ਜੇਕਰ ਤੁਸੀਂ ਗੈਸ ਸਿਲੰਡਰ ਬੁੱਕ ਕਰਨ ਜਾ ਰਹੇ ਹੋ ਜਾਂ ਜੇਕਰ ਤੁਸੀਂ ਨਵਾਂ ਕੁਨੈਕਸ਼ਨ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਸਸਤੇ ‘ਚ LPG ਸਿਲੰਡਰ ਖਰੀਦ ਸਕਦੇ ਹੋ। ਦੇਸ਼ ਦੀ ਸਰਕਾਰੀ ਤੇਲ ਕੰਪਨੀ ਆਪਣੇ ਗਾਹਕਾਂ ਲਈ ਇੱਕ ਵਧੀਆ ਵਿਕਲਪ ਲੈ ਕੇ ਆਈ ਹੈ। ਜਿਸ ਵਿੱਚ ਗਾਹਕ ਨੂੰ ਮਹਿਜ਼ 633 ਰੁਪਏ ਵਿੱਚ ਗੈਸ ਸਿਲੰਡਰ ਮਿਲੇਗਾ। ਆਓ ਜਾਣਦੇ ਹਾਂ ਕਿ ਤੁਸੀਂ ਇੰਨਾ ਸਸਤਾ ਸਿਲੰਡਰ ਕਿਵੇਂ ਪ੍ਰਾਪਤ ਕਰ ਸਕਦੇ ਹੋ।
ਸਸਤੇ ‘ਚ ਖ਼ਰੀਦੋ ਕੰਪੋਜ਼ਿਟ ਸਿਲੰਡਰ -ਦਰਅਸਲ, ਇੰਡੇਨ ਆਪਣੇ ਗਾਹਕਾਂ ਲਈ ਕੰਪੋਜ਼ਿਟ ਸਿਲੰਡਰ ਲੈ ਕੇ ਆਈ ਹੈ। ਗਾਹਕ ਇਸ ਸਿਲੰਡਰ ਨੂੰ 633.5 ਰੁਪਏ ਵਿੱਚ ਖਰੀਦ ਸਕਦੇ ਹਨ। ਕੰਪੋਜ਼ਿਟ ਐਲਪੀਜੀ ਸਿਲੰਡਰ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਏ ਜਾ ਸਕਦੇ ਹਨ।
ਇਸ ਤੋਂ ਇਲਾਵਾ ਛੋਟੇ ਪਰਿਵਾਰਾਂ ਲਈ ਵੀ ਵਧੀਆ ਵਿਕਲਪ ਹੈ। ਦਰਅਸਲ ਕੰਪੋਜ਼ਿਟ ਸਿਲੰਡਰ ਭਾਰ ਵਿੱਚ ਹਲਕੇ ਹੁੰਦੇ ਹਨ। ਇਹ 10 ਕਿਲੋ ਗੈਸ ਦਿੰਦਾ ਹੈ। ਇਸ ਕਾਰਨ ਇਨ੍ਹਾਂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਘੱਟ ਹੈ। ਖਾਸ ਗੱਲ ਇਹ ਹੈ ਕਿ ਇਹ LPG ਪਾਰਦਰਸ਼ੀ ਹਨ।
28 ਸ਼ਹਿਰਾਂ ‘ਚ ਉਪਲਬਧ ਹਨ ਇਹ ਸਿਲੰਡਰ – ਇੰਡੀਅਨ ਆਇਲ ਨੇ ਕਿਹਾ ਕਿ ਕੰਪੋਜ਼ਿਟ ਸਿਲੰਡਰ 28 ਸ਼ਹਿਰਾਂ ਵਿੱਚ ਉਪਲਬਧ ਹੈ। ਇਹ ਜਲਦੀ ਹੀ ਸਾਰੇ ਸ਼ਹਿਰਾਂ ਵਿੱਚ ਉਪਲੱਬਧ ਹੋਵੇਗਾ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇਹ ਐਲਪੀਜੀ ਮੁੰਬਈ ‘ਚ 634 ਰੁਪਏ, ਕੋਲਕਾਤਾ 652 ਰੁਪਏ, ਚੇਨਈ 645 ਰੁਪਏ, ਲਖਨਊ 660 ਰੁਪਏ, ਭੋਪਾਲ 638 ਰੁਪਏ ਅਤੇ ਗੋਰਖਪੁਰ ‘ਚ 677 ਰੁਪਏ ‘ਚ ਉਪਲੱਬਧ ਹੈ।
ਰਸੋਈ ਗੈਸ ਦੀਆਂ ਕੀਮਤਾਂ ‘ਚ ਨਹੀਂ ਕੋਈ ਬਦਲਾਅ – ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ 14.2 ਕਿਲੋਗ੍ਰਾਮ ਐਲਪੀਜੀ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ। 14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਦਿੱਲੀ ਵਿੱਚ ਕੀਮਤ 899.50 ਰੁਪਏ, ਕੋਲਕਾਤਾ ਵਿੱਚ 926 ਰੁਪਏ, ਚੇਨਈ ਵਿੱਚ 915.5 ਰੁਪਏ ਅਤੇ ਮੁੰਬਈ ਵਿੱਚ 899 ਰੁਪਏ ਹੈ।
ਜੇਕਰ ਤੁਸੀਂ ਗੈਸ ਸਿਲੰਡਰ ਬੁੱਕ ਕਰਨ ਜਾ ਰਹੇ ਹੋ ਜਾਂ ਜੇਕਰ ਤੁਸੀਂ ਨਵਾਂ ਕੁਨੈਕਸ਼ਨ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਸਸਤੇ ‘ਚ LPG …