Breaking News
Home / Punjab / ਸਾਵਧਾਨ : ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਕੀਤਾ ਇਹ ਐਲਾਨ,ਦੇਖੋ ਪੂਰੀ ਖ਼ਬਰ

ਸਾਵਧਾਨ : ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਕੀਤਾ ਇਹ ਐਲਾਨ,ਦੇਖੋ ਪੂਰੀ ਖ਼ਬਰ

ਕਰੋਨਾ ਮਾਹਵਾਰੀ ਦੇ ਚਲਦੇ ਹੋਏ ਹਵਾਈ ਆਵਾਜਾਈ ਉੱਪਰ ਵੀ ਇਸ ਦਾ ਅਸਰ ਸਾਫ਼ ਵੇਖਣ ਨੂੰ ਮਿਲਦਾ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉੱਥੇ ਹੀ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਸਭ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਜਾ ਰਹੀ।

ਹੁਣ ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਇਕ ਹੋਰ ਐਲਾਨ ਕੀਤਾ ਹੈ। ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਭਾਰਤੀਆਂ ਲਈ ਕੇਂਦਰੀ ਸਿਹਤ ਮੰਤਰਾਲੇ ਵੱਲੋ covid 19 ਨੂੰ ਦੇਖਦੇ ਹੋਏ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ 10 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਔਰਤ, ਪਰਿਵਾਰ ਵਿਚ ਕਿਸੇ ਦੀ ਮੌਤ, ਮਾਤਾ ਪਿਤਾ ਦੀ ਗੰਭੀਰ ਬੀਮਾਰੀ ਵਰਗੇ ਕਾਰਨਾਂ ਲਈ ਘਰ ਵਿੱਚ ਇਕਾਂਤਵਾਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਨੈਗਟਿਵ ਰਿਪੋਰਟ ਦੇਣ ਤੇ ਯਾਤਰੀਆਂ ਨੂੰ ਘਰ ਵਿੱਚ ਇਕਾਂਤਵਾਸ ਦੀ ਛੋਟ ਮਿਲ ਸਕਦੀ ਹੈ। ਇਹ ਜਾਂਚ ਯਾਤਰਾ ਕਰਨ ਤੋਂ 72 ਘੰਟੇ ਪਹਿਲਾਂ ਹੋਣੀ ਲਾਜ਼ਮੀ ਹੈ। ਅਗਰ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਵਿੱਚ ਕਰੋਨਾ ਸਬੰਧੀ ਲੱਛਣ ਪਾਏ ਜਾਂਦੇ ਹਨ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਵੇਗੀ। ਯਾਤਰੀਆਂ ਨੂੰ ਸਫ਼ਰ ਕਰਨ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਸਿਹਤ ਕਾਊਂਟਰ ਤੇ ਪਹੁੰਚਣਾ ਪਵੇਗਾ ਤੇ ਆਨਲਾਈਨ ਪੋਰਟਲ ਤੇ ਹਲਫਨਾਮਾ ਦੇਣਾ ਪਵੇਗਾ।


ਇਸ ਤੋਂ ਬਾਅਦ ਹੀ ਏਵੀਏਸ਼ਨ ਕੰਪਨੀਆਂ ਜਰੀਏ ਹਲਫਨਾਮਾ ਦੇਣ ਨਾਲ, ਯਾਤਰਾ ਕਰਨ ਦੀ ਇਜਾਜ਼ਤ ਮਿਲ ਸਕੇਗੀ। ਆਰ ਟੀ ਪੀ ਸੀ ਆਰ ਜਾਂਚ ਵਿਚ ਯਾਤਰੀ ਨੈਗਟਿਵ ਰਿਪੋਰਟ ਦੇ ਬਿਨਾਂ ਭਾਰਤ ਵਿੱਚ ਘਰ ਵਿੱਚ ਇਕਾਂਤਵਾਸ ਤੋਂ ਛੋਟ ਲੈਣ ਲਈ ਭਾਰਤ ਆ ਕੇ ਵੀ ਏਅਰਪੋਰਟ ਤੇ ਆਪਣੀ ਜਾਂਚ ਕਰਵਾ ਸਕਦੇ ਹਨ।

ਫਿਰ ਵੀ ਉਨ੍ਹਾਂ ਵਿਅਕਤੀਆਂ ਨੂੰ 14 ਦਿਨ ਲਈ ਆਪਣੇ ਘਰ ਵਿੱਚ ਅਲੱਗ ਰਹਿ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਪਏਗੀ। ਤਾਂ ਜੋ ਕਿ ਪਰਿਵਾਰ ਵਾਲਿਆਂ ਨੂੰ ਇਸ ਲਾਗ ਤੋਂ ਬਚਾਇਆ ਜਾ ਸਕੇ। ਜੋ ਪੀਆਰਟੀਸੀ ਜਾਂਚ ਦਾ ਫਾਇਦਾ ਨਹੀਂ ਲੈਣਗੇ ਉਨ੍ਹਾਂ ਨੂੰ 7 ਦਿਨ ਲਈ ਇੰਸਟੀਚਿਊਟ ਕੁਆਰੰਟੀਨ ਤੇ ਸੱਤ ਦਿਨ ਲਈ ਹੋਮ ਕੁਆਰੰਟੀਨ ਦੀ ਪਾਲਣਾ ਕਰਨੀ ਪਏਗੀ।

The post ਸਾਵਧਾਨ : ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਕੀਤਾ ਇਹ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.

ਕਰੋਨਾ ਮਾਹਵਾਰੀ ਦੇ ਚਲਦੇ ਹੋਏ ਹਵਾਈ ਆਵਾਜਾਈ ਉੱਪਰ ਵੀ ਇਸ ਦਾ ਅਸਰ ਸਾਫ਼ ਵੇਖਣ ਨੂੰ ਮਿਲਦਾ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। …
The post ਸਾਵਧਾਨ : ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਕੀਤਾ ਇਹ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *