ਸੈਕਟਰ-37 ਸਥਿਤ ਭਾਰਤੀ ਜਨਤਾ ਪਾਰਟੀ ਦਫਤਰ ‘ਚ ਪਾਰਟੀ ਨੇਤਾਵਾਂ ਨਾਲ ਖੇਤੀ ਕਾਨੂੰਨਾਂ ਬਾਰੇ ਸਰਕਾਰ ਦਾ ਪੱਖ ਸਾਂਝਾ ਕਰਨ ਆਏ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਫਲਾਈਟਾਂ ਦੀ ਕੁਨੈਕਟੀਵਿਟੀ ਵਧਾਉਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਉਨ੍ਹਾਂ ਦਾ ਦਾਅਵਾ ਹੈ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਛੇਤੀ ਹੀ ਅਮਰੀਕਾ, ਆਸਟਰੇਲੀਆ, ਕੈਨੇਡਾ ਤੇ ਯੂਰਪ ਲਈ ਸਿੱਧੀਆਂ ਫਲਾਈਟਾਂ ਸ਼ੁਰੂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਹਵਾਬਾਜ਼ੀ ਕੰਪਨੀਆਂ ਨਾਲ ਗੱਲ ਕਰਨਗੇ ਤੇ ਉਨ੍ਹਾਂ ਨੂੰ ਫਲਾਈਟਾਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਗੇ। ਇਸ ਦੇ ਲਈ ਛੇਤੀ ਹੀ ਇਕ ਬੈਠਕ ਸੱਦੀ ਜਾਵੇਗੀ, ਜਿਸ ‘ਚ ਏਅਰਪੋਰਟ ਮੈਨੇਜਮੈਂਟ, ਪ੍ਰਸ਼ਾਸਨ ਤੇ ਪਾਰਟੀ ਨੇਤਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਫਲਾਈਟਾਂ ਵਧਾਉਣ ਨਾਲ ਪੂਰੀ ਬੈਲਟ ਨੂੰ ਹੋਵੇਗਾ ਫਾਇਦਾ – ਚੰਡੀਗੜ੍ਹ ਭਾਜਪਾ ਸੂਬਾ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਪਿਛਲੇ ਮਹੀਨੇ ਪਾਰਟੀ ਵੱਲੋਂ ਇਕ ਵੈਬੀਨਾਲ ਕਰਵਾਇਆ ਗਿਆ ਸੀ, ਜਿਸ ‘ਚ ਮੁੱਖ ਬੁਲਾਰੇ ਹਰਦੀਪ ਸਿੰਘ ਪੁਰੀ ਸਨ। ਇਸ ਦੌਰਾਨ ਉਨ੍ਹਾਂ ਨੇ ਨਾਗਰਿਕ ਹਵਾਬਾਜ਼ੀ ਮੰਤਰੀ ਨਾਲ ਹੋਰ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰਨ ਲਈ ਗੱਲ ਕੀਤੀ ਸੀ। ਉਦੋਂ ਉਨ੍ਹਾਂ ਨੇ ਭਰੋਸਾ ਦਵਾਇਆ ਸੀ ਕਿ ਛੇਤੀ ਹੀ ਇਸ ਦਿਸ਼ਾ ‘ਚ ਬਿਹਤਰ ਪਲਾਨਿੰਗ ਤਿਆਰ ਕਰਨਗੇ। ਅਰੁਣ ਸੂਦ ਨੇ ਦੱਸਿਆ ਕਿ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋਣ ਨਾਲ ਪੂਰੀ ਬੈਲਟ ਨੂੰ ਫਾਇਦਾ ਹੋਵੇਗਾ।

ਏਅਰਪੋਰਟ ‘ਤੇ ਪੈਸੇਂਜਰ ਬੋਰਡਿੰਗ ਬਿ੍ਜ ਦਾ ਕੀਤਾ ਉਦਘਾਟਨ – ਮੰਤਰੀ ਹਰਦੀਪ ਸਿੰਘ ਪੁਰੀ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਦੋ ਪੈਸੇਂਜਰ ਬੋਰਡਿੰਗ ਬਿ੍ਜ ਦਾ ਉਦਘਾਟਨ ਕੀਤਾ। ਸਾਢੇ 10 ਕਰੋੜ ਦਾ ਲਾਗਤ ਨਾਲ ਬਣੇ ਇਸ ਬਿ੍ਜ ਦੀ ਸਹੂਲਤ ਨਾਲ ਹੁਣ ਯਾਤਰੀ ਹਵਾਈ ਜਹਾਜ਼ ‘ਚੋਂ ਸਿੱਧੇ ਏਅਰਪੋਰਟ ਦੇ ਕੰਪਲੈਕਸ ‘ਚ ਪੁੱਜ ਜਾਣਗੇ, ਉਨ੍ਹਾਂ ਨੂੰ ਏਪ੍ਰਨ ਦੀ ਵਰਤੋਂ ਨਹੀਂ ਕਰਨੀ ਪਵੇਗੀ। ਇਹ ਬਿ੍ਜ ਯਾਤਰੀਆਂ ਨੂੰ ਬਰਸਾਤ, ਸਰਦੀ ਤੇ ਗਰਮੀ ਤੋਂ ਬਚਾਏਗਾ।

ਸੀਈਓ ਬੋਲੇ ਯਾਤਰੀਆਂ ਨੂੰ ਹੋਵੇਗਾ ਫਾਇਦਾ – ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸੀਈਓ ਅਜੇ ਕੁਮਾਰ ਨੇ ਦੱਸਿਆ ਕਿ ਪੈਸੇਂਜਰ ਬੋਰਡਿੰਗ ਬਿ੍ਜ ਦਾ ਫਾਇਦਾ ਹਰ ਯਾਤਰੀ ਨੂੰ ਹੋਵੇਗਾ। ਸਾਡੀ ਇਹ ਕੋਸ਼ਿਸ਼ ਹੈ ਕਿਸ ਅਸੀਂ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਇੰਟਰਨੈਸ਼ਨਲ ਪੱਧਰ ਦੀਆਂ ਸਹੂਲਤਾਂ ਦਈਏ।
The post ਹਵਾਈ ਯਾਤਰਾ ਕਰਨ ਵਾਲਿਆਂ ਨੂੰ ਮਿਲਣ ਜਾ ਰਹੀ ਹੈ ਵੱਡੀ ਖੁਸ਼ਖਬਰੀ,ਲੱਗਣਗੀਆਂ ਮੌਜ਼ਾਂ-ਦੇਖੋ ਪੂਰੀ ਖ਼ਬਰ appeared first on Sanjhi Sath.
ਸੈਕਟਰ-37 ਸਥਿਤ ਭਾਰਤੀ ਜਨਤਾ ਪਾਰਟੀ ਦਫਤਰ ‘ਚ ਪਾਰਟੀ ਨੇਤਾਵਾਂ ਨਾਲ ਖੇਤੀ ਕਾਨੂੰਨਾਂ ਬਾਰੇ ਸਰਕਾਰ ਦਾ ਪੱਖ ਸਾਂਝਾ ਕਰਨ ਆਏ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ …
The post ਹਵਾਈ ਯਾਤਰਾ ਕਰਨ ਵਾਲਿਆਂ ਨੂੰ ਮਿਲਣ ਜਾ ਰਹੀ ਹੈ ਵੱਡੀ ਖੁਸ਼ਖਬਰੀ,ਲੱਗਣਗੀਆਂ ਮੌਜ਼ਾਂ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News