Breaking News
Home / Punjab / ਸਿਆਸਤ ਚ’ ਆਉਣ ਤੋਂ ਬਾਅਦ ਕਰਨ ਔਜਲਾ ਤੇ ਬੱਬੂ ਮਾਨ ਬਾਰੇ ਦੇਖੋ ਕੀ ਬੋਲਿਆ ਸਿੱਧੂ ਮੂਸੇਵਾਲੇ

ਸਿਆਸਤ ਚ’ ਆਉਣ ਤੋਂ ਬਾਅਦ ਕਰਨ ਔਜਲਾ ਤੇ ਬੱਬੂ ਮਾਨ ਬਾਰੇ ਦੇਖੋ ਕੀ ਬੋਲਿਆ ਸਿੱਧੂ ਮੂਸੇਵਾਲੇ

ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਵਿਚਕਾਰ ਚੱਲਦੀ ਮੁਕਾਬਲੇਬਾਜ਼ੀ ਸ਼ਾਇਦ ਸਭ ਨੇ ਵੇਖੀ ਹੋਵੇਗੀ। ਦੋਵੇਂ ਉਦਯੋਗ ਦੇ ਮਸ਼ਹੂਰ ਕਲਾਕਾਰ ਹਨ, ਫਿਰ ਵੀ ਅਸੀਂ ਉਨ੍ਹਾਂ ਨੂੰ ਕਦੇ ਵੀ ਇੱਕ-ਦੂਜੇ ਨਾਲ ਗਾਉਂਦੇ ਜਾਂ ਸਟੇਜ ਸ਼ੇਅਰ ਕਰਦੇ ਨਹੀਂ ਦੇਖਿਆ। ਉਹ ਦੇਸ਼ ਦੇ ਸਭ ਤੋਂ ਵੱਡੇ ਕਲਾਕਾਰਾਂ ਵਿੱਚੋਂ ਇੱਕ ਹਨ। ਸਿੱਧੂ ਮੂਸੇਵਾਲਾ ਦੀ ਟਸ਼ਨਬਾਜ਼ੀ ਪੰਜਾਬੀ ਗਾਇਕ ਬੱਬੂ ਮਾਨ ਨਾਲ ਵੀ ਕਾਫ਼ੀ ਚਰਚਾ ‘ਚ ਰਹਿੰਦੀ ਹੈ।

ਅਕਸਰ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਆਪਣੇ ਗੀਤਾਂ ਜਾਂ ਲਾਈਵ ਸ਼ੋਅ ‘ਚ ਇੱਕ-ਦੂਜੇ ਨੂੰ ਅਸਿੱਧੇ ਤੌਰ ‘ਤੇ ਜਵਾਬ ਦਿੰਦੇ ਦੇਖਿਆ ਜਾਂ ਸੁਣਿਆ ਗਿਆ ਹੈ। ਉਨ੍ਹਾਂ ਦੇ ਫੈਨਜ਼ ਵੀ ਸੋਸ਼ਲ ਮੀਡੀਆ ‘ਤੇ ਆਪਸ ‘ਚ ਉਲਝਦੇ ਵੇਖੇ ਜਾਂਦੇ ਹਨ। ਸਿੱਧੂ ਮੂਸੇਵਾਲਾ, ਕਰਨ ਔਜਲਾ ਤੇ ਬੱਬੂ ਮਾਨ ਦੇ ਫੈਨਜ਼ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਦਾ ਕੋਈ ਮੌਕਾ ਨਹੀਂ ਛੱਡਦੇ।

