ਹੁਣ ਕਿਸਾਨਾਂ ਨੂੰ ਘਰ ਬੈਠੇ ਹੀ ਮਿਲੇਗੀ ਫਸਲ ਬੀਮਾ ਪਾਲਿਸੀ। ਆਗਾਮੀ ਸਾਉਣੀ ਸੀਜ਼ਨ ਤੋਂ ਸ਼ੁਰੂ ਹੋਣ ਵਾਲੀ ਇਸ ਯੋਜਨਾ ਨੂੰ ‘ਮੇਰੀ ਨੀਤੀ, ਮੇਰੇ ਹੱਥ’ ਦਾ ਨਾਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY) ਫਰਵਰੀ 2016 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸਦਾ ਉਦੇਸ਼ ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦੇ ਨੁਕਸਾਨ ਤੋਂ ਪੀੜਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।
ਕੀ ਹੈ ਮੇਰੀ ਪਾਲਿਸੀ ਮੇਰੇ ਹੱਥ ਦਾ ਫੋਕਸ………………..
36 ਕਰੋੜ ਤੋਂ ਵੱਧ ਕਿਸਾਨ ਬਿਨੈਕਾਰਾਂ ਦਾ ਬੀਮਾ – ਖੇਤੀਬਾੜੀ ਮੰਤਰਾਲੇ ਅਨੁਸਾਰ ਯੋਜਨਾ ਤਹਿਤ ਹੁਣ ਤਕ 36 ਕਰੋੜ ਤੋਂ ਵੱਧ ਕਿਸਾਨ ਬਿਨੈਕਾਰਾਂ ਦਾ ਬੀਮਾ ਕੀਤਾ ਜਾ ਚੁੱਕਾ ਹੈ ਅਤੇ ਇਸ ਸਾਲ 4 ਫਰਵਰੀ ਤਕ 1,07,059 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਫਸਲ ਬੀਮਾ ਯੋਜਨਾ ਕਮਜ਼ੋਰ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਫਲ ਰਹੀ ਹੈ, ਕਿਉਂਕਿ ਇਸ ਅਧੀਨ ਦਰਜ ਕੀਤੇ ਗਏ ਬਿਨੈਕਾਰਾਂ ਵਿੱਚੋਂ ਲਗਪਗ 85 ਪ੍ਰਤੀਸ਼ਤ ਛੋਟੇ ਤੇ ਸੀਮਾਂਤ ਕਿਸਾਨ ਹਨ।
72 ਘੰਟਿਆਂ ਦੇ ਅੰਦਰ ਫਸਲ ਬੀਮਾ ਐਪ ‘ਤੇ ਕਰਨੀ ਪਵੇਗੀ ਰਿਪੋਰਟ – ਸਾਲ 2020 ‘ਚ ਬੀਮਾ ਯੋਜਨਾ ਵਿੱਚ ਕੁਝ ਸੁਧਾਰ ਕੀਤੇ ਗਏ ਸਨ। ਇਸ ਤਹਿਤ ਜੇਕਰ ਕੁਦਰਤੀ ਆਫ਼ਤ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਨੂੰ 72 ਘੰਟਿਆਂ ਦੇ ਅੰਦਰ ਫ਼ਸਲ ਬੀਮਾ ਐਪ, ਸੀਐੱਸਸੀ ਜਾਂ ਨਜ਼ਦੀਕੀ ਖੇਤੀਬਾੜੀ ਅਫ਼ਸਰ ਨੂੰ ਇਸਦੀ ਸੂਚਨਾ ਦੇਣੀ ਹੋਵੇਗੀ।
ਬਜਟ ਭਾਸ਼ਣ ‘ਚ ਫਸਲੀ ਬੀਮੇ ਲਈ ਡਰੋਨ ਦੀ ਵਰਤੋਂ ਦਾ ਐਲਾਨ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਗਾਮੀ ਵਿੱਤੀ ਸਾਲ ਯਾਨੀ 2022-23 ਲਈ ਆਪਣੇ ਬਜਟ ਭਾਸ਼ਣ ‘ਚ ਫਸਲ ਬੀਮੇ ਲਈ ਡਰੋਨ ਦੀ ਵਰਤੋਂ ਦਾ ਐਲਾਨ ਕੀਤਾ ਹੈ। ਇਸ ਨਾਲ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦਾ ਭਰੋਸਾ ਵਧਿਆ ਹੈ। ਫਸਲ ਬੀਮਾ ਯੋਜਨਾ ਸਭ ਤੋਂ ਕਮਜ਼ੋਰ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਕਾਮਯਾਬ ਰਹੀ ਹੈ ਕਿਉਂਕਿ ਇਸ ਸਕੀਮ ਵਿੱਚ ਸ਼ਾਮਲ ਕੀਤੇ ਗਏ ਲਗਪਗ 85 ਪ੍ਰਤੀਸ਼ਤ ਕਿਸਾਨ ਛੋਟੇ ਅਤੇ ਸੀਮਾਂਤ ਕਿਸਾਨ ਹਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਹੁਣ ਕਿਸਾਨਾਂ ਨੂੰ ਘਰ ਬੈਠੇ ਹੀ ਮਿਲੇਗੀ ਫਸਲ ਬੀਮਾ ਪਾਲਿਸੀ। ਆਗਾਮੀ ਸਾਉਣੀ ਸੀਜ਼ਨ ਤੋਂ ਸ਼ੁਰੂ ਹੋਣ ਵਾਲੀ ਇਸ ਯੋਜਨਾ ਨੂੰ ‘ਮੇਰੀ ਨੀਤੀ, ਮੇਰੇ ਹੱਥ’ ਦਾ ਨਾਂ ਦਿੱਤਾ ਗਿਆ ਹੈ। ਪ੍ਰਧਾਨ …
Wosm News Punjab Latest News