ਕੱਲ੍ਹ ਜਿਥੇ ਲੋਕਾਂ ਨੇ ਸੂਰਜ ਗ੍ਰਹਿਣ ਨੂੰ ਦੇਖ ਕੇ ਆਪਣਾ ਮਨ ਪਰਚਾਵਾ ਕੀਤਾ ਓਥੇ ਇਕ ਬਹੁਤ ਹੀ ਦੁਖਦਾਈ ਖਬਰ ਵੀ ਸਾਹਮਣੇ ਆਈ ਹੈ। ਜਿਸ ਨਾਲ ਇਹ ਸੂਰਜ ਗ੍ਰਹਿਣ ਪ੍ਰੀਵਾਰ ਤੇ ਭਾਰੀ ਪੈ ਗਿਆ ਅਤੇ ਇੱਕ ਛੋਟੀ ਬੱਚੀ ਦੀ ਮੌਤ ਹੋ ਗਈ ਹੈ।
ਰਾਜਸਥਾਨ ਦੇ ਅਜਮੇਰ ਸ਼ਹਿਰ ਵਿਚ ਸੂਰਜ ਗ੍ਰਹਿਣ ਇਕ ਪਰਿਵਾਰ ਦੀ ਬੱਚੀ ‘ਤੇ ਕਾਲ ਬਣ ਕੇ ਟੁੱ ਟਿ ਆ। ਸਥਾਨਕ ਰਾਮਗੰਜ ਪੁਲਸ ਚੌਕੀ ਨੇੜੇ ਸਾਂਸੀ ਬਸਤੀ ਵਿਚ ਰਹਿਣ ਵਾਲੇ ਇਕ ਪਰਿਵਾਰ ਦੀ 15 ਸਾਲਾ ਕੁੜੀ ਸੂਰਜ ਗ੍ਰਹਿਣ ਦੇਖਣ ਲਈ ਆਪਣੇ ਘਰ ਦੀ ਛੱਤ ‘ਤੇ ਗਈ। ਛੱਤ ਦੇ ਉੱਪਰੋਂ ਜਾ ਰਹੀ ਬਿਜਲੀ ਦੀਆਂ ਹਾਈਟੈਂਸ਼ਨ ਲਾਈਨ ਨੂੰ ਹੱਥ ਲੱਗ ਜਾਣ ਕਾਰਨ ਕੁੜੀ ਮੌਤ ਦੇ ਮੂੰਹ ‘ਚ ਚੱਲੀ ਗਈ।
ਕਰੰਟ ਲੱਗਦੇ ਹੀ ਕੁੜੀ ਬੇ ਹੋ ਸ਼ ਹੋ ਗਈ, ਜਿਸ ਨੂੰ ਜਵਾਹਰਲਾਲ ਨਹਿਰੂ ਹਸਪਤਾਲ ਪਹੁੰਚਾਇਆ ਗਿਆ। ਕੁੜੀ ਪੁਨੀਤਾ ਦੀ ਹਸਪਤਾਲ ‘ਚ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਘਰ ਦੇ ਉਪਰੋਂ ਹੀ ਹਾਈਟੈਂਸ਼ਨ ਲਾਈਨ ਨਿਕਲ ਰਹੀ ਹੈ। ਬਿਜਲੀ ਮਹਿਕਮੇ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਇਸ ਨੂੰ ਹਟਾਇਆ ਨਹੀਂ ਗਿਆ।
ਪਰਿਵਾਰ ਨੇ ਇਹ ਵੀ ਦੱਸਿਆ ਕਿ ਅੱਜ ਦੇ ਇਸ ਹਾਦਸੇ ਵਿਚ ਉਨ੍ਹਾਂ ਦੀ ਬੱਚੀ ਐਕਸਰੇਅ ਫਿਲਮ ਜ਼ਰੀਏ ਸੂਰਜ ਗ੍ਰਹਿਣ ਦੇਖਣ ਛੱਤ ‘ਤੇ ਚੜ੍ਹੀ ਸੀ, ਜੋ ਕਿ ਤਿੰਨ ਫੁੱਟ ‘ਤੇ ਹੀ ਜਾ ਰਹੀ ਹਾਈਟੈਂਸ਼ਨ ਲਾਈਨ ਦੀ ਲਪੇਟ ਵਿਚ ਆ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਖੇਤਰ ‘ਚ ਇਸ ਤਰ੍ਹਾਂ ਦਾ ਹਾਦਸਾ ਹੋ ਚੁੱਕਾ ਹੈ। ਕੁੜੀ ਦੀ ਮੌਤ ਹੋ ਜਾਣ ਮਗਰੋਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱ ਟ ਪਿਆ ਹੈ।
ਦੱਸ ਦੇਈਏ ਕਿ ਸਾਲ ਦਾ ਸਭ ਤੋਂ ਵੱਡੇ ਦਿਨ ਯਾਨੀ ਕਿ 21 ਜੂਨ ਨੂੰ ਸੂਰਜ ਗ੍ਰਹਿਣ ਲੱਗਿਆ। ਸੂਰਜ ਗ੍ਰਹਿਣ ਦੌਰਾਨ ਭਾਰਤ ਦੇ ਕਈ ਸ਼ਹਿਰਾਂ ਵਿਚ ਆਸਮਾਨ ‘ਚ ਸੂਰਜ ਦਾ ਘੇਰਾ ਇਕ ਚਮਕਦੀ ਅੰਗੂਠੀ ਵਾਂਗ ਨਜ਼ਰ ਆਇਆ। ਇਸ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਗ੍ਰਹਿਣ ਆਖਿਆ ਗਿਆ। ਸੂਰਜ ਗ੍ਰਹਿਣ ਅਫਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ ‘ਚ ਦੇਖਿਆ ਗਿਆ। ਕਈ ਥਾਵਾਂ ‘ਤੇ ਚੰਦਰਮਾ ਨੂੰ ਸੂਰਜ ਨੂੰ ਢੱਕ ਲਿਆ ਅਤੇ ਦਿਨ ਵੇਲੇ ਹਨ੍ਹੇਰਾ ਛਾ ਗਿਆ।
The post ਸੂਰਜ ਗ੍ਰਹਿਣ ਕੁੜੀ ਤੇ ਕਾਲ ਬਣ ਟੁੱਟਿਆ – ਤੜਫ ਤੜਫ ਹੋਈ ਛੱਤ ਤੇ ਮੌਤ appeared first on Sanjhi Sath.
ਕੱਲ੍ਹ ਜਿਥੇ ਲੋਕਾਂ ਨੇ ਸੂਰਜ ਗ੍ਰਹਿਣ ਨੂੰ ਦੇਖ ਕੇ ਆਪਣਾ ਮਨ ਪਰਚਾਵਾ ਕੀਤਾ ਓਥੇ ਇਕ ਬਹੁਤ ਹੀ ਦੁਖਦਾਈ ਖਬਰ ਵੀ ਸਾਹਮਣੇ ਆਈ ਹੈ। ਜਿਸ ਨਾਲ ਇਹ ਸੂਰਜ ਗ੍ਰਹਿਣ ਪ੍ਰੀਵਾਰ ਤੇ …
The post ਸੂਰਜ ਗ੍ਰਹਿਣ ਕੁੜੀ ਤੇ ਕਾਲ ਬਣ ਟੁੱਟਿਆ – ਤੜਫ ਤੜਫ ਹੋਈ ਛੱਤ ਤੇ ਮੌਤ appeared first on Sanjhi Sath.