ਕਿਸਾਨਾਂ ਨੂੰ ਬਿਜਲੀ ਦੇ ਬਿੱਲ ਦੀ ਕਾਫ਼ੀ ਚਿੰਤਾ ਰਹਿੰਦੀ ਹੈ ਕਿਉਂਕਿ ਡੀਜ਼ਲ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਡੀਜ਼ਲ ਨਾਲ ਸਿੰਚਾਈ ਕਰਨਾ ਬਹੁਤ ਮਹਿੰਗਾ ਪੈਂਦਾ ਹੈ। ਇਸੇ ਕਾਰਨ ਹੁਣ ਜਿਆਦਾਤਰ ਕਿਸਾਨ ਆਪਣੇ ਖੇਤਾਂ ਵਿੱਚ ਸੋਲਰ ਪੰਪ ਲਗਵਾ ਰਹੇ ਹਨ।
ਪਰ ਕਈ ਛੋਟੇ ਕਿਸਾਨ ਸੋਲਰ ਪੰਪ ਲਗਵਾਉਣ ਤੋਂ ਇਸ ਲਈ ਡਰਦੇ ਹਨ ਕਿਉਂਕਿ ਉਨ੍ਹਾਂਨੂੰ ਲੱਗਦਾ ਹੈ ਕਿ ਸੋਲਰ ਪੈਨਲ ਕਾਫ਼ੀ ਮਹਿੰਗੇ ਹੁੰਦੇ ਹਨ। ਪਰ ਅੱਜ ਅਸੀ ਕਿਸਾਨ ਵੀਰਾਂ ਨੂੰ ਇੱਕ ਅਜਿਹੇ ਸੋਲਰ ਪੰਪ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਇੰਨਾ ਸਸਤਾ ਹੈ ਕਿ ਇਸਨੂੰ ਹਰ ਇੱਕ ਕਿਸਾਨ ਖੇਤ ਵਿੱਚ ਲਵਾ ਸਕਦਾ ਹੈ ਅਤੇ ਇਸਨੂੰ ਲਗਾਉਣ ਤੋਂ ਬਾਅਦ ਸਾਰੀ ਜ਼ਿੰਦਗੀ ਬਿਜਲੀ ਦਾ ਬਿੱਲ ਨਹੀਂ ਆਵੇਗਾ।
ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੂੰ ਇਸ ਸੋਲਰ ਪੰਪ ਨੂੰ ਲਗਵਾਉਣ ਲਈ ਸਿਰਫ 19 ਹਜ਼ਾਰ ਰੁਪਏ ਦੇਣੇ ਹੋਣਗੇ ਅਤੇ ਬਾਕੀ ਦਾ ਸਾਰਾ ਪੈਸਾ ਕੇਂਦਰ ਸਰਕਾਰ ਦੇਵੇਗੀ। ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਹੈ ਅਤੇ ਇਸਦੇ ਇਸ ਯੋਜਨਾ ਵਿੱਚ ਸਰਕਾਰ ਕਿਸਾਨਾਂ ਨੂੰ ਸੋਲਰ ਪੰਪ ਲਗਵਾਉਣ ਲਈ ਸਬਸਿਡੀ ਦਿੰਦੀ ਹੈ। ਇਸ ਵਿੱਚ ਕਿਸਾਨ 3,5 ਅਤੇ 7.5 HP ਦੀ ਮੋਟਰ ਲਗਾ ਸਕਦੇ ਹਨ ਅਤੇ ਪਾਣੀ ਦਾ ਪ੍ਰੈਸ਼ਰ ਬਹੁਤ ਵਧੀਆ ਮਿਲੇਗਾ।
ਇਸ ਯੋਜਨਾ ਦੀ ਸਭਤੋਂ ਖਾਸ ਗੱਲ ਇਹ ਹੈ ਕਿ ਤੁਸੀ ਆਪਣੀ ਮਰਜ਼ੀ ਦੀ ਕੰਪਨੀ ਦਾ ਸੋਲਰ ਪੈਨਲ ਲਵਾ ਸਕਦੇ ਹੋ। ਇਸ ਯੋਜਨਾ ਲਈ ਫ਼ਾਰਮ ਭਰਨ ਤੋਂ ਬਾਅਦ ਤੁਸਾਂ ਪੇਮੇਂਟ ਕਰ ਦੇਣੀ ਹੈ ਅਤੇ ਇੱਕ ਸਰਕਾਰੀ ਟੀਮ ਆਕੇ ਤੁਹਾਡਾ ਸੋਲਰ ਪੈਨਲ ਲਗਾ ਦੇਵੇਗੀ। ਇਸ ਯੋਜਨਾ ਦੇ ਤਹਿਤ ਸੋਲਰ ਪੰਪ ਲਗਵਾਉਣ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਕਿਸਾਨਾਂ ਨੂੰ ਬਿਜਲੀ ਦੇ ਬਿੱਲ ਦੀ ਕਾਫ਼ੀ ਚਿੰਤਾ ਰਹਿੰਦੀ ਹੈ ਕਿਉਂਕਿ ਡੀਜ਼ਲ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਡੀਜ਼ਲ ਨਾਲ ਸਿੰਚਾਈ ਕਰਨਾ ਬਹੁਤ ਮਹਿੰਗਾ ਪੈਂਦਾ ਹੈ। ਇਸੇ …