ਪੰਜਾਬੀ ਗਾਇਕ ਅਤੇ ਅਦਾਕਾਰ ਦੀਪ ਸਿੱਧੂ (Punjabi Singer Actor Deep Sidhu) ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਮੰਗਲਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਦੀਪ ਸਿੱਧੂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ, ਉਸ ਸਮੇਂ ਉਹ ਜ਼ਿੰਦਾ ਸੀ ਅਤੇ ਪੂਰੀ ਤਰ੍ਹਾਂ ਸੁਚੇਤ ਸੀ। ਹਾਲਾਂਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਹਾਦਸੇ ਤੋਂ ਬਾਅਦ ਦੀਪ ਸਿੱਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਖਬਰਾਂ ਮੁਤਾਬਕ ਇਸ ਹਾਦਸੇ ਦੇ ਚਸ਼ਮਦੀਦਾਂ ਨੇ ਇਹ ਦਾਅਵਾ ਕੀਤਾ ਹੈ। ਮੁਹੰਮਦ ਯੂਸਫ ਨਾਂ ਦੇ ਇਸ ਵਿਅਕਤੀ ਨੇ ਦਾਅਵਾ ਕੀਤਾ ਕਿ ਜਦੋਂ ਦੀਪ ਸਿੱਧੂ ਦੀ ਕਾਰ ਨੂੰ ਹਾਦਸਾ ਵਾਪਰਿਆ ਤਾਂ ਉਹ ਉਸ ਦੇ ਬਿਲਕੁਲ ਪਿੱਛੇ ਸੀ। ਜਿਵੇਂ ਹੀ ਦੀਪ ਸਿੱਧੂ ਦੀ ਕਾਰ ਦਾ ਐਕਸੀਡੈਂਟ ਹੋਇਆ ਤਾਂ ਉਸ ਨੇ ਜਲਦੀ ਨਾਲ ਆਪਣੀ ਕਾਰ ਸਾਈਡ ‘ਤੇ ਲਗਾਈ ਅਤੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਬਾਹਰ ਕੱਢ ਲਿਆ।
ਦੀਪ ਦੇ ਨਾਲ ਉਨ੍ਹਾਂ ਦੀ ਪ੍ਰੇਮਿਕਾ ਰੀਨਾ ਰਾਏ ਵੀ ਸੀ। ਦੋਹਾਂ ਨੂੰ ਇਕ ਪਾਸੇ ਬਿਠਾ ਕੇ ਪਹਿਲਾਂ ਉਸ ਨੇ 112 ਨੰਬਰ ‘ਤੇ ਫੋਨ ਕਰਕੇ ਐਂਬੂਲੈਂਸ ਬੁਲਾਈ। ਇਸ ਤੋਂ ਬਾਅਦ ਰੀਨਾ ਨੇ ਉਸ ਨੂੰ ਦੀਪ ਸਿੱਧੂ ਦੇ ਭਰਾ ਦਾ ਨੰਬਰ ਦਿੱਤਾ, ਫਿਰ ਉਸ ਨੂੰ ਵੀ ਫੋਨ ਕੀਤਾ। ਦੀਪ ਦੇ ਭਰਾ ਨੇ ਦੱਸਿਆ ਕਿ ਉਹ ਦਿੱਲੀ ਤੋਂ ਕਿਸੇ ਨੂੰ ਮੌਕੇ ‘ਤੇ ਭੇਜ ਰਿਹਾ ਹੈ। ਇੱਕ ਘੰਟੇ ਵਿੱਚ ਉੱਥੇ ਪਹੁੰਚ ਜਾਵੇਗਾ।
