Breaking News
Home / Punjab / ਸਵੇਰੇ ਸਵੇਰੇ ਲੋਕਾਂ ਨੂੰ ਲੱਗਾ ਵੱਡਾ ਝੱਟਕਾ-ਗੈਸ ਸਿਲੰਡਰ ਹੋਇਆ ਸਿੱਧਾ ਏਨਾਂ ਮਹਿੰਗਾ

ਸਵੇਰੇ ਸਵੇਰੇ ਲੋਕਾਂ ਨੂੰ ਲੱਗਾ ਵੱਡਾ ਝੱਟਕਾ-ਗੈਸ ਸਿਲੰਡਰ ਹੋਇਆ ਸਿੱਧਾ ਏਨਾਂ ਮਹਿੰਗਾ

ਮਹਿੰਗਾਈ ਤੋਂ ਰਾਹਤ ਦੀ ਉਮੀਦ ਕਰ ਰਹੇ ਲੋਕਾਂ ਨੂੰ ਇੱਕ ਵਾਰ ਫਿਰ ਝਟਕਾ ਲੱਗਾ ਹੈ। LPG ਸਿਲੰਡਰ ਦੀਆਂ ਕੀਮਤਾਂ ‘ਚ ਅੱਜ ਯਾਨੀ 1 ਮਈ ਨੂੰ 100 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਹ ਵਾਧਾ ਵਪਾਰਕ ਐਲਪੀਜੀ ਸਿਲੰਡਰ ‘ਤੇ ਹੋਇਆ ਹੈ। ਫਿਲਹਾਲ ਘਰੇਲੂ ਰਸੋਈ ਗੈਸ ਸਿਲੰਡਰ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ 1 ਅਪ੍ਰੈਲ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਹੋਇਆ ਸੀ।

19 ਕਿਲੋ ਦਾ ਰਸੋਈ ਗੈਸ ਸਿਲੰਡਰ ਹੋਇਆ ਮਹਿੰਗਾ – IOC ਮੁਤਾਬਕ, ਜੇਕਰ ਅੱਜ ਦਿੱਲੀ ਵਿੱਚ 19 ਕਿਲੋਗ੍ਰਾਮ ਦਾ LPG ਸਿਲੰਡਰ ਰੀਫਿਲ ਕੀਤਾ ਜਾਂਦਾ ਹੈ, ਤਾਂ ਤੁਹਾਨੂੰ 2355.50 ਰੁਪਏ ਅਦਾ ਕਰਨੇ ਪੈਣਗੇ। 30 ਅਪ੍ਰੈਲ ਤੱਕ ਇਸ ਦੀ ਕੀਮਤ ਸਿਰਫ 2253 ਰੁਪਏ ਸੀ।

ਇਸ ਦੇ ਨਾਲ ਹੀ ਕੋਲਕਾਤਾ ‘ਚ 2351 ਰੁਪਏ ਦੀ ਬਜਾਏ 2455 ਰੁਪਏ, ਮੁੰਬਈ ‘ਚ ਹੁਣ 2205 ਰੁਪਏ ਦੀ ਬਜਾਏ 2307 ਰੁਪਏ ਖਰਚ ਕਰਨੇ ਪੈਣਗੇ। ਚੇਨਈ, ਤਾਮਿਲਨਾਡੂ ‘ਚ ਵਪਾਰਕ ਸਿਲੰਡਰ ਦੀਆਂ ਕੀਮਤਾਂ 2406 ਰੁਪਏ ਤੋਂ ਵਧ ਕੇ 2508 ਰੁਪਏ ਹੋ ਗਈਆਂ ਹਨ।

1 ਮਈ ਤੋਂ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ

ਮੁੰਬਈ – 949.50 ਰੁਪਏ

ਦਿੱਲੀ – 949.50 ਰੁਪਏ

ਕੋਲਕਾਤਾ – 976 ਰੁਪਏ

ਚੇਨਈ – 965.50 ਰੁਪਏ

ਦੱਸ ਦੇਈਏ ਕਿ 1 ਮਾਰਚ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 105 ਰੁਪਏ ਦਾ ਵਾਧਾ ਹੋਇਆ ਸੀ ਅਤੇ 22 ਮਾਰਚ ਨੂੰ 9 ਰੁਪਏ ਸਸਤਾ ਹੋਇਆ ਸੀ। ਇਸ ਦੇ ਨਾਲ ਹੀ ਅਕਤੂਬਰ 2021 ਤੋਂ 1 ਫਰਵਰੀ 2022 ਦਰਮਿਆਨ ਵਪਾਰਕ ਸਿਲੰਡਰ ਦੀ ਕੀਮਤ 170 ਰੁਪਏ ਵਧ ਗਈ ਹੈ। 1 ਅਕਤੂਬਰ ਨੂੰ ਦਿੱਲੀ ‘ਚ ਵਪਾਰਕ ਸਿਲੰਡਰ ਦੀ ਕੀਮਤ 1736 ਰੁਪਏ ਸੀ। ਇਹ ਨਵੰਬਰ 2021 ਵਿੱਚ 2000 ਹੋ ਗਿਆ ਅਤੇ ਦਸੰਬਰ 2021 ਵਿੱਚ 2101 ਰੁਪਏ ਹੋ ਗਿਆ। ਇਸ ਤੋਂ ਬਾਅਦ ਜਨਵਰੀ ‘ਚ ਇਹ ਫਿਰ ਸਸਤਾ ਹੋ ਗਿਆ ਅਤੇ ਫਰਵਰੀ 2022 ਨੂੰ ਇਹ ਸਸਤਾ ਹੋ ਕੇ 1907 ਰੁਪਏ ‘ਤੇ ਆ ਗਿਆ। ਇਸ ਤੋਂ ਬਾਅਦ 1 ਅਪ੍ਰੈਲ 2022 ਨੂੰ ਇਹ 2253 ਰੁਪਏ ‘ਤੇ ਪਹੁੰਚ ਗਿਆ ਸੀ।

ਮਹਿੰਗਾਈ ਤੋਂ ਰਾਹਤ ਦੀ ਉਮੀਦ ਕਰ ਰਹੇ ਲੋਕਾਂ ਨੂੰ ਇੱਕ ਵਾਰ ਫਿਰ ਝਟਕਾ ਲੱਗਾ ਹੈ। LPG ਸਿਲੰਡਰ ਦੀਆਂ ਕੀਮਤਾਂ ‘ਚ ਅੱਜ ਯਾਨੀ 1 ਮਈ ਨੂੰ 100 ਰੁਪਏ ਤੋਂ ਜ਼ਿਆਦਾ ਦਾ …

Leave a Reply

Your email address will not be published. Required fields are marked *