ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਵਿਚ ਦੇਸ਼ ਵਾਸੀਆਂ ਅੰਦਰ ਕੋਵਿਡ-19 ਰੋਕੂ ਟੀਕਾ ਲਗਵਾਉਣ ਵਿੱਚ ਝਿਜਕ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ 100 ਸਾਲ ਦੇ ਕਰੀਬ ਉਮਰ ਵਾਲੀ ਮਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ।

ਇਸ ਲਈ ਅਫਵਾਹਾਂ’ਤੇ ਧਿਆਨ ਨਾਲ ਦਿਓ ਤੇ ਦੇਸ਼ ਦੇ ਵਿਗਿਆਨੀਆਂ ਉਪਰ ਭਰੋਸਾ ਰੱਖੋ। ਉਨ੍ਹਾਂ ਕਿਹਾ ਕਿ ਇਸ ਭੁਲੇਖੇ ਵਿਚ ਨਾ ਰਹੋ ਕਿ ਕੋਰੋਨਾ ਚਲਾ ਗਿਆ ਹੈ ਤੇ ਵੈਕਸੀਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕੋਰੋਨਾ ਟੀਕਾਕਰਨ ਲਈ ਲੋਕਾਂ ਨੂੰ ਜਾਗਰੂਕ ਰਹਿਣ ਤੇ ਅਫ਼ਵਾਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਕੋਰੋਨਾ ਖਿਲਾਫ ਸਾਡੇ ਦੇਸ਼ ਵਾਸੀਆਂ ਦੀ ਲੜਾਈ ਚੱਲ ਰਹੀ ਹੈ, ਪਰ ਇਸ ਲੜਾਈ ਵਿੱਚ ਮਿਲ ਕੇ ਅਸੀਂ ਕਈ ਅਸਧਾਰਨ ਮੀਲ ਪੱਥਰ ਵੀ ਹਾਸਲ ਕਰ ਰਹੇ ਹਾਂ। ਕੁਝ ਦਿਨ ਪਹਿਲਾਂ ਸਾਡੇ ਦੇਸ਼ ਨੇ ਇੱਕ ਬੇਮਿਸਾਲ ਕੰਮ ਕੀਤਾ ਹੈ।

ਟੀਕਾ ਮੁਹਿੰਮ ਦਾ ਅਗਲਾ ਪੜਾਅ 21 ਜੂਨ ਨੂੰ ਸ਼ੁਰੂ ਹੋਇਆ ਸੀ ਤੇ ਉਸੇ ਦਿਨ ਦੇਸ਼ ਨੇ 86 ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਉਣ ਦਾ ਰਿਕਾਰਡ ਵੀ ਬਣਾਇਆ ਸੀ ਤੇ ਉਹ ਵੀ ਇੱਕੋ ਦਿਨ ਵਿੱਚ। ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕ ‘ਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਦਾ ਮਨੋਬਲ ਵਧਾਇਆ।

ਉਨ੍ਹਾਂ ਨੇ ਮਰਹੂਮ ਉਡਣੇ ਸਿੱਖ ਮਿਲਖਾ ਸਿੰਘ ਨੂੰ ਵੀ ਯਾਦ ਕੀਤਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 78ਵੇਂ ਐਪੀਸੋਡ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਵਿਚ ਦੇਸ਼ ਵਾਸੀਆਂ ਅੰਦਰ ਕੋਵਿਡ-19 ਰੋਕੂ ਟੀਕਾ ਲਗਵਾਉਣ ਵਿੱਚ ਝਿਜਕ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ 100 ਸਾਲ …
Wosm News Punjab Latest News