ਪੰਜਾਬ ਲਾਈਵ ਮੀਡੀਆ ਤੁਹਾਡੇ ਲਈ ਨਵੀਂ ਜਾਣਕਾਰੀ ਵਾਲੀ ਖਬਰ ਲੈਕੇ ਆਏ ਹਾਂ ਜਿਸ ਨੂੰ ਪੜਕੇ ਤੁਹਾਡੇ ਦੋਸਤਾਂ ਨਾਲ ਵੀ ਸੇਅਰ ਜਰੂਰ ਕਰੋ
ਕਿਸਮਤ ਇੱਕ ਇਹੋ ਜਿਹਾ ਦਰਵਾਜਾ ਹੈ ਜਿਸਦਾ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕਦੋਂ ਕਿਸ ਤਰਾਂ ਖੁੱਲ ਜਾਵੇ । ਇਨਸਾਨ ਕਈ ਵਾਰ ਕਰਦਾ ਕੁੱਝ ਹੋਰ ਹੈ ਕਰ ਕੁੱਝ ਹੋਰ ਜਾਂਦਾ ਪਰ ਜਦੋਂ ਨਤੀਜਾ ਨਿਕਲਦਾ ਹੈ ਤਦ ਉਸਨੂੰ ਮਿਲਦਾ ਕੁੱਝ ਹੋਰ ਹੈ ਸੋ ਮਨੁੱਖ ਨੂੰ ਸਦਾ ਕੁਦਰਤ ਦੇ ਰੰਗਾਂ ਵਿੱਚ ਅਨੰਦ ਲੈਣਾਂ ਚਾਹੀਦਾ ਹੈ ਇਸ ਤਰਾਂ ਦੀ ਹੈ ਇਹ ਅੱਜ ਦੀ ਖਬਰ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ
ਯਮੁਨਾਨਗਰ ਦੇ ਤਰੁਣ ਦਾ ਨਿਕਲਿਆ 2 ਕਰੋੜ ਰੁਪਏ ਦਾ ਹੋਲੀ ਬੰਪਰ ਜ਼ਿਲ੍ਹੇ ਦੇ ਸੈਕਟਰ-15 ਨਿਵਾਸੀ ਤਰੁਣ ਸ਼ਰਮਾ ਦੀ 2 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਪੰਜਾਬ ਸਰਕਾਰ ਦੇ ਹੋਲੀ ਬੰਪਰ ਲਾਟਰੀ ਦਾ ਟਿਕਟ ਖਰੀਦਣ ਵੇਲੇ ਤਰੁਣ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪਹਿਲਾ ਇਨਾਮ 2 ਕਰੋੜ ਦਾ ਮਾਲਿਕ ਉਹ ਬਣੇਗਾ। ਤਰੁਣ ਨੇ ਦੱਸਿਆ ਕਿ ਉਹ ਫੂਡ ਸਪਲੀਮੈਂਟ ਦਾ ਕੰਮ ਕਰਦਾ ਹੈ ਅਤੇ 14 ਮਾਰਚ ਨੂੰ ਉਹ ਜਲੰਧਰ ਤੋਂ ਯਮੁਨਾਨਗਰ ਆ ਰਿਹਾ ਸੀ ਕਿ ਰਸਤੇ ‘ਚ ਲੁਧਿਆਣਾ ਤੋਂ ਉਸ ਨੇ 500 ਰੁਪਏ ਦਾ ਹੋਲੀ ਬੰਪਰ ਖਰੀਦ ਲਿਆ।

ਐਤਵਾਰ ਦੇਰ ਸ਼ਾਮ ਉਸ ਨੂੰ ਲਾਟਰੀ ਪ੍ਰਬੰਧਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਸ ਦਾ ਪਹਿਲਾ ਇਨਾਮ ਨਿਕਲਿਆ ਹੈ ਅਤੇ ਇਸ ਦੇ ਲਈ ਉਸ ਨੂੰ ਕੁਝ ਕਾਗਜ਼ੀ ਕਾਰਵਾਈ ਪੂਰੀ ਕਰਨੀ ਹੈ। ਉਸ ਨੇ ਦੱਸਿਆ ਕਿ ਆਧਾਰ ਕਾਰਡ ਅਤੇ ਹੋਰ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਗਭਗ 15 ਦਿਨਾਂ ਤੱਕ ਉਨ੍ਹਾਂ ਨੂੰ ਇਹ ਪੈਸਾ ਲਾਟਰੀ ਪ੍ਰਬੰਧਨ ਤੋਂ ਮਿਲ ਜਾਵੇਗਾ। ਜਿਵੇਂ ਹੀ ਇਹ ਸੂਚਨਾ ਸ਼ਹਿਰ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ।
ਧੰਨਵਾਦ ਖਬਰ ਪੜਨ ਲਈ ਖਬਰ ਜਾਣਕਾਰੀ ਨੂੰ ਸੋਸਲ ਮੀਡੀਆਂ ਤੇ ਹੋਰ ਦੋਸਤਾਂ ਨਾਲ ਇਸ ਖਬਰ ਨੂੰ ਸੇਅਰ ਕਰੋ ਜੀ ਅਤੇ ਆਪਣੇ ਵਿਚਾਰ ਕੰਮੈਂਟ ਕਰਕੇ ਜਰੂਰ ਦੱਸੋ
ਪੰਜਾਬ ਲਾਈਵ ਮੀਡੀਆ ਤੁਹਾਡੇ ਲਈ ਨਵੀਂ ਜਾਣਕਾਰੀ ਵਾਲੀ ਖਬਰ ਲੈਕੇ ਆਏ ਹਾਂ ਜਿਸ ਨੂੰ ਪੜਕੇ ਤੁਹਾਡੇ ਦੋਸਤਾਂ ਨਾਲ ਵੀ ਸੇਅਰ ਜਰੂਰ ਕਰੋ ਕਿਸਮਤ ਇੱਕ ਇਹੋ ਜਿਹਾ ਦਰਵਾਜਾ ਹੈ ਜਿਸਦਾ ਮਨੁੱਖ …
Wosm News Punjab Latest News