ਹਾਲ ਹੀ ‘ਚ ਸਿੱਧੂ ਮੂਸੇਵਾਲਾ ਨੇ ਇੱਕ ਇੰਟਰਵਿਊ ‘ਚ ਕਰਨ ਔਜਲਾ ਤੇ ਬੱਬੂ ਮਾਨ ਨਾਲ ਆਪਣੇ ਮੁਕਾਬਲੇਬਾਜ਼ੀ ਬਾਰੇ ਖੁੱਲ੍ਹ ਕੇ ਬੋਲਿਆ।ਇਹ ਪੁੱਛੇ ਜਾਣ ‘ਤੇ ਕਿ ਕੀ ਮੁਕਾਬਲੇਬਾਜ਼ੀ ‘ਚ ਕੋਈ ਸੱਚਾਈ ਹੈ ਜਾਂ ਉਹ ਸਿਰਫ਼ ਫੈਨ ਹਨ ਜਾਂ ਅਫਵਾਹਾਂ? ਸਿੱਧੂ ਨੇ ਜਵਾਬ ਦਿੱਤਾ ਕਿ ਅਜਿਹਾ ਨਹੀਂ ਹੈ ਕਿ ਇਹ ਸਾਰਾ ਕੁੱਝ ਝੂਠ ਹੈ।

ਉਨ੍ਹਾਂ ਕਿਹਾ ਕਿ ਇਸ ‘ਚ ਕੁਝ ਹਕੀਕਤ ਜ਼ਰੂਰ ਹੈ, ਜਦਕਿ ਕਈ ਗੱਲਾਂ ਮਨਘੜਤ ਵੀ ਹਨ। ਗਾਇਕ ਨੇ ਇਹ ਵੀ ਕਿਹਾ ਕਿ ਬੇਸ਼ੱਕ ਉਸ ਦੇ ਕਈ ਲੋਕਾਂ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ ਹਨ, ਪਰ ਉਹ ਸਮਾਜਿਕ ਤੌਰ ‘ਤੇ ਉਨ੍ਹਾਂ ਬਾਰੇ ‘ਮਾੜਾ ਬੋਲਣ’ ਤੋਂ ਹਮੇਸ਼ਾ ਗੁਰੇਜ਼ ਕਰਦੇ ਹਨ।

ਸਿੱਧੂ ਨੇ ਕਿਹਾ ਕਿ ਉਹ ਆਪਣੀਆਂ ਇੰਟਰਵਿਊਆਂ ਵਿੱਚ ਇਨ੍ਹਾਂ ਜ਼ਿਕਰ ਕੀਤੇ ਅਦਾਕਾਰਾਂ ਬਾਰੇ ਗੱਲ ਕਰਨ ਤੇ ਉਨ੍ਹਾਂ ਬਾਰੇ ਮਾੜਾ ਬੋਲਣ ਤੋਂ ਹਮੇਸ਼ਾ ਝਿਜਕਦੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਕਈ ਵਾਰ ਉਹ ਗਾਉਣ ਲਈ ਇੱਕ-ਦੂਜੇ ਨੂੰ ਕੋਸਦੇ ਹਨ, ਪਰ ਉਹ ਸਿਰਫ਼ ‘ਗੀਤ’ ਹੀ ਹਨ। ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਕਰਨ ਔਜਲਾ ਕਦੇ ਉਨ੍ਹਾਂ ਦਾ ਦੋਸਤ ਸੀ। ਸਿੱਧੂ ਨੇ ਜਵਾਬ ਦਿੱਤਾ ਕਿ ਦੋਵੇਂ ਬਿਲਕੁਲ ਦੋਸਤ ਨਹੀਂ ਸਨ, ਪਰ ਇੱਕ-ਦੂਜੇ ਨੂੰ ਨਿੱਜੀ ਤੌਰ ‘ਤੇ ਜਾਣਦੇ ਸਨ।

ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਵਿਚਕਾਰ ਚੱਲਦੀ ਮੁਕਾਬਲੇਬਾਜ਼ੀ ਸ਼ਾਇਦ ਸਭ ਨੇ ਵੇਖੀ ਹੋਵੇਗੀ। ਦੋਵੇਂ ਉਦਯੋਗ ਦੇ ਮਸ਼ਹੂਰ ਕਲਾਕਾਰ ਹਨ, ਫਿਰ ਵੀ ਅਸੀਂ ਉਨ੍ਹਾਂ ਨੂੰ ਕਦੇ ਵੀ …

Leave a Reply

Your email address will not be published. Required fields are marked *