Breaking News
Home / Punjab / ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਵੱਲੋਂ ਆਈ ਵੱਡੀ ਖ਼ਬਰ-ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਵੱਲੋਂ ਆਈ ਵੱਡੀ ਖ਼ਬਰ-ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ

ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦੀ ਮੌਤ ਨਾਲ ਪੂਰੀ ਇੰਡਸਟਰੀ ਸਦਮੇ ‘ਚ ਹੈ। ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਉਨ੍ਹਾਂ ਦੀ ਦੋਸਤ ਸ਼ਹਿਨਾਜ਼ ਗਿੱਲ (Shehnaz Gill) ਇਸ ਤੋਂ ਬੇਹੱਦ ਦੁਖੀ ਹੈ। ਇਸ ਦੌਰਾਨ ਮੀਡੀਆ ‘ਚ ਵੀ ਸਿਧਾਰਥ ਦੇ ਚਰਚੇ ਚਲ ਰਹੇ ਹਨ। ਸਿਧਾਰਥ ਅਤੇ ਸ਼ਹਿਨਾਜ਼ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਦੀ ਬਿੱਗ ਬੌਸ (Big Boss 13) ਦੇ ਦਿਨਾਂ ਦੀ ਇੱਕ ਵੀਡੀਓ ਸਾਂਝੀ ਕੀਤੀ,

ਜਿਸ ‘ਚ ਸ਼ਹਿਨਾਜ਼ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਸਾਡਾ ਰਿਸ਼ਤਾ ਕਦੇ ਨਹੀਂ ਟੁੱਟੇਗਾ।ਇਹੀ ਨਹੀਂ ਇਸ ਵੀਡੀਓ ਨੂੰ ਕੈਪਸ਼ਨ ਵੀ ਇਸ ਪ੍ਰਸ਼ੰਸਕ ਨੇ ‘ਨਜ਼ਰ ਲੱਗ ਗਈ’ ਦਿੱਤੀ ਹੈ। ਪ੍ਰਸ਼ੰਸਕ ਨੂੰ ਲੱਗ ਰਿਹਾ ਹੈ ਕਿ ਸ਼ਹਿਨਾਜ਼ ਅਤੇ ਸਿਧਾਰਥ ਦੇ ਰਿਸ਼ਤੇ ਨੂੰ ਨਜ਼ਰ ਲੱਗ ਗਈ ਅਤੇ ਕਹਾਣੀ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਗਈ।

ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਕਰਨ ਜੌਹਰ ਬਿਗ ਬੌਸ ਦੇ ਸੈੱਟ ‘ਤੇ ਆਏ ਸਨ। ਉਸ ਦੌਰਾਨ ਸ਼ਹਿਨਾਜ਼ ਉਨ੍ਹਾਂ ਨੂੰ ਕਹਿ ਰਹੀ ਹੈ ‘ਯੇ ਜੋ ਬੁਆਏਫ੍ਰੈਂਡ-ਬਵਾਏਫ੍ਰੈਂਡ ਹੋਤੇ ਹੈ ਯੇ ਤੋਂ ਛੋੜ ਕੇ ਚਲੇ ਜਾਤੇ ਹੈ, ਬਟ ਹਮਾਰਾ ਰਿਸ਼ਤਾ ਤੋਂ ਕਦੇ ਨਹੀਂ ਟੁੱਟੇਗਾ’। ਸ਼ਹਿਨਾਜ਼ ਦੇ ਇਸ ਬਿਆਨ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਦਿਲ ਦੀਆਂ ਗਹਿਰਾਈਆਂ ਤੋਂ ਉਹ ਸਿਧਾਰਥ ਨਾਲ ਜੁੜੀ ਹੋਈ ਸੀ ਅਤੇ ਉਨ੍ਹਾਂ ਦੇ ਮਨ ‘ਚ ਹਮੇਸ਼ਾ ਇਕੱਠੇ ਰਹਿਣ ਦਾ ਸੁਫ਼ਨਾ ਪਲ ਰਿਹਾ ਸੀ।

ਨਹੀਂ ਸੰਭਲ ਪਾ ਰਹੀ ਸ਼ਹਿਨਾਜ਼ – ਸ਼ਹਿਨਾਜ਼ ਦਾ ਸਿਧਾਰਥ ਨਾਲ ਲਗਾਅ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋ ਦਿਨ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਬੇਸੁੱਧ ਹੋਈ ਪਈ ਹੈ। ਸਸਕਾਰ ਹੁੰਦੇ ਹੀ ਉਹ ਗਰਾਊਂਡ ‘ਤੇ ਡਿੱਗ ਪਈ। ਹਰ ਕੋਈ ਉਸ ਨੂੰ ਹੌਸਲਾ ਦੇ ਰਿਹਾ ਹੈ, ਕੋਈ ਕਹਿ ਰਿਹਾ ਹੈ ਕਿ ਤੁਹਾਡਾ ਦੋਵਾਂ ਦਾ ਰਿਸ਼ਤਾ ਅਜੇ ਵੀ ਨਹੀਂ ਟੁੱਟਿਆ ਹੈ ਤਾਂ ਕੋਈ ਕਹਿ ਰਿਹਾ ਹੈ ਕਿ ਤੁਹਾਡਾ ਰਿਸ਼ਤਾ ਅਮਰ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦੀ ਮੌਤ ਨਾਲ ਪੂਰੀ ਇੰਡਸਟਰੀ ਸਦਮੇ ‘ਚ ਹੈ। ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਉਨ੍ਹਾਂ ਦੀ ਦੋਸਤ ਸ਼ਹਿਨਾਜ਼ ਗਿੱਲ (Shehnaz Gill) ਇਸ ਤੋਂ ਬੇਹੱਦ ਦੁਖੀ ਹੈ। …

Leave a Reply

Your email address will not be published. Required fields are marked *