‘ਇੰਡੀਆ ਟੂਡੇ’ ਮੁਤਾਬਕ ਮੁਹੰਮਦ ਯੂਸਫ਼ ਨੇ ਦਾਅਵਾ ਕੀਤਾ ਹੈ ਕਿ ਦੀਪ ਸਿੱਧੂ ਦੀ ਕਾਰ ਦਾ ਹਾਦਸਾ ਹੋਣ ਤੋਂ ਕੁਝ ਦੇਰ ਬਾਅਦ ਹੀ ਉੱਥੇ ਵੱਡੀ ਭੀੜ ਇਕੱਠੀ ਹੋ ਗਈ। ਹਾਦਸੇ ਤੋਂ ਕਰੀਬ ਅੱਧੇ ਘੰਟੇ ਬਾਅਦ ਐਂਬੂਲੈਂਸ ਉੱਥੇ ਪਹੁੰਚੀ।ਇਸ ਤੋਂ ਬਾਅਦ ਰੀਨਾ ਨੇ ਉਸ ਨੂੰ ਦੀਪ ਸਿੱਧੂ ਦੇ ਭਰਾ ਦਾ ਨੰਬਰ ਦਿੱਤਾ, ਫਿਰ ਉਸ ਨੂੰ ਵੀ ਫੋਨ ਕੀਤਾ। ਦੀਪ ਦੇ ਭਰਾ ਨੇ ਦੱਸਿਆ ਕਿ ਉਹ ਦਿੱਲੀ ਤੋਂ ਕਿਸੇ ਨੂੰ ਮੌਕੇ ‘ਤੇ ਭੇਜ ਰਿਹਾ ਹੈ। ਇੱਕ ਘੰਟੇ ਵਿੱਚ ਉੱਥੇ ਪਹੁੰਚ ਜਾਵੇਗਾ।
‘ਇੰਡੀਆ ਟੂਡੇ’ ਮੁਤਾਬਕ ਮੁਹੰਮਦ ਯੂਸਫ਼ ਨੇ ਦਾਅਵਾ ਕੀਤਾ ਹੈ ਕਿ ਦੀਪ ਸਿੱਧੂ ਦੀ ਕਾਰ ਦਾ ਹਾਦਸਾ ਹੋਣ ਤੋਂ ਕੁਝ ਦੇਰ ਬਾਅਦ ਹੀ ਉੱਥੇ ਵੱਡੀ ਭੀੜ ਇਕੱਠੀ ਹੋ ਗਈ। ਹਾਦਸੇ ਤੋਂ ਕਰੀਬ ਅੱਧੇ ਘੰਟੇ ਬਾਅਦ ਐਂਬੂਲੈਂਸ ਉੱਥੇ ਪਹੁੰਚੀ। ਇਸ ਤੋਂ ਬਾਅਦ ਦੀਪ ਸਿੱਧੂ ਅਤੇ ਉਸ ਦੀ ਪ੍ਰੇਮਿਕਾ ਰੀਨਾ ਨੂੰ ਹਸਪਤਾਲ ਲਿਜਾਇਆ ਜਾ ਸਕਿਆ। ਉਨ੍ਹਾਂ ਦਾਅਵਾ ਕੀਤਾ ਕਿ ਹਾਦਸੇ ਸਮੇਂ ਦੀਪ ਸਿੱਧੂ ਦੀ ਕਾਰ 110-120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਸੀ। ਫਿਰ ਉਹ ਪਿੱਛਿਓਂ ਆ ਰਹੇ ਟਰੱਕ ਵਿੱਚ ਜਾ ਵੜੀ। ਉਸ ਅਨੁਸਾਰ ਨਾ ਤਾਂ ਟਰੱਕ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ ਅਤੇ ਨਾ ਹੀ ਦੀਪ ਸਿੱਧੂ ਦੀ ਕਾਰ ਨੇ ਉਸ ਸਮੇਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ।
ਪੰਜਾਬੀ ਗਾਇਕ ਅਤੇ ਅਦਾਕਾਰ ਦੀਪ ਸਿੱਧੂ (Punjabi Singer Actor Deep Sidhu) ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਮੰਗਲਵਾਰ ਨੂੰ ਹੋਏ ਹਾਦਸੇ ਤੋਂ ਬਾਅਦ …