Punjab News : ਸੱਪ ਦੇ ਡੰਗਣ ਨਾਲ ਪੁੱਤਰ ਦੀ ਮੌਤ ਤੋਂ ਬਾਅਦ ਪਿਤਾ ਦੀ ਵੀ ਜਾਨ ਚਲੀ ਗਈ। ਪੁੱਤਰ ਦਾ ਨਾਂ ਵਰਿੰਦਰ ਸਿੰਘ ਸੀ। ਉਹ 20 ਸਾਲਾਂ ਦਾ ਸੀ। ਉਸ ਦੀ ਮੌਤ ਤੋਂ ਅਗਲੇ ਦਿਨ ਜਦੋਂ ਪਿਤਾ ਜਗਪਾਲ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪੁੱਤਰ ਦੀਆਂ ਅਸਥੀਆਂ ਇਕੱਠਾ ਕਰ ਰਿਹਾ ਸੀ ਤਾਂ ਉਸ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਾਮਲਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਗਿੱਲ ਦਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੇ। ਦੋ ਦਿਨਾਂ ‘ਚ ਪਿਓ-ਪੁੱਤ ਦੀ ਹੋਈ ਮੌਤ ਨੇ ਘਰ ‘ਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਸਿਵਲ ਹਸਪਤਾਲ ਰਾਮਪੁਰਾ ਦੇ ਡਾਕਟਰਾਂ ਨੇ ਪੁੱਤਰ ਦਾ ਤੁਰੰਤ ਇਲਾਜ ਨਹੀਂ ਕੀਤਾ। ਜਿਸ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ। ਮਾਮਲਾ 8 ਜੁਲਾਈ ਦਾ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 8 ਜੁਲਾਈ ਨੂੰ ਪਿੰਡ ਬੁਰਜ ਗਿੱਲ ਦਾ ਨੌਜਵਾਨ ਵਰਿੰਦਰ ਸਿੰਘ ਜਦੋਂ ਖੇਤਾਂ ਤੋਂ ਕੰਮ ਕਰਕੇ ਪੈਦਲ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਸੱਪ ਨੇ ਉਸ ਨੂੰ ਡੰਗ ਲਿਆ। ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ।
ਜਿੱਥੇ ਡਾਕਟਰਾਂ ਨੇ ਉਸ ਦੀ ਮੁੱਢਲੀ ਸਹਾਇਤਾ ਕਰਕੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਪਰ ਬੀਤੀ 9 ਮਈ ਨੂੰ ਨੌਜਵਾਨ ਦੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।10 ਜੁਲਾਈ ਨੂੰ ਜਦੋਂ ਮ੍ਰਿਤਕ ਵਰਿੰਦਰ ਸਿੰਘ ਦਾ ਪਿਤਾ ਜਗਪਾਲ ਸਿੰਘ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਪੁੱਤਰ ਦੀਆਂ ਅਸਥੀਆਂ ਇਕੱਠਾ ਕਰ ਰਿਹਾ ਸੀ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ।
ਉਸ ਨੂੰ ਵੀ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਮਾਤਾ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਆਪਣੇ ਲੜਕੇ ਵਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਤਾਂ ਉੱਥੇ ਮੌਜੂਦ ਡਾਕਟਰਾਂ ਨੇ ਉਸ ਦਾ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ। ਪੁੱਤਰ ਦਾ ਸਹੀ ਇਲਾਜ ਕਰਵਾਉਣ ਵਿਚ ਦੇਰੀ ਹੋ ਗਈ।
Punjab News : ਸੱਪ ਦੇ ਡੰਗਣ ਨਾਲ ਪੁੱਤਰ ਦੀ ਮੌਤ ਤੋਂ ਬਾਅਦ ਪਿਤਾ ਦੀ ਵੀ ਜਾਨ ਚਲੀ ਗਈ। ਪੁੱਤਰ ਦਾ ਨਾਂ ਵਰਿੰਦਰ ਸਿੰਘ ਸੀ। ਉਹ 20 ਸਾਲਾਂ ਦਾ ਸੀ। ਉਸ …
Wosm News Punjab Latest News