ਕੋਰੋਨਾ ਵਾਇਰਸ ਦਾ ਸੰਕਟ ਦੇਸ਼ ਦੇ ਲਗਭਗ ਹਰ ਹਿੱਸੇ ਵਿਚ ਫੈਲ ਚੁੱਕਾ ਹੈ। ਇਸ ਮੁਸੀਬਤ ਦੀ ਘੜੀ ਵਿਚ ਵੀ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਤੋਂ ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਰਫ 2500 ਰੁਪਏ ਦੀ ਕੀਮਤ ‘ਤੇ ਇਕ ਨਰਸਿੰਗ ਹੋਮ ਕੋਰੋਨਾ ਵਾਇਰਸ ਨੈਗੇਟਿਵ ਰਿਪੋਰਟ ਦੇਣ ਲਈ ਤਿਆਰ ਹੈ।
ਦਰਅਸਲ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਮੇਰਠ ਦੇ ਇਕ ਨਰਸਿੰਗ ਹੋਮ ਦਾ ਹੈ, ਜਿਸ ਵਿਚ ਸਿਰਫ 2500 ਰੁਪਏ ਦੀ ਕੀਮਤ ‘ਤੇ ਕੋਈ ਵੀ ਵਿਅਕਤੀ ਕੋਰੋਨਾ ਟੈਸਟ ਰਿਪੋਰਟ ਲੈ ਸਕਦਾ ਹੈ। ਮੇਰਠ ਦੇ ਚੀਫ ਮੈਡੀਕਲ ਅਫ਼ਸਰ ਵੱਲੋਂ ਹੁਣ ਹਸਪਤਾਲ ਖਿਲਾਫ ਜਾਂਚ ਕੀਤੀ ਜਾ ਰਹੀ ਹੈ, ਜਦਕਿ ਇਕ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ।
ਮੇਰਠ ਦੇ ਸੀਐਮਓ ਮੁਤਾਬਕ ਹਸਪਤਾਲ ਵੱਲੋਂ ਨੈਗੇਟਿਵ ਰਿਪੋਰਟ ਦਿੱਤੀ ਜਾ ਰਹੀ ਸੀ। ਇਸ ਦੀ ਮਦਦ ਨਾਲ ਲੋਕ ਅਸਾਨੀ ਨਾਲ ਕਿਸੇ ਦੂਜੀ ਬਿਮਾਰੀ ਦਾ ਇਲਾਜ ਜਾਂ ਅਪਰੇਸ਼ਨ ਕਰਵਾ ਸਕਦੇ ਸੀ। ਵਾਇਰਲ ਵੀਡੀਓ ਵਿਚ ਕੁਝ ਲੋਕਾਂ ਦਾ ਗਰੁੱਪ ਹਸਪਤਾਲ ਦੇ ਸਟਾਫ ਕੋਲੋਂ ਨੈਗੇਟਿਵ ਕੋਰੋਨਾ ਰਿਪੋਰਟ ਮੰਗ ਰਿਹਾ ਹੈ।
ਇਸ ਵਿਚ ਕੁਝ ਲੋਕ ਹਸਪਤਾਲ ਦੇ ਕਰਮਚਾਰੀ ਨੂੰ ਦੋ ਹਜ਼ਾਰ ਰੁਪਏ ਦੇ ਰਹੇ ਹਨ ਅਤੇ ਬਾਕੀ 500 ਰੁਪਏ ਨੈਗੇਟਿਵ ਰਿਪੋਰਟ ਮਿਲਣ ‘ਤੇ ਦੇਣ ਦੀ ਗੱਲ ਕਹਿ ਰਹੇ ਹਨ। ਇਸ ਮਾਮਲੇ ਸਬੰਧੀ ਮੇਰਠ ਦੇ ਡੀਐਮ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਰਸਿੰਗ ਹੋਮ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ। ਡੀਐਮ ਨੇ ਕਿਹਾ ਕਿ ਨਰਸਿੰਗ ਹੋਮ ਸੀਲ ਕੀਤਾ ਜਾ ਚੁੱਕਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: rozanaspokesman
The post ਹੁਣੇ ਇੱਥੇ 2500 ਵਿਚ ਕਰੋਨਾ ਦੇ ਪੋਜ਼ੀਟਿਵ ਤੋਂ ਨੇਗੇਟਿਵ ਸਰਟੀਫਕੇਟ ਬਣਾਉਣ ਵਾਲਾ ਨਰਸਿੰਗ ਹੋਮ ਕੀਤਾ ਸੀਲ-ਦੇਖੋ ਪੂਰੀ ਖ਼ਬਰ appeared first on Sanjhi Sath.
ਕੋਰੋਨਾ ਵਾਇਰਸ ਦਾ ਸੰਕਟ ਦੇਸ਼ ਦੇ ਲਗਭਗ ਹਰ ਹਿੱਸੇ ਵਿਚ ਫੈਲ ਚੁੱਕਾ ਹੈ। ਇਸ ਮੁਸੀਬਤ ਦੀ ਘੜੀ ਵਿਚ ਵੀ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ …
The post ਹੁਣੇ ਇੱਥੇ 2500 ਵਿਚ ਕਰੋਨਾ ਦੇ ਪੋਜ਼ੀਟਿਵ ਤੋਂ ਨੇਗੇਟਿਵ ਸਰਟੀਫਕੇਟ ਬਣਾਉਣ ਵਾਲਾ ਨਰਸਿੰਗ ਹੋਮ ਕੀਤਾ ਸੀਲ-ਦੇਖੋ ਪੂਰੀ ਖ਼ਬਰ appeared first on Sanjhi Sath.