ਸਲਮਾਨ ਖਾਨ (Salman Khan) ਨੂੰ ਸ਼ਨੀਵਾਰ ਦੇਰ ਰਾਤ ਸੱਪ ਦੇ ਡੰਗਣ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਨਵੀਂ ਮੁੰਬਈ ਦੇ ਕਾਮੋਥੇ ਇਲਾਕੇ ਦੇ ਐਮਜੀਐਮ (ਮਹਾਤਮਾ ਗਾਂਧੀ ਮਿਸ਼ਨ) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਵੇਰੇ 9 ਵਜੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਹਸਪਤਾਲ ਤੋਂ ਸਲਮਾਨ ਖਾਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜੋ ਸਵੇਰੇ 4 ਵਜੇ ਦੀ ਹੈ।
ਇਸ ਤਸਵੀਰ ‘ਚ ਸਲਮਾਨ ਖਾਨ ਹਸਪਤਾਲ ਦੇ ਬੈੱਡ ‘ਤੇ ਪਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਅਤੇ ਉਹ ਸ਼ਾਂਤ ਹੋ ਕੇ ਲੇਟੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਨੂੰ ਜਿਸ ਸੱਪ ਨੇ ਡੰਗਿਆ ਸੀ, ਉਹ ਜ਼ਹਿਰੀਲਾ ਨਹੀਂ ਸੀ, ਇਸ ਲਈ ਸਲਮਾਨ ਖਾਨ ਨੂੰ ਜ਼ਿਆਦਾ ਖ਼ਤਰਾ ਨਹੀਂ ਹੋਇਆ।
ਜਿਵੇਂ ਹੀ ਉਨ੍ਹਾਂ ਨੂੰ ਸੱਪ ਦੇ ਡੰਗਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਡਾਕਟਰਾਂ ਨੂੰ ਸੂਚਿਤ ਕਰ ਦਿੱਤਾ ਗਿਆ, ਜਿਸ ਕਾਰਨ ਸੀਨੀਅਰ ਡਾਕਟਰਾਂ ਨੇ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ।
ਪਨਵੇਲ ਫਾਰਮ ਹਾਊਸ ‘ਤੇ ਸਨ ਸਲਮਾਨ ਖਾਨ -ਇਸ ਘਟਨਾ ਦੇ ਸਮੇਂ ਸਲਮਾਨ ਖਾਨ ਆਪਣੇ ਪਨਵੇਲ ਫਾਰਮ ਹਾਊਸ ‘ਚ ਸਨ। ਉਹ ਕ੍ਰਿਸਮਸ ਦੇ ਜਸ਼ਨ ਲਈ ਪਰਿਵਾਰ ਨਾਲ ਉੱਥੇ ਪਹੁੰਚੇ ਸਨ। ਉਨ੍ਹਾਂ ਨੂੰ ਸ਼ਨੀਵਾਰ ਦੁਪਹਿਰ 3 ਵਜੇ ਹਸਪਤਾਲ ਲਿਆਂਦਾ ਗਿਆ, ਜਿਸ ਤੋਂ ਬਾਅਦ ਸਵੇਰੇ ਮੀਡੀਆ ਨੂੰ ਇਸ ਦੀ ਜਾਣਕਾਰੀ ਮਿਲੀ। ਹਾਲਾਂਕਿ ਹੁਣ ਸਲਮਾਨ ਖਾਨ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਹਨ ਅਤੇ ਹੁਣ ਪਨਵੇਲ ਦੇ ਫਾਰਮ ਹਾਊਸ ਵਾਪਸ ਪਹੁੰਚ ਗਏ ਹਨ ਅਤੇ ਉੱਥੇ ਪਰਿਵਾਰ ਨਾਲ ਆਰਾਮ ਕਰ ਰਹੇ ਹਨ। ਸਲਮਾਨ ਖਾਨ ਅਕਸਰ ਇਸ ਫਾਰਮ ਹਾਊਸ ‘ਤੇ ਆਉਂਦੇ ਹਨ, ਜਿੱਥੇ ਉਹ ਆਰਾਮ ਦੇ ਪਲ ਬਿਤਾਉਂਦੇ ਹਨ।
ਦੱਸ ਦੇਈਏ ਕਿ ਲਾਕਡਾਊਨ ਦੌਰਾਨ ਵੀ ਭਾਈਜਾਨ ਨੇ ਜ਼ਿਆਦਾਤਰ ਸਮਾਂ ਇਸ ਫਾਰਮ ਹਾਊਸ ‘ਤੇ ਬਿਤਾਇਆ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦਾ ਜਨਮ ਦਿਨ ਵੀ ਸੋਮਵਾਰ ਨੂੰ ਹੈ। ਉਹ ਆਪਣਾ 56ਵਾਂ ਜਨਮ ਦਿਨ ਮਨਾਉਣਗੇ। ਇਸ ਵਾਰ ਉਹ ਪਰਿਵਾਰਕ ਮੈਂਬਰਾਂ ਵਿਚਾਲੇ ਜਨਮ ਦਿਨ ਮਨਾਉਣਗੇ ਜਾਂ ਕੋਈ ਸ਼ਾਨਦਾਰ ਜਸ਼ਨ ਮਨਾਉਣਗੇ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਸਲਮਾਨ ਖਾਨ (Salman Khan) ਨੂੰ ਸ਼ਨੀਵਾਰ ਦੇਰ ਰਾਤ ਸੱਪ ਦੇ ਡੰਗਣ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਨਵੀਂ ਮੁੰਬਈ ਦੇ ਕਾਮੋਥੇ ਇਲਾਕੇ ਦੇ ਐਮਜੀਐਮ (ਮਹਾਤਮਾ ਗਾਂਧੀ ਮਿਸ਼ਨ) …
Wosm News Punjab Latest News