Breaking News
Home / Punjab / ਸਜ਼ਾ ਮਿਲਦਿਆਂ ਹੀ ਸਿੱਧੂ ਬਾਰੇ ਆਈ ਮਾੜੀ ਖ਼ਬਰ-ਹਰ ਕਿਸੇ ਦੇ ਉੱਡੇ ਹੋਸ਼

ਸਜ਼ਾ ਮਿਲਦਿਆਂ ਹੀ ਸਿੱਧੂ ਬਾਰੇ ਆਈ ਮਾੜੀ ਖ਼ਬਰ-ਹਰ ਕਿਸੇ ਦੇ ਉੱਡੇ ਹੋਸ਼

34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਸਿੱਧੂ ਦੇ ਹਮਲੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਕੋਰਟ ਨੇ 4 ਸਾਲ ਪਹਿਲਾਂ ਦਿੱਤੇ ਆਪਣੇ ਫੈਸਲੇ ਨੂੰ ਹੀ ਬਦਲ ਦਿੱਤਾ, ਉਦੋਂ ਉਨ੍ਹਾਂ ਨੂੰ ਇੱਕ ਹਜ਼ਾਰ ਰੁਪਏ ਦੇ ਜੁਰਮਾਨੇ ‘ਤੇ ਛੱਡ ਦਿੱਤਾ ਗਿਆ ਸੀ।

ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ 45 ਪੁਲਿਸ ਮੁਲਾਜ਼ਮਾਂ ਦੀ ਸਕਿਓਰਿਟੀ ਵੀ ਸਜ਼ਾ ਤੋਂ ਬਾਅਦ ਵਾਪਿਸ ਲੈਣ ਦੇ ਹੁਕਮ ਦੇ ਦਿੱਤੇ ਗਏ ਹਨ। ਸਿੱਧੂ ਪਹਿਲਾਂ ਅੱਜ ਹੀ ਸਰੈਂਡਰ ਕਰਨ ਵਾਲੇ ਸਨ। ਇਸ ਦੇ ਲਈ ਉਹ ਅੰਮ੍ਰਿਤਸਰ ਜਾਂਦੇ ਹੋਏ ਅੱਧੇ ਰਸਤੇ ਤੋਂ ਪਟਿਆਲਾ ਪਰਤ ਆਏ ਸਨ। ਹਾਲਾਂਕਿ ਲੀਗਲ ਟੀਮ ਨਾਲ ਚਰਚਾ ਤੋਂ ਬਾਅਦ ਸਿੱਧੂ ਸੁਪਰੀਮ ਕੋਰਟ ਖਿਲਾਫ ਕਿਊਰੇਟਿਵ ਪਟੀਸ਼ਨ ਦਾਇਰ ਕਰਨਗੇ, ਇਸ ਤੋਂ ਬਾਅਦ ਸਰੈਂਡਰ ਕਰਨ ਬਾਰੇ ਫੈਸਲਾ ਲਿਆ ਜਾਏਗਾ।

ਪੰਜਾਬ ਸਰਕਾਰ ਵੱਲੋਂ ਸਿੱਧੂ ਨੂੰ ਪਟਿਆਲਾ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਹੈ। ਸਿੱਧੂ ਨੂੰ ਜੇਲ੍ਹ ਅੰਦਰ ਕਿਸੇ ਤਰ੍ਹਾਂ ਦੀਆਂ ਵੀਆਈਪੀ ਸਹੂਲਤਾਂ ਨਹੀਂ ਮਿਲਣਗੀਆਂ। ਆਮ ਕੈਦੀਆਂ ਵਾਂਗ ਸਿੱਧੂ ਨੂੰ ਬੈੱਡ ਦੀਆਂ 2 ਚਾਦਰਾ, ਚਾਰ ਕੁੜਤੇ-ਪਜਾਮੇ, 2 ਤੌਲੀਏ, 3 ਕੱਛਾ-ਬਣੈਨਾ, 2 ਪੱਗਾਂ, ਇੱਕ ਸਿਰਹਾਣ (2 ਕਵਰ ਨਾਲ), ਇੱਕ ਬੂਟਾ ਦੀ ਜੋੜੀ, ਇੱਕ ਕੰਬਲ, ਮੰਜਾ, ਕੁਰਸੀ-ਮੇਜ਼ (ਲੱਕੜ), ਲਿਖਣ ਲਈ ਕਾਪੀ-ਪੈੱਨ, ਅਲਮਾਰੀ ਤੇ ਮੱਛਰਦਾਨੀ ਮਿਲਣਗੇ।

ਦੱਸ ਦੇਈਏ ਕਿ 1988 ਵਿੱਚ ਸਿੱਧੂ ਦਾ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ 65 ਸਾਲਾਂ ਦੇ ਗੁਰਨਾਮ ਸਿੰਘ ਨਾਂ ਦੇ ਬਜ਼ੁਰਗ ਨਾਲ ਝਗੜਾ ਹੋ ਗਿਆ ਸੀ। ਦੋਸ਼ ਹੈ ਕਿ ਉਨ੍ਹਾਂ ਵਿਚਾਲੇ ਹੱਥੋਪਾਈ ਵੀ ਹੋਈ, ਜਿਸ ਵਿੱਚ ਸਿੱਧੂ ਨੇ ਕਥਿਤ ਤੌਰ ‘ਤੇ ਗੁਰਨਾਮ ਸਿੰਘ ਨੂੰ ਮੁੱਕਾ ਮਾਰ ਦਿੱਤਾ। ਬਾਅਦ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਪੁਲਿਸ ਨੇ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਖਿਲਾਫ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਸਿੱਧੂ ਦੇ …

Leave a Reply

Your email address will not be published. Required fields are marked *