Breaking News
Home / Punjab / ਸਿੱਧਾ ਏਨੇ ਫੀਸਦੀ ਮਹਿੰਗੇ ਹੋਣ ਜਾ ਰਹੇ ਹਨ ਕੱਪੜੇ-ਜਲਦੀ ਤੋਂ ਜਲਦੀ ਹੁਣੇ ਖਰੀਦ ਕੇ ਰੱਖ ਲਵੋ

ਸਿੱਧਾ ਏਨੇ ਫੀਸਦੀ ਮਹਿੰਗੇ ਹੋਣ ਜਾ ਰਹੇ ਹਨ ਕੱਪੜੇ-ਜਲਦੀ ਤੋਂ ਜਲਦੀ ਹੁਣੇ ਖਰੀਦ ਕੇ ਰੱਖ ਲਵੋ

ਆਉਂਦੀ ਪਹਿਲੀ ਜਨਵਰੀ ਤੋਂ 1000 ਰੁਪਏ ਤੋਂ ਘੱਟ ਕੀਮਤ ਵਾਲੇ ਸਾਰੇ ਤਰ੍ਹਾਂ ਦੇ ਕੱਪਡ਼ੇ ਮਹਿੰਗੇ ਹੋ ਜਾਣਗੇ। ਉਸ ਦਿਨ ਤੋਂ 1,000 ਰੁਪਏ ਤੋਂ ਘੱਟ ਕੀਮਤ ਵਾਲੇ ਕੱਪਡ਼ਿਆਂ ’ਤੇ ਵੀ 12 ਫ਼ੀਸਦੀ ਦੀ ਦਰ ਨਾਲ ਜੀਐੱਸਟੀ ਲੱਗੇਗਾ ਜਿਹਡ਼ਾ ਹਾਲੇ ਪੰਜ ਫ਼ੀਸਦੀ ਹੈ। ਵਿੱਤ ਮੰਤਰਾਲੇ ਵਲੋਂ ਇਸ ਸਬੰਧ ’ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਸਰਕਾਰ ਦੇ ਇਸ ਫ਼ੈਸਲੇ ਨਾਲ ਕੱਪਡ਼ਿਆਂ ਦੀ ਵਿਕਰੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ, ਕਿਉਂਕਿ ਕਾਟਨ ਤੇ ਹੋਰ ਕੱਚੇ ਮਾਲ ਦੀ ਕੀਮਤ ਵੱਧਣ ਨਾਲ ਕੱਪਡ਼ੇ ਦੀ ਕੀਮਤ ਪਹਿਲਾਂ ਹੀ ਵੱਧ ਚੁੱਕੀ ਹੈ। ਸਰਕਾਰ ਨੇ ਕਈ ਹੋਰ ਟੈਕਸਟਾਈਲ ਆਈਟਮਾਂ ਦੀ ਜੀਐੱਸਟੀ ਦਰਾਂ ’ਚ ਵੀ ਬਦਲਾਅ ਕੀਤਾ ਹੈ।

ਕਨਫੈਡਰੇਸ਼ਨ ਆਫ ਇੰਡੀਅਨ ਟੈਕਸਟਾਈਲ ਇੰਡਸਟਰੀਜ਼ (ਸਿਟੀ) ਦੇ ਸਾਬਕਾ ਪ੍ਰੈਜ਼ੀਡੈਂਟ ਸੰਜੇ ਜੈਨ ਨੇ ਕਿਹਾ ਕਿ ਪਿਛਲੇ ਇਕ ਸਾਲ ’ਚ ਕਾਟਨ ਤੇ ਯਾਰਨ ਦੀਆਂ ਕੀਮਤਾਂ ’ਚ 60 ਫ਼ੀਸਦੀ ਤਕ ਦਾ ਵਾਧਾ ਹੋ ਚੁੱਕਾ ਹੈ। ਇਸ ਨਾਲ ਕੱਪਡ਼ੇ ਦੀ ਲਾਗਤ ਪਹਿਲਾਂ ਹੀ ਵੱਧ ਗਈ ਹੈ। ਨਵੇਂ ਨੋਟੀਫਿਕੇਸ਼ਨ ਦੇ ਬਾਅਦ ਛੋਟੇ ਗਾਰਮੈਂਟ ਨਿਰਮਾਤਾਵਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ।

ਕੋਰੋਨਾ ਕਾਲ ’ਚ ਵਿਕਰੀ ਪੂਰੀ ਤਰ੍ਹਾਂ ਨਾਲ ਠੱਪ ਹੋਣ ਦੇ ਕਾਰਨ ਇਹ ਕਾਰੋਬਾਰੀ ਪਹਿਲਾਂ ਹੀ ਦਬਾਅ ’ਚ ਹਨ ਤੇ ਹੁਣ ਮੁਡ਼ ਵਿਕਰੀ ਪ੍ਰਭਾਵਿਤ ਹੁੰਦੀ ਹੈ ਤਾਂ ਇਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਜਾਵੇਗੀ। ਗਾਰਮੈਂਟ ਕਾਰੋਬਾਰੀਆਂ ਦੇ ਮੁਤਾਬਕ ਘਰੇਲੂ ਕਾਰੋਬਾਰ ’ਚ 70 ਫ਼ੀਸਦੀ ਹਿੱਸੇਦਾਰੀ 1,000 ਰੁਪਏ ਤੋਂ ਘੱਟ ਕੀਮਤ ਵਾਲੇ ਗਾਰਮੈਂਟ ਦੀ ਹੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਆਉਂਦੀ ਪਹਿਲੀ ਜਨਵਰੀ ਤੋਂ 1000 ਰੁਪਏ ਤੋਂ ਘੱਟ ਕੀਮਤ ਵਾਲੇ ਸਾਰੇ ਤਰ੍ਹਾਂ ਦੇ ਕੱਪਡ਼ੇ ਮਹਿੰਗੇ ਹੋ ਜਾਣਗੇ। ਉਸ ਦਿਨ ਤੋਂ 1,000 ਰੁਪਏ ਤੋਂ ਘੱਟ ਕੀਮਤ ਵਾਲੇ ਕੱਪਡ਼ਿਆਂ ’ਤੇ ਵੀ 12 …

Leave a Reply

Your email address will not be published. Required fields are marked *