ।

ਲੱਖਾਂ ਪਰਿਵਾਰਾਂ ਕੋਲ ਜ਼ਮੀਨ ਦੇ ਕਾਨੂੰਨੀ ਦਸਤਾਵੇਜ਼ ਨਹੀਂ ਸੀ। ਪਹਿਲਾਂ ਦੀਆਂ ਸਰਕਾਰਾਂ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਸੀ ਪਰ ਮੌਜੂਦਾ ਸਰਕਾਰ ਨੇ ਗੰਭੀਰਤਾ ਨਾਲ ਕੰਮ ਕੀਤਾ। ਸੰਬੋਧਨ ਦੌਰਾਨ ਪੀਐਮ ਨੇ ਕਿਹਾ ਕਿ ਜ਼ਮੀਨ ਦਾ ਅਧਿਕਾਰ ਮਿਲਣ ਨਾਲ ਲੱਖਾਂ ਲੋਕਾਂ ਦੇ ਜੀਵਨ ਦਾ ਪੱਧਰ ਸੁਧਰ ਜਾਵੇਗਾ।
The post ਹੁਣੇ ਹੁਣੇ ਆਖ਼ਿਰ ਪੀਐਮ ਮੋਦੀ ਦਾ ਆਇਆ ਇਹ ਵੱਡਾ ਬਿਆਨ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸ਼ਿਵਸਾਗਰ ਜ਼ਿਲ੍ਹੇ ਵਿਚ ਸਥਿਤ ਜੇਰੇਂਗਾ ਪਠਾਰ ‘ਚ ਰਹਿਣ ਵਾਲੇ ਭੂਮੀਹੀਣ ਮੂਲ ਨਿਵਾਸੀਆਂ ਲਈ 1.6 ਲੱਖ ਜ਼ਮੀਨ ਦੇ ਪਟੇ ਵੰਡਣ ਸਬੰਧੀ ਮੁਹਿੰਮ ਦੀ ਸ਼ੁਰੂਆਤ …
The post ਹੁਣੇ ਹੁਣੇ ਆਖ਼ਿਰ ਪੀਐਮ ਮੋਦੀ ਦਾ ਆਇਆ ਇਹ ਵੱਡਾ ਬਿਆਨ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News