ਗਲੋਇੰਗ ਸਕਿਨ ਅਤੇ ਚਮਕਦਾਰ ਚਿਹਰਾ ਹਰ ਔਰਤ ਦੀ ਪਹਿਲੀ ਇੱਛਾ ਹੁੰਦੀ ਹੈ। ਹਰ ਔਰਤ ਚਮਕਦਾਰ ਅਤੇ ਬੇਦਾਗ਼ ਸਕਿਨ ਚਾਹੁੰਦੀ ਹੈ। ਇਸ ਦੇ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਵੀ ਕਰਦੀਆਂ ਹਨ ਪਰ ਸਕਿਨ ‘ਤੇ ਕੋਈ ਖਾਸ ਅਸਰ ਨਹੀਂ ਹੁੰਦਾ। ਇਸ ਤੋਂ ਇਲਾਵਾ ਵਧਦੀ ਉਮਰ ਦੇ ਨਾਲ ਚਿਹਰੇ ‘ਤੇ ਏਜਿੰਗ ਸਾਈਨ ਵੀ ਦਿਖਾਈ ਦਿੰਦੇ ਹਨ। ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਲਈ ਤੁਸੀਂ ਆਯੁਰਵੈਦਿਕ ਨੁਸਖੇ ਅਪਣਾ ਸਕਦੇ ਹੋ। ਆਯੁਰਵੇਦ ‘ਚ ਗਲੋਇੰਗ ਸਕਿਨ ਪਾਉਣ ਲਈ ਕੁਝ ਖਾਸ ਟਿਪਸ ਦੱਸੇ ਗਏ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਤ੍ਰਿਫਲਾ ਦਾ ਕਰੋ ਸੇਵਨ: ਗਲੋਇੰਗ ਸਕਿਨ ਲਈ ਤੁਸੀਂ ਤ੍ਰਿਫਲਾ ਦਾ ਸੇਵਨ ਕਰ ਸਕਦੇ ਹੋ। ਤ੍ਰਿਫਲਾ ਹਰੜ, ਆਂਵਲਾ, ਬਹੇੜਾ ਇਨ੍ਹਾਂ ਤਿੰਨਾਂ ਚੀਜ਼ਾਂ ਦਾ ਸੁਮੇਲ ਹੈ। ਇਨ੍ਹਾਂ ਤਿੰਨਾਂ ਤੱਤਾਂ ਤੋਂ ਤਿਆਰ ਕੀਤੇ ਗਏ ਪਾਊਡਰ ‘ਚ ਐਂਟੀ-ਏਜਿੰਗ ਗੁਣ ਹੁੰਦੇ ਹਨ ਜੋ ਤੁਹਾਡੇ ਹਾਰਮੋਨਸ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਖੂਨ ਨੂੰ ਸ਼ੁੱਧ ਕਰਨ ‘ਚ ਵੀ ਮਦਦ ਕਰਦਾ ਹੈ। ਤੁਸੀਂ ਕੋਸੇ ਪਾਣੀ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ।
ਘਿਓ ਲਗਾਓ: ਆਯੁਰਵੇਦ ਅਨੁਸਾਰ ਘਿਓ ਤੁਹਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ਨੂੰ ਲੋੜੀਂਦੀ ਮਾਤਰਾ ‘ਚ ਪੋਸ਼ਣ ਮਿਲਦਾ ਹੈ। ਇਸ ਤੋਂ ਇਲਾਵਾ ਤੁਹਾਡੀ ਸਕਿਨ ਦੀ ਰੰਗਤ ਵੀ ਨਿਖਰਦੀ ਹੈ। ਜਿੰਨਾ ਪੁਰਾਣਾ ਘਿਓ ਤੁਸੀਂ ਵਰਤੋਗੇ, ਸਕਿਨ ਲਈ ਓਨਾ ਹੀ ਫਾਇਦੇਮੰਦ ਹੋਵੇਗਾ। ਸਰੀਰ ਦੇ ਸਾਰੇ ਪਿੱਤ ਦੋਸ਼ਾਂ ਨੂੰ ਸੰਤੁਲਿਤ ਕਰਦਾ ਹੈ ਅਤੇ ਸਕਿਨ ਲਈ ਵੀ ਬਹੁਤ ਵਧੀਆ ਕੰਮ ਕਰਦਾ ਹੈ।
ਕਸਰਤ ਕਰੋ: ਕਸਰਤ ਤੁਹਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਘੱਟੋ-ਘੱਟ ਅੱਧੇ ਘੰਟੇ ਲਈ ਨਿਯਮਿਤ ਤੌਰ ‘ਤੇ ਕਸਰਤ ਕਰੋ। ਇਹ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਕਰਨ ਨਾਲ ਵੀ ਤੁਹਾਡੀ ਸਕਿਨ ਗਲੋਇੰਗ ਬਣ ਜਾਂਦੀ ਹੈ।
ਪਾਣੀ ਪੀਓ: ਸਿਹਤਮੰਦ ਸਰੀਰ ਅਤੇ ਸਕਿਨ ਲਈ ਵੱਧ ਤੋਂ ਵੱਧ ਪਾਣੀ ਪੀਓ। ਆਯੁਰਵੇਦ ਦੇ ਅਨੁਸਾਰ ਤੁਹਾਨੂੰ ਦਿਨ ‘ਚ ਘੱਟੋ-ਘੱਟ 4-5 ਲੀਟਰ ਪਾਣੀ ਪੀਣਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ‘ਚ ਨਮੀ ਨੂੰ ਬਰਕਰਾਰ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਕਿਨ ‘ਚ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ। ਗਲੋਇੰਗ ਸਕਿਨ ਪਾਉਣ ਲਈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।
ਸਰੀਰ ਨੂੰ ਕਰੋ detoxify: ਮਾਹਿਰਾਂ ਅਨੁਸਾਰ ਸਰੀਰ ਨੂੰ ਡੀਟੌਕਸੀਫਿਕੇਸ਼ਨ ਦੀ ਵੀ ਬਹੁਤ ਲੋੜ ਹੁੰਦੀ ਹੈ। ਤੁਹਾਨੂੰ ਹਫ਼ਤੇ ‘ਚ ਇੱਕ ਵਾਰ ਸਰੀਰ ਨੂੰ ਡੀਟੌਕਸ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਸਰੀਰ ਅੰਦਰੂਨੀ ਤੌਰ ‘ਤੇ ਸਾਫ ਰਹੇਗਾ ਅਤੇ ਸਕਿਨ ‘ਚ ਵੀ ਨਿਖਾਰ ਆਵੇਗਾ।
ਗਲੋਇੰਗ ਸਕਿਨ ਅਤੇ ਚਮਕਦਾਰ ਚਿਹਰਾ ਹਰ ਔਰਤ ਦੀ ਪਹਿਲੀ ਇੱਛਾ ਹੁੰਦੀ ਹੈ। ਹਰ ਔਰਤ ਚਮਕਦਾਰ ਅਤੇ ਬੇਦਾਗ਼ ਸਕਿਨ ਚਾਹੁੰਦੀ ਹੈ। ਇਸ ਦੇ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